21 ਜਨਵਰੀ ਨੂੰ ਮੋਗਾ 'ਚ ਨਵਜੋਤ ਸਿੱਧੂ ਦੀ ਹੋਣ ਵਾਲੀ ਰੈਲੀ ਤੋਂ ਕਾਂਗਰਸ ਨੇ ਕੀਤਾ ਕਿਨਾਰਾ
Sunday, Jan 14, 2024 - 06:51 PM (IST)
ਮੋਗਾ- ਪਾਰਟੀ ਵਿੱਚ ਵਿਰੋਧ ਦੇ ਬਾਵਜੂਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਰਵੱਈਆ ਨਰਮ ਨਹੀਂ ਹੋ ਰਿਹਾ ਹੈ। ਸਿੱਧੂ 21 ਜਨਵਰੀ ਨੂੰ ਮੁੜ ਮੋਗਾ ਵਿੱਚ ਰੈਲੀ ਕਰਨ ਵਾਲੇ ਹਨ। ਹਾਲਾਂਕਿ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਪ੍ਰਾਈਮ ਫਾਰਮ ਵਿਖੇ ਹੋਣ ਵਾਲੀ ਰੈਲੀ ਤੋਂ ਦੂਰੀ ਬਣਾ ਲਈ ਹੈ। ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦਾ ਕਹਿਣਾ ਹੈ ਕਿ 21 ਜਨਵਰੀ ਨੂੰ ਕਾਂਗਰਸ ਦੀ ਕੋਈ ਰੈਲੀ ਨਹੀਂ ਹੈ। ਜੋ ਰੈਲੀ ਦਾ ਆਯੋਜਨ ਕਰ ਰਹੇ ਹਨ, ਉਹ ਨਿੱਜੀ ਪੱਧਰ 'ਤੇ ਰੈਲੀ ਹੋਵੇਗੀ।
ਨਵਜੋਤ ਸਿੱਧੂ ਦੀ 21 ਜਨਵਰੀ ਨੂੰ ਰੈਲੀ ਪ੍ਰਾਈਮ ਫਾਰਮ ਵਿਚ ਸਵੇਰੇ 11 ਵਜੇ ਤੋਂ ਧਰਮਪਾਲ ਸਿੰਘ ਕਰਵਾ ਰਹੇ ਹਨ। ਧਰਮਪਾਲ ਦੇ ਪਿਤਾ ਮਹੇਸ਼ਇੰਦਰ ਸਿੰਘ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ ਪਰ ਧਰਮਪਾਲ ਦੇ ਕੋਲ ਕਾਂਗਰਸ ਦੀ ਕਦੇ ਕੋਈ ਜ਼ਿੰਮੇਵਾਰੀ ਨਹੀਂ ਰਹੀ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਕੜਾਕੇ ਦੀ ਠੰਡ ਦਰਮਿਆਨ ਪੰਜਾਬ ਦੇ ਸਕੂਲਾਂ 'ਚ ਵਧੀਆਂ ਛੁੱਟੀਆਂ
ਉਹ ਯੂਥ ਕਾਂਗਰਸ ਤੱਕ ਸੀਮਤ ਰਹੇ ਹਨ। ਰੈਲੀ ਦੇ ਪੋਸਟਰ 'ਤੇ ਜ਼ਿਲ੍ਹਾ ਉੱਪ ਪ੍ਰਧਾਨ ਅਤੇ ਮੋਗਾ ਦੀ ਵਿਧਾਨ ਸਭਾ ਖੇਤਰ ਦੀ ਇੰਚਾਰਜ ਮਾਲਵਿਕਾ ਸੂਦ ਦਾ ਫੋਟੋ ਲਗਾਇਆ ਗਿਆ ਹੈ ਜਦਕਿ ਜ਼ਿਲ੍ਹਾ ਪ੍ਰਧਾਨ ਜਾਂ ਜ਼ਿਲ੍ਹੇ ਦੇ ਹੋਰ ਕਿਸੇ ਅਧਿਕਾਰੀ ਦੀ ਫੋਟੋ ਨਹੀਂ ਲਗਾਈ ਹੈ।
ਉਧਰ ਕਾਂਗਰਸ ਦੀ ਜ਼ਿਲ੍ਹਾ ਉੱਪ ਪ੍ਰਧਾਨ ਮਾਲਵਿਕਾ ਸੂਦ ਦਾ ਕਹਿਣਾ ਹੈ ਕਿ ਰੈਲੀ ਦੀ ਉਨ੍ਹਾਂ ਦੇ ਕੋਲ ਕੋਈ ਸੂਚਨਾ ਨਹੀਂ ਹੈ। ਉਨ੍ਹਾਂ ਦੀ ਤਸਵੀਰ ਬਿਨ੍ਹਾਂ ਕਿਸੇ ਸੂਚਨਾ ਦੇ ਲਗਾਇਆ ਗਿਆ ਹੈ। ਉਨ੍ਹਾਂ ਦੇ ਪ੍ਰਬਧੰਕਾਂ ਨੂੰ ਕਹਿ ਦਿੱਤਾ ਹੈ ਕਿ ਪੋਸਟਰ ਤੋਂ ਉਨ੍ਹਾਂ ਫੋਟੋ ਹਟਾ ਦਿੱਤੀ ਜਾਵੇ।
ਇਹ ਵੀ ਪੜ੍ਹੋ : ਠੰਡ ਦੇ ਮੱਦੇਨਜ਼ਰ ਲਿਆ ਗਿਆ ਵੱਡਾ ਫ਼ੈਸਲਾ, ਫਿਰ ਤੋਂ ਵਧੀਆਂ ਸਕੂਲਾਂ 'ਚ ਛੁੱਟੀਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।