ਉੱਪ ਮੁੱਖ ਮੰਤਰੀ OP ਸੋਨੀ ਦਾ ਵੱਡਾ ਬਿਆਨ, ਕਿਹਾ-ਹਿੰਦੂ ਕਾਂਗਰਸ ਦੇ ਨਾਲ, ‘ਆਪ’ ਨੂੰ ਸਮਰਥਨ ਨਹੀਂ ਦੇਣਗੇ

Monday, Jan 24, 2022 - 12:03 PM (IST)

ਜਲੰਧਰ (ਧਵਨ)–ਉੱਪ-ਮੁੱਖ ਮੰਤਰੀ ਓ. ਪੀ. ਸੋਨੀ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੇ ਹਿੰਦੂ ਲੋਕ ਕਾਂਗਰਸ ਦੇ ਨਾਲ ਹਨ ਅਤੇ ਉਹ ਕਿਸੇ ਵੀ ਹਾਲਤ ’ਚ ਆਮ ਆਦਮੀ ਪਾਰਟੀ ਨੂੰ ਸਮਰਥਨ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰਾਂ ’ਚ ਵਪਾਰੀਆਂ ਲਈ ਚੰਨੀ ਸਰਕਾਰ ਵੱਲੋਂ ਪਿਛਲੇ 3 ਮਹੀਨਿਆਂ ਦੌਰਾਨ ਵੱਡੇ ਕਦਮ ਚੁੱਕੇ ਗਏ ਹਨ। ਵਪਾਰੀਆਂ ਦੇ 10-10 ਸਾਲਾਂ ਤੋਂ ਚੱਲਦੇ ਆ ਰਹੇ ਮਸਲਿਆਂ ਦਾ ਹੱਲ ਵੀ ਚੰਨੀ ਸਰਕਾਰ ਨੇ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ: ਪੰਜਾਬ ਵਿਚ ਪਹਿਲੀ ਵਾਰ ਹੋਣਗੇ ਪੰਜ ਕੋਣੀ ਮੁਕਾਬਲੇ

ਸੋਨੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਚੰਨੀ ਸਰਕਾਰ ਨੂੰ ਬਦਨਾਮ ਕਰਨ ’ਚ ਲੱਗੀ ਹੋਈ ਹੈ। ਈ. ਡੀ. ਵੱਲੋਂ ਮੁੱਖ ਮੰਤਰੀ ਦੇ ਰਿਸ਼ਤੇਦਾਰਾਂ ’ਤੇ ਮਾਰੇ ਗਏ ਛਾਪਿਆਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਭਾਜਪਾ ਸਰਕਾਰ ਦੀ ਸੋਚ ਐੱਸ. ਸੀ. ਵਿਰੋਧੀ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਦੇ ਦੌਰ ’ਚ ਕਾਂਗਰਸ ਨੇ ਬਿਹਤਰੀਨ ਕੰਮ ਕੀਤਾ ਹੈ। ਅਜੇ ਵੀ ਕੋਵਿਡ ਸਬੰਧੀ ਪੂਰੀ ਸਾਵਧਾਨੀ ਰੱਖਣ ਦੀ ਲੋੜ ਹੈ ਕਿਉਂਕਿ ਮਹਾਮਾਰੀ ਅਜੇ ਖਤਮ ਨਹੀਂ ਹੋਈ। ਸੂਬਾ ਸਰਕਾਰ ਮਹਾਮਾਰੀ ਦੀ ਲਗਾਤਾਰ ਸਮੀਖਿਆ ਕਰ ਰਹੀ ਹੈ।

ਉਨ੍ਹਾਂ ਭਗਵੰਤ ਮਾਨ ’ਤੇ ਤੰਜ ਕਰਦਿਆਂ ਕਿਹਾ ਕਿ ਕਲਾਕਾਰਾਂ ਦਾ ਕੰਮ ਮੰਚਾਂ ’ਤੇ ਲੋਕਾਂ ਦਾ ਮਨੋਰੰਜਨ ਕਰਨਾ ਹੁੰਦਾ ਹੈ, ਉਹ ਸਰਕਾਰ ਨਹੀਂ ਚਲਾ ਸਕਦੇ। ਪੰਜਾਬ ’ਚ ਸਰਕਾਰ ਨੂੰ ਪੰਜਾਬੀ ਚਲਾਉਣਗੇ ਅਤੇ ਬਾਹਰਲੀਆਂ ਪਾਰਟੀਆਂ ਨੂੰ ਸੂਬੇ ਦੀ ਸੱਤਾ ’ਤੇ ਕਾਬਜ਼ ਨਹੀਂ ਹੋਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਸੁਖਜਿੰਦਰ ਰੰਧਾਵਾ ਦਾ ਵੱਡਾ ਹਮਲਾ, ਕਿਹਾ- ‘ਆਪ’ ਦਾ ਬੁਲਬੁਲਾ 2017 ਵਾਂਗ ਜਲਦ ਫਟੇਗਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News