ਓਮਾਨ ਤੋਂ ਵਾਪਸ ਆਈ ਮਹਿਲਾ ਨੇ ਸੁਣਾਈ ਰੋਂਗਟੇ ਖੜ੍ਹੇ ਕਰਨ ਵਾਲੀ ਆਪਬੀਤੀ (ਵੀਡੀਓ)

Sunday, Jul 22, 2018 - 11:22 AM (IST)

ਚੰਡੀਗੜ੍ਹ(ਬਿਊਰੋ)— ਆਪਣੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਦਿਖਾ ਰਹੀ ਇਹ ਮਹਿਲਾ ਓਮਾਨ ਤੋਂ ਬੱਚ ਕੇ ਆਈ ਹੈ। ਫਰਜ਼ੀ ਏਜੰਟਾਂ ਨੇ ਇਸ ਮਹਿਲਾ ਨੂੰ ਆਪਣੇ ਜਾਲ 'ਚ ਫਸਾ ਕੇ ਦੁਬਈ 'ਚ ਬਿਊਟੀ ਪਾਰਲਰ ਦੇ ਕੰਮ ਲਈ ਭੇਜਿਆ ਸੀ ਪਰ ਉਥੋਂ ਇਸ ਨੂੰ ਓਮਾਨ ਭੇਜ ਦਿੱਤਾ ਗਿਆ। ਜਿੱਥੇ ਉਸ ਤੋਂ ਨਾ ਸਿਰਫ ਘਰੇਲੂ ਕੰਮ ਕਰਵਾਏ ਗਏ, ਸਗੋਂ ਉਸ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਵੀ ਕੀਤਾ ਗਿਆ।
ਤੁਹਾਨੂੰ ਦੱਸ ਦੇਈਏ ਕਿ ਇਸ ਮਹਿਲਾ ਨੂੰ ਐੱਨ. ਜੀ. ਓ. ਹੈਲਪਿੰਗ ਹੈਲਪਲੈੱਸ ਦੀ ਮੁਖੀ ਬੀਬੀ ਅਮਨਜੋਤ ਰਾਮੂਵਾਲੀਆ ਵਲੋਂ ਛੁਡਵਾਇਆ ਗਿਆ ਹੈ। ਸੰਸਥਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਫਰਜ਼ੀ ਏਜੰਟਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਹ ਕੁੜੀਆਂ ਤੇ ਮਹਿਲਾਵਾਂ ਉਨ੍ਹਾਂ ਦੇ ਜਾਲ 'ਚ ਨਾ ਫਸਣ। ਅਮਨਜੋਤ ਰਾਮੂਵਾਲੀਆ ਦਾ ਕਹਿਣਾ ਹੈ ਕਿ ਸਿਰਫ ਕੁੜੀਆਂ ਹੀ ਨਹੀਂ ਕਈ ਮੁੰਡੇ ਵੀ ਵਿਦੇਸ਼ਾਂ 'ਚ ਫਸੇ ਹੋਏ ਹਨ। ਵਿਦੇਸ਼ ਜਾਣ ਦੀ ਚਾਹਤ 'ਚ ਜਿਥੇ ਕਈ ਕੁੜੀਆਂ ਅਜਿਹੇ ਫਰਜ਼ੀ ਏਜੰਟਾਂ ਦੇ ਧੱਕੇ ਚੜ੍ਹ ਕੇ ਵਿਦੇਸ਼ਾਂ ਵਿਚ ਆਪਣੀ ਜਵਾਨੀ ਗਾਲ ਰਹੀਆਂ ਹਨ, ਉਥੇ ਹੀ ਆਪਣੇ ਪਰਿਵਾਰਾਂ ਤੋਂ ਦੂਰ ਰਹਿਣ ਦਾ ਦੁੱਖ ਸਹਿਣ ਦੇ ਨਾਲ-ਨਾਲ ਵਿਦੇਸ਼ਾਂ ਦੀ ਕੈਦ 'ਚ ਪਲ-ਪਲ ਮਰ ਰਹੀਆਂ ਹਨ। ਲੋੜ ਹੈ ਇਨ੍ਹਾਂ ਫਰਜ਼ੀ ਏਜੰਟਾਂ ਤੋਂ ਸਾਵਧਾਨ ਰਹਿਣ ਦੀ।


Related News