ਪੰਜਾਬ ਦੇ 30 ਸ਼ਹਿਰਾਂ ’ਚ 25 ਕਰੋੜ ਦੀ ਲਾਗਤ ਨਾਲ ਲੈਬੋਰੇਟਰੀ ਡਾਇਗਨਾਸਟਿਕ ਪ੍ਰਾਜੈਕਟ ਲਾਂਚ ਕੀਤਾ ਗਿਆ: ਸੋਨੀ
Saturday, Dec 25, 2021 - 12:13 PM (IST)
ਜਲੰਧਰ/ਰੂਪਨਗਰ (ਧਵਨ)- ਪੰਜਾਬ ਦੇ ਉੱਪ-ਮੁੱਖ ਮੰਤਰੀ ਓ. ਪੀ. ਸੋਨੀ, ਜਿਨ੍ਹਾਂ ਦੇ ਕੋਲ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਹੈ, ਨੇ ਕਿਹਾ ਹੈ ਕਿ ਸੂਬੇ ਦੇ 30 ਸ਼ਹਿਰਾਂ ’ਚ 25 ਕਰੋੜ ਦੀ ਲਾਗਤ ਨਾਲ ਲੈਬੋਰੇਟਰੀ ਡਾਇਗਨਾਸਟਿਕ ਪ੍ਰਾਜੈਕਟ ਲਾਂਚ ਕੀਤਾ ਗਿਆ ਹੈ। ਉਹ ਬੀਤੇ ਦਿਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਦੀ ਹਾਜ਼ਰੀ ’ਚ ਸਿਵਲ ਹਸਪਤਾਲ ਰੂਪਨਗਰ ’ਚ ਰੇਡੀਓ ਡਾਇਗਨਾਸਟਿਕ ਫੈਸਿਲਿਟੀ ਦਾ ਉਦਘਾਟਨ ਕਰਨ ਤੋਂ ਬਾਅਦ ਸੰਬੋਧਨ ਕਰ ਰਹੇ ਸਨ। ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕ੍ਰਿਸ਼ਨਾ ਡਾਇਗਨਾਸਟਿਕ ਦੇ ਨਾਲ ਪਬਲਿਕ ਪ੍ਰਾਇਵੇਟ ਪਾਰਟਨਰਸ਼ਿਪ ਦੇ ਤਹਿਤ ਸਿਵਲ ਹਸਪਤਾਲ ਰੂਪਨਗਰ ’ਚ ਸੀ. ਟੀ. ਸਕੈਨ ਮਸ਼ੀਨ ਸਥਾਪਤ ਕੀਤੀ ਹੈ, ਜਿਸ ਨਾਲ ਮਰੀਜ਼ਾਂ ਨੂੰ ਬਾਜ਼ਾਰ ਦੇ ਮੁਕਾਬਲੇ ਸਸਤੇ ਰੇਟਾਂ ’ਤੇ ਸ਼ਹਿਰ ’ਚ ਹੀ ਜ਼ਰੂਰੀ ਟੈਸਟ ਦੀਆਂ ਸਹੂਲਤਾਂ ਹਾਸਲ ਹੋਣਗੀਆਂ।
ਇਹ ਵੀ ਪੜ੍ਹੋ: ਕਾਂਗਰਸ ਹਾਈਕਮਾਨ ਦੇ ਨਵੇਂ ਨਿਯਮਾਂ ਨੇ ਫਿਕਰਾਂ 'ਚ ਪਾਏ ਦਾਗੀ ਵਿਧਾਇਕ
ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਲਗਭਗ 60 ਕੋਂ 70 ਫ਼ੀਸਦੀ ਤੱਕ ਸਸਤੇ ਰੇਟਾਂ ’ਤੇ ਸਿਹਤ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਐੱਸ. ਏ. ਐੱਸ. ਨਗਰ ਮੋਹਾਲੀ ’ਚ ਸਟੇਟ ਰੈਫਰੈਂਸ ਲੇਬੋਰੇਟਰੀ ਵੀ ਸਥਾਪਤ ਕੀਤੀ ਗਈ ਹੈ। ਉਨ੍ਹਾਂ ਨੇ ਰੇਡੀਓ ਡਾਇਗਨਾਸਟਿਕ ਫੈਸਲਿਟੀ ਦੇ ਸੰਬੰਧ ’ਚ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ 25 ਸ਼ਹਿਰਾਂ ’ਚ 6 ਐੱਮ. ਆਰ. ਆਈ. ਅਤੇ 25 ਸੀ. ਟੀ. ਸਕੈਨ ਮਸ਼ੀਨਾਂ ਲਾਈਆਂ ਜਾ ਰਹੀਆਂ ਹਨ। ਅੱਜ ਰਾਜਪੁਰਾ, ਸ੍ਰੀ ਫਤਿਹਗੜ੍ਹ ਸਾਹਿਬ ਅਤੇ ਰੋਪੜ ’ਚ ਇਸ ਰੇਡੀਓ ਡਾਇਗਨਾਸਟਿਕ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੈਬ ਟੈਸਟ ਸਸਤੀਆਂ ਦਰਾਂ ’ਤੇ ਹੋਣਗੇ ਅਤੇ ਕੁੱਲ ਮਰੀਜ਼ਾਂ ’ਚੋਂ 5 ਫ਼ੀਸਦੀ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਇਹ ਸਹੂਲਤ ਬਿਲਕੁੱਲ ਮੁਫਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਇਸ ਪ੍ਰੋਗਰਾਮ ਦੇ ਜਰੀਏ 750 ਨੌਜਵਾਨਾਂ ਲਈ ਨੌਕਰੀ ਦੇ ਰਸਤੇ ਖੁੱਲ੍ਹ ਗਏ ਹਨ।
ਇਹ ਵੀ ਪੜ੍ਹੋ: ਰੰਧਾਵਾ ਦਾ ਕੇਜਰੀਵਾਲ ’ਤੇ ਵੱਡਾ ਹਮਲਾ, ਕਿਹਾ-ਤੁਸੀਂ ਕਦੋਂ ਤੋਂ ਡਰੱਗ ਦੇ ਦੋਸ਼ੀ ਨੂੰ ‘ਜੀ-ਜੀ’ ਕਹਿਣਾ ਸ਼ੁਰੂ ਕੀਤੈ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਜ਼ਿਲਾ ਰੂਪਨਗਰ ਨੂੰ ਵਧੀਆ ਅਤੇ ਆਧੁਨਿਕ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨ ਰੇਡੀਓ ਡਾਇਗਨਾਸਟਿਕ ਸੇਵਾ ਆਮ ਲੋਕਾਂ ਨੂੰ ਮੁਹੱਈਆ ਕਰਵਾਈ ਗਈ ਹੈ ਅਤੇ ਛੇਤੀ ਹੀ ਆਧੁਨਿਕ ਅਤੇ ਲਾਜ਼ਮੀ ਟੈਸਟ ਵੀ ਸ਼ੁਰੂ ਹੋ ਜਾਣਗੇ। ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐੱਮ. ਡੀ. ਭੁਪਿੰਦਰ ਸਿੰਘ, ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਐੱਸ. ਐੱਸ. ਪੀ. ਵਿਵੇਕ ਸੋਨੀ, ਸਿਵਲ ਸਰਜਨ ਡਾ. ਪਰਮਿੰਦਰ ਸਿੰਘ ਅਤੇ ਆਰ. ਐੱਸ. ਬੱਲ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਕਪੂਰਥਲਾ ਦੇ ਨਿਜ਼ਾਮਪੁਰ ਦੀ ਘਟਨਾ ਦੇ ਮਾਮਲੇ ’ਚ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ