ਡਿਊਟੀ ਦੌਰਾਨ ਥਾਣੇਦਾਰ ਦੀ ਹੋਈ ਅਚਾਨਕ ਮੌਤ
Monday, Apr 01, 2019 - 12:16 PM (IST)
ਭਿੰਡੀ ਸੈਦਾ (ਗੁਰਜੰਟ ) : ਪੁਲਸ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਭਿੰਡੀ ਸੈਦਾ ਵਿਖੇ ਬੀਤੀ ਰਾਤ ਡਿਊਟੀ 'ਤੇ ਹਾਜ਼ਰ ਥਾਣੇਦਾਰ ਦੀ ਅਚਾਨਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਭਿੰਡੀ ਸੈਦਾ ਦੇ ਮੁੱਖ ਅਫਸਰ ਸਰਬਜੀਤ ਸਿੰਘ ਮੁਤਾਬਕ ਬੀਤੀ ਰਾਤ ਥਾਣੇਦਾਰ ਗੁਰਮੀਤ ਸਿੰਘ ਡਿਊਟੀ 'ਤੇ ਹਾਜ਼ਰ ਸੀ। ਕਰੀਬ 12 ਵਜੇ ਉਸ ਨੇ ਆਪਣੇ ਘਰ ਫੋਨ 'ਤੇ ਗੱਲ ਕੀਤੀ, ਜਿਸ ਤੋਂ ਬਾਅਦ ਸਵੇਰੇ ਪਤਾ ਲੱਗਿਆ ਕਿ ਗੁਰਮੀਤ ਸਿੰਘ ਦੀ ਮੌਤ ਹੋ ਚੁੱਕੀ ਹੈ। ਮੌਕੇ 'ਤੇ ਪੁੱਜ ਕੇ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ਕਿ ਥਾਣੇਦਾਰ ਗੁਰਮੀਤ ਸਿੰਘ ਦੀ ਮੌਤ ਕਿਵੇਂ ਹੋਈ ਹੈ?