CA ਦੇ ਵਿਦਿਆਰਥੀਆਂ ਲਈ ਬੇਹੱਦ ਅਹਿਮ ਖ਼ਬਰ, ਪ੍ਰੀਖਿਆ ਦੀਆਂ ਤਾਰੀਖ਼ਾਂ ਨੂੰ ਲੈ ਕੇ ਵੱਡੀ ਅਪਡੇਟ

Saturday, Aug 19, 2023 - 05:26 AM (IST)

CA ਦੇ ਵਿਦਿਆਰਥੀਆਂ ਲਈ ਬੇਹੱਦ ਅਹਿਮ ਖ਼ਬਰ, ਪ੍ਰੀਖਿਆ ਦੀਆਂ ਤਾਰੀਖ਼ਾਂ ਨੂੰ ਲੈ ਕੇ ਵੱਡੀ ਅਪਡੇਟ

ਲੁਧਿਆਣਾ (ਵਿੱਕੀ)- ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ ਨੇ ਆਈ. ਸੀ. ਏ. ਆਈ. ਸੀ. ਏ. ਫਾਊਂਡੇਸ਼ਨ ਦਸੰਬਰ ਪ੍ਰੀਖਿਆ ਦੀਆਂ ਤਾਰੀਖਾਂ ’ਚ ਬਦਲਾਅ ਕੀਤਾ ਹੈ। ਨਵਾਂ ਸ਼ਡਿਊਲ ਆਈ. ਸੀ. ਏ. ਆਈ. ਦੀ ਅਧਿਕਾਰਤ ਵੈੱਬਸਾਈਟ ’ਤੇ ਮੁਹੱਈਆ ਹੈ। ਹੁਣ ਸੀ. ਏ. ਫਾਊਂਡੇਸ਼ਨ ਪ੍ਰੀਖਿਆ 31 ਦਸੰਬਰ ਨੂੰ, 2, 4, ਅਤੇ 6 ਜਨਵਰੀ ਨੂੰ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੜ੍ਹ ਦੇ ਮੱਦੇਨਜ਼ਰ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਜਾਰੀ ਹੋਏ ਹੁਕਮ

ਇਸ ਤੋਂ ਪਹਿਲਾਂ ਪ੍ਰੀਖਿਆ ਦੀ ਤਾਰੀਖ਼ 24, 26, 28 ਅਤੇ 30 ਦਸੰਬਰ ਤੈਅ ਕੀਤੀ ਗਈ ਸੀ। ਇਸ ਦੇ ਲਈ ਵੈੱਬਸਾਈਟ ’ਤੇ ਅਧਿਕਾਰਤ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਵਿਚ ਲਿਖਿਆ ਹੈ ਕਿ ਕੁਝ ਕਾਰਨਾਂ ਕਰ ਕੇ ਸੀ. ਏ. ਫਾਊਂਡੇਸ਼ਨ ਦੀਆਂ ਪ੍ਰੀਖਿਆਵਾਂ ਹੁਣ 31 ਦਸੰਬਰ, 2, 4, 6 ਜਨਵਰੀ 2024 ਨੂੰ ਕਰਵਾਈਆਂ ਜਾਣਗੀਆਂ। ਪਹਿਲੀਆਂ ਤਾਰੀਖ਼ਾਂ ਹੁਣ ਨਹੀਂ ਮੰਨੀਆਂ ਜਾਣਗੀਆਂ। ਬਾਕੀ ਪ੍ਰੀਖਿਆਵਾਂ ਆਪਣੇ ਪਹਿਲੇ ਤੈਅ ਸ਼ਡਿਊਲ ’ਤੇ ਹੀ ਕਰਵਾਈਆਂ ਜਾਣਗੀਆਂ। ਤਾਰੀਖ਼ ਬਤਲਣ ਲਈ ਆਈ. ਸੀ. ਏ. ਆਈ. ਨੇ ਕੋਈ ਕਾਰਨ ਨਹੀਂ ਦੱਸਿਆ। ਇੰਟਰਮੀਡੀਏਟ, ਫਾਈਨਲ, ਪੀ. ਕਿਊ. ਸੀ. ਦੀਆਂ ਪ੍ਰੀਖਿਆਵਾਂ 1-17 ਨਵੰਬਰ ਤਕ ਹੋਣੀਆਂ ਤੈਅ ਕੀਤੀਆਂ ਗਈਆਂ ਹਨ।

ਇਹ ਖ਼ਬਰ ਵੀ ਪੜ੍ਹੋ - ਆਨਲਾਈਨ ਪਾਸਪੋਰਟ ਅਪਲਾਈ ਕਰਨ ਵਾਲੇ ਸਾਵਧਾਨ! ਭਾਰਤ ਸਰਕਾਰ ਨੇ ਜਾਰੀ ਕੀਤੀ ਚੇਤਾਵਨੀ

ਨਵੰਬਰ ਵਿਚ ਹੋਣ ਵਾਲੇ ਗਰੁੱਪ-1 ਐਗਜ਼ਾਮੀਨੇਸ਼ਨ ਦੀ ਸੀ. ਏ. ਇੰਟਰਮੀਡੀਏਟ ਪ੍ਰੀਖਿਆ ਆਪਣੇ ਸਮੇਂ ’ਤੇ 2, 4, 6, ਅਤੇ 8 ਨਵੰਬਰ 2023 ਨੂੰ ਕਰਵਾਈਆਂ ਜਾਣਗੀਆਂ, ਜਦੋਂਕਿ ਗਰੁੱਪ-2 ਦੀਆਂ ਪ੍ਰੀਖਿਆਵਾਂ 10,1 3, 15, ਅਤੇ 17 ਨਵੰਬਰ 2023 ਦੇ ਦਿਨ ਹੋਣਗੀਆਂ। ਸੀ. ਏ. ਫਾਈਨਲ ਪ੍ਰੀਖਿਆ ਲਈ ਗਰੁੱਪ-1 ਐਗਜ਼ਾਮ 1, 3, 5, ਅਤੇ 7 ਨਵੰਬਰ 2023 ਦੇ ਦਿਨ ਕਰਵਾਈਆਂ ਜਾਣਗੀਆਂ ਅਤੇ ਗਰੁੱਪ-2 ਲਈ ਪ੍ਰੀਖਿਆਵਾਂ 9, 11, 14 ਅਤੇ 16 ਨਵੰਬਰ 2023 ਦੇ ਦਿਨ ਕਰਵਾਈਆਂ ਜਾਣਗੀਆਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News