ਓਲੰਪੀਅਨ ਖਿਡਾਰੀ ਸੂਬੇਦਾਰ ਮਨਜੀਤ ਸਿੰਘ ਵੜਵਾਲ ਰਾਸ਼ਟਰਪਤੀ ਵੱਲੋਂ ਮੇਜਰ ਧਿਆਨ ਚੰਦ ਐਵਾਰਡ ਨਾਲ ਸਨਮਾਨਿਤ

Tuesday, Sep 01, 2020 - 06:06 PM (IST)

ਓਲੰਪੀਅਨ ਖਿਡਾਰੀ ਸੂਬੇਦਾਰ ਮਨਜੀਤ ਸਿੰਘ ਵੜਵਾਲ ਰਾਸ਼ਟਰਪਤੀ ਵੱਲੋਂ ਮੇਜਰ ਧਿਆਨ ਚੰਦ ਐਵਾਰਡ ਨਾਲ ਸਨਮਾਨਿਤ

ਮਮਦੋਟ (ਸ਼ਰਮਾ): ਬੀਤੇ ਦਿਨੀਂ ਭਾਰਤ ਸਰਕਾਰ ਵਲੋਂ ਰਾਸ਼ਟਰਪਤੀ ਦੁਆਰਾ ਖੇਡ ਦਿਵਸ ਮੌਕੇ ਖੇਡਾਂ ਦੇ ਖੇਤਰ 'ਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਖਿਡਾਰੀਆਂ ਨੂੰ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੂਬੇਦਾਰ ਮਨਜੀਤ ਸਿੰਘ ਵੜਵਾਲ ਨੂੰ ਧਿਆਨ ਚੰਦ ਐਵਾਰਡ ਨਾਲ ਹੈਦਰਾਬਾਦ ਵਿਖੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਨਜੀਤ ਸਿੰਘ ਵੜਵਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਕਸਬਾ ਈਸਾ ਪੰਜ ਗਰਾਈ (ਗੁਰੂਹਰਸਹਾਏ) ਦੇ ਰਹਿਣ ਵਾਲੇ ਹਨ ਅਤੇ ਬੀਜ਼ਿੰਗ ਓਲੰਪੀਅਨ 2008, ਲੰਡਨ ਓਲੰਪੀਅਨ 2012 'ਚ ਭਾਗ ਲਿਆ। ਏਸ਼ੀਅਨ ਚਂੈਪੀਅਨਸ਼ਿਪ (2009) ਜੋ ਕਿ ਤਾਈਵਾਨ 'ਚ ਹੋਈਆਂ ਸਨ, 'ਚ ਰੋਇੰਗ (ਕਿਸ਼ਤੀ ਦੌੜ) ਵਿਚੋਂ ਬਰਾਊਨ ਮੈਡਲ, ਏਸ਼ੀਅਨ ਗੇਮਜ਼ (2010) ਜੋ ਕਿ ਚਾਈਨਾ 'ਚ ਹੋਈਆਂ, 'ਚ ਦੋ ਸਿਲਵਰ ਮੈਡਲ, ਸੀਨੀਅਰ ਏਸ਼ੀਅਨ ਚਂੈਪੀਅਨਸ਼ਿਪ (2011) ਸਾਊਥ ਕੋਰੀਆਂ 'ਚ ਦੋ ਸਿਲਵਰ ਮੈਡਲ ਪ੍ਰਾਪਤ ਕਰਕੇ ਦੇਸ਼ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ।

ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਕੋਰੋਨਾ ਦਾ ਕਹਿਰ, 11 ਸਾਲ ਦੀ ਬੱਚੀ ਸਣੇ 4 ਲੋਕਾਂ ਦੀ ਕੋਰੋਨਾ ਨਾਲ ਮੌਤ

ਇਸ ਤੋਂ ਇਲਾਵਾ ਵੱਖ-ਵੱਖ ਗੇਮਜ਼ ਦੌਰਾਨ ਮਨਜੀਤ ਸਿੰਘ ਵੜਵਾਲ 19 ਵਾਰ ਵਿਜੇਤਾ ਰਹਿ ਚੁੱਕੇ ਹਨ ਅਤੇ ਹੁਣ ਤੱਕ 8 ਗੋਲਡ ਮੈਡਲ, 9 ਸਿਲਵਰ ਮੈਡਲ, 5 ਬਰਾਊਨ ਮੈਡਲ ਪ੍ਰਾਪਤ ਕਰ ਚੁੱਕੇ ਹਨ। ਇਨ੍ਹਾਂ ਉਪਲੱਬਧੀਆਂ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਜੁਲਾਈ 2019 'ਚ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੁਆਰਾ ਸਨਮਾਨਿਤ ਹੋ ਚੁੱਕੇ ਹਨ। ਉਲੰਪੀਅਨ ਮੇਜਰ ਮਨਜੀਤ ਸਿੰਘ ਵਾਰਵਲ ਦੀਆਂ ਉਪਲੱਬਧੀਆਂ ਨੂੰ ਧਿਆਨ 'ਚ ਰੱਖਦੇ ਹੋਏ ਬੀਤੇ ਦਿਨੀਂ ਭਾਰਤ ਸਰਕਾਰ ਵਲੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਹੈਦਰਾਬਾਦ ਵਿਖੇ ਓਲੰਪੀਅਨ ਮੇਜਰ ਮਨਜੀਤ ਸਿੰਘ ਵੜਵਾਲ ਨੂੰ ਮੇਜਰ ਧਿਆਨ ਚੰਦ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ ਰੋਇੰਗ (ਕਿਸ਼ਤੀ ਦੌੜ) 'ਚ ਉਪਲੱਬਧੀਆਂ ਪ੍ਰਾਪਤ ਕਰ ਚੁੱਕੇ ਮਨਜੀਤ ਸਿੰਘ ਵੜਵਾਲ ਇਸ ਸਮੇਂ ਆਰਮੀ ਵਿੱਚ ਬਤੌਰ ਸੂਬੇਦਾਰ ਸੇਵਾਵਾ ਨਿਭਾਅ ਰਹੇ ਹਨ। 

ਇਹ ਵੀ ਪੜ੍ਹੋ: ਮੁਕਤਸਰ 'ਚ ਵੀ ਤਾਂਡਵ ਮਚਾਉਣ ਲੱਗਾ ਕੋਰੋਨਾ, ਵੱਡੀ ਗਿਣਤੀ 'ਚ ਕੇਸ ਆਏ ਸਾਹਮਣੇ

ਸਮੁੱਚੀ ਰਾਏ ਸਿੱਖ ਕੌਮ 'ਚ ਮਨਜੀਤ ਸਿੰਘ ਵੜਵਾਲ ਨੂੰ ਮੇਜਰ ਧਿਆਨ ਚੰਦ ਐਵਾਰਡ ਮਿਲਣ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਅਤੇ ਰਾਏ ਸਿੱਖ ਬਰਾਦਰੀ ਦੇ ਉੱਘੀਆਂ ਸ਼ਖਸੀਅਤਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਮਨਜੀਤ ਸਿੰਘ ਵੜਵਾਲ ਨੂੰ ਬੀਤੇ ਦਿਨੀਂ ਫਿਰੋਜ਼ਪੁਰ ਦੇ ਸਾਬਕਾ ਐੱਮ.ਪੀ.ਸ਼ੇਰ ਸਿੰਘ ਘੁਬਾਇਆ, ਫਾਜ਼ਿਲਕਾ ਤੋਂ ਮੌਜੂਦਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਸ਼੍ਰੋਮਣੀ ਅਕਾਲੀ ਦਲ (ਬ) ਗੁਰੂਹਰਸਹਾਏ ਦੇ ਹਲਕਾ ਇੰਚਾਰਜ ਵਰਦੇਵ ਸਿੰਘ (ਨੋਨੀ ਮਾਨ), ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਆਮ ਆਦਮੀ ਪਾਰਟੀ ਦੇ ਜਲਾਲਾਬਾਦ ਦੇ ਹਲਕਾ ਇੰਚਾਰਜ ਮਹਿੰਦਰ ਸਿੰਘ ਕਚੂਰਾ, ਫਾਜ਼ਿਲਕਾ ਤੋਂ ਸ਼੍ਰੋਮਣੀ ਅਕਾਲੀ ਦੇ ਆਗੂ ਨਰਿੰਦਰ ਪਾਲ ਸਾਉਣਾ, ਕਾਮਰੇਡ ਹੰਸਾ ਸਿੰਘ ਕਾਲੂ ਅਰਾਈ, ਮਮਦੋਟ ਬਲਾਕ ਸੰਮਤੀ ਦੇ ਚੇਅਰਮੈਨ ਹਰਬੰਸ ਸਿੰਘ ਲੱਖਾ ਸਿੰਘ ਵਾਲਾ, ਬਗੀਚਾ ਸਿੰਘ ਬੋਹੜੀਆਂ ਜਿਲ•ਾ ਪਰਿਸ਼ਦ ਮੈਂਬਰ, ਸ਼ਲਿੰਦਰ ਸਿੰਘ ਹਜਾਰਾ ਜ਼ਿਲ੍ਹਾ ਪਰਿਸ਼ਦ ਮੈਂਬਰ, ਗੁਰਦੀਪ ਸਿੰਘ ਵੜਵਾਲ ਸਾਬਕਾ ਰਾਜਦੂਤ ਜਰਮਨੀ, ਪੱਤਰਕਾਰ ਬਲਜੀਤ ਸਿੰਘ ਕਚੂਰਾ, ਪੱਤਰਕਾਰ ਜੋਗਿੰਦਰ ਸਿੰਘ ਭੋਲਾ, ਪੱਤਰਕਾਰ ਗੁਰਮੇਜ ਸਿੰਘ ਸਰਾਰੀ, ਪਿੰ੍ਰਸੀਪਲ ਆਦਰਸ਼ ਅਕੈਡਮੀ ਪ੍ਰੇਮਜੀਤ ਸਿੰਘ ਵਾਰਵਲ, ਲੈਕਚਰਾਰ ਪਰਮਜੀਤ ਸਿੰਘ ਇੰਕਵਨ, ਗੁਰਮੀਤ ਸਿੰਘ ਢਾਂਬਾ, ਛਿੰਦਰ ਸਿੰਘ ਲਾਧੂਕਾ ਪ੍ਰਧਾਨ ਟੀਚਰ ਯੂਨੀਅਨ, ਐਡਵੋਕੇਟ ਚਰਨਜੀਤ ਸਿੰਘ ਛਾਂਗਾ ਰਾਏ, ਐਡਵੋਕੇਟ ਪਰਮਜੀਤ ਢਾਂਬਾ,  ਸਬ ਇੰਸਪੈਕਟਰ ਮਨਜੀਤ ਸਿੰਘ ਆਦਿ ਨੇ ਵਧਾਈਆਂ ਦਿੱਤੀਆਂ। 

ਇਹ ਵੀ ਪੜ੍ਹੋ: ਬੀ.ਟੈੱਕ ਇੰਜੀਨੀਅਰਿੰਗ ਕਰਨ ਦੇ ਬਾਵਜੂਦ ਫਾਸਟ-ਫੂਡ ਦੀ ਰੇਹੜੀ ਲਗਾ ਰਿਹੈ ਹਰਿੰਦਰ ਸਿੰਘ


author

Shyna

Content Editor

Related News