ਕਰਵਾ ਚੌਥ ’ਤੇ ਜਲੰਧਰ 'ਚ ਰਾਤ 8.14 ਮਿੰਟ 'ਤੇ ਦਿਸੇਗਾ ਚੰਨ, ਜਾਣੋ ਹੋਰ ਸ਼ਹਿਰਾਂ ਦਾ ਸਮਾਂ
Monday, Oct 30, 2023 - 11:37 AM (IST)
ਜੈਤੋ (ਪਰਾਸ਼ਰ) - ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੁਹਾਗਣਾਂ ਦਾ ਸਭ ਤੋਂ ਪਿਆਰਾ ਤਿਉਹਾਰ ਕਰਵਾ ਚੌਥ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਇਹ ਤਿਉਹਾਰ 1 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਕਰਵਾ ਚੌਥ ਦੇ ਦਿਨ ਸੁਹਾਗਣਾਂ ਚੰਨ ਨੂੰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰਨਗੀਆਂ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਛੁੱਟੀਆਂ ਦੀ ਭਰਮਾਰ, ਨਵੰਬਰ ਮਹੀਨੇ ਦੇਸ਼ 'ਚ 15 ਦਿਨ ਬੰਦ ਰਹਿਣਗੇ ਬੈਂਕ
ਉੱਘੇ ਜੋਤਿਸ਼ੀ ਮਰਹੂਮ ਪੰਡਿਤ ਕਲਿਆਣ ਸਵਰੂਪ ਸ਼ਾਸਤਰੀ ‘ਵਿਦਿਆਲੰਕਾਰ’ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਅਨੁਸਾਰ ਚੰਨ ਰਾਤ 8.14 ਤੋਂ 8.36 ਵਜੇ ਤੱਕ ਦੇਖਿਆ ਜਾ ਸਕਦਾ ਹੈ। ਇਹ ਚੰਨ ਵੱਖ-ਵੱਖ ਸ਼ਹਿਰਾਂ ’ਚ ਵੱਖ-ਵੱਖ ਸਮੇਂ ’ਤੇ ਨਜ਼ਰ ਆਵੇਗਾ ਪਰ ਇਹ ਮੌਸਮ ’ਤੇ ਨਿਰਭਰ ਕਰਦਾ ਹੈ।
ਇਹ ਵੀ ਪੜ੍ਹੋ : ਗੰਢਿਆਂ ਦੀਆਂ ਕੀਮਤਾਂ ਨੇ ਵਿਗਾੜਿਆਂ ਰਸੋਈ ਦਾ ਬਜਟ, 80 ਤੋਂ ਹੋਈਆਂ ਪਾਰ, ਜਾਣੋ ਆਪਣੇ ਸ਼ਹਿਰ ਦਾ ਭਾਅ
ਪੰਡਿਤ ਸ਼ਿਵ ਕੁਮਾਰ ਨੇ ਦੱਸਿਆ ਕਿ ਇਕ ਮਸ਼ਹੂਰ ਪੰਚਾਂਗ ਨੇ ਚੰਨ ਦਰਸ਼ਨ ਦਾ ਸੰਭਾਵਿਤ ਸਮਾਂ ਜਲੰਧਰ ’ਚ ਰਾਤ 8.14 ਵਜੇ, ਫਰੀਦਕੋਟ ’ਚ 8.19, ਸ੍ਰੀ ਮੁਕਤਸਰ ਸਾਹਿਬ 8.21, ਫਾਜ਼ਿਲਕਾ 8.20, ਅੰਮ੍ਰਿਤਸਰ 8.13, ਜੈਪੁਰ 8.28, ਅਜਮੇਰ 8.32, ਜੋਧਪੁਰ 8.32, ਚੰਡੀਗੜ੍ਹ 8.10, ਮੋਗਾ 20.18, ਲੁਧਿਆਣਾ 8.15, ਮੋਗਾ, 8.19, ਬਠਿੰਡਾ 8.20, ਸੰਗਰੂਰ 8.14, ਰੋਪੜ 8.12, ਨਵਾਂਸ਼ਹਿਰ 8.14, ਪਠਾਨਕੋਟ 8.15, ਸਿਰਸਾ 8.22, ਹਿਸਾਰ 8.21, ਜੀਂਦ 8.17, ਮਹਿੰਦਰਗੜ੍ਹ 8.19, ਸ੍ਰੀ ਗੰਗਾਨਗਰ 8.26, ਬੀਕਾਨੇਰ 8.34 ਵਜੇ ਦਿਖਾਈ ਦੇਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8