ਹੈਰਾਨੀਜਨਕ : ਕਰੋੜਾਂ ਦੀ ਠੱਗੀ ਦੇ ਮਾਮਲੇ ''ਚ ਪੀੜਤਾਂ ਨੂੰ ਇਨਸਾਫ ਨਹੀਂ ਦਿਵਾ ਪਾ ਰਹੀ ਜਲੰਧਰ ਪੁਲਸ
Saturday, Aug 22, 2020 - 04:21 PM (IST)
ਜਲੰਧਰ (ਜ. ਬ)— ਕਰੋੜਾਂ ਰੁਪਏ ਦਾ ਫਰਾਡ ਕਰਨ ਵਾਲੀ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਸੀ. ਈ. ਓ. ਗੁਰਮਿੰਦਰ ਸਿੰਘ ਨੂੰ ਪੁਲਸ ਗ੍ਰਿਫ਼ਤਾਰ ਨਹੀਂ ਕਰ ਸਕੀ। ਜਲੰਧਰ ਕਮਿਸ਼ਨਰੇਟ ਪੁਲਸ 'ਚ ਚੱਲ ਰਹੀ ਧੜੇਬੰਦੀ ਕਾਰਨ ਇਹ ਕੇਸ ਕਿਸੇ ਹੋਰ ਅਧਿਕਾਰੀ ਨੂੰ ਟਰਾਂਸਫਰ ਕਰਨ ਦੀ ਮੰਗ 'ਤੇ ਵੀ ਅਮਲ ਨਹੀਂ ਕੀਤਾ ਜਾ ਰਿਹਾ। ਪੁਲਸ ਦੀ ਆਪਸੀ ਧੜੇਬੰਦੀ ਹੁਣ ਨਿਵੇਸ਼ਕਾਂ ਦੀ ਚਿੰਤਾ ਵਧਾ ਰਹੀ ਹੈ।
ਕਪੂਰਥਲਾ ਦੇ ਰਹਿਣ ਵਾਲੇ ਸੀ. ਈ. ਓ. ਗੁਰਮਿੰਦਰ ਸਿੰਘ ਦੇ ਭਰਾ ਅਤੇ ਪਿਤਾ ਦੇ ਸਿਆਸੀ ਅਸਰ-ਰਸੂਖ ਕਾਰਣ ਉਸ ਖਿਲਾਫ ਕੋਈ ਸਖ਼ਤ ਐਕਸ਼ਨ ਨਹੀਂ ਲਿਆ ਗਿਆ। ਪੁਲਸ ਲਗਾਤਾਰ ਗੁਰਮਿੰਦਰ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰਨ ਦੇ ਬਿਆਨ ਦੇ ਰਹੀ ਹੈ ਪਰ ਅਸਲੀਅਤ 'ਚ ਪੁਲਸ ਦੀ ਨਾਕਾਮਯਾਬੀ ਹੀ ਸਾਹਮਣੇ ਆ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੱਲਰ ਨੇ ਵੀ ਇਸ ਮਾਮਲੇ 'ਚ ਚੁੱਪ ਧਾਰੀ ਹੋਈ ਹੈ, ਜਿਨ੍ਹਾਂ ਇਸ ਮਾਮਲੇ 'ਚ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਇਹ ਮਾਮਲਾ ਕਿਸੇ ਹੋਰ ਅਧਿਕਾਰੀ ਨੂੰ ਟਰਾਂਸਫਰ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਸਿਵਲ ਹਸਪਤਾਲ 'ਚੋਂ ਗਾਇਬ ਹੋਏ ਨਵਜੰਮੇ ਬੱਚੇ ਨੂੰ ਪੁਲਸ ਨੇ ਕੀਤਾ ਬਰਾਮਦ (ਵੀਡੀਓ)
ਚਰਚਾ 'ਚ ਰਹਿਣ ਵਾਲੇ ਥਾਣਾ ਨੰਬਰ-7 ਦੇ ਇੰਚਾਰਜ ਕਮਲਜੀਤ ਸਿੰਘ ਨੇ ਇਸ ਮਾਮਲੇ 'ਚ ਜਵਾਬਦੇਹੀ ਕਾਰਨ ਮੀਡੀਆ ਦੇ ਫੋਨ ਚੁੱਕਣੇ ਹੀ ਬੰਦ ਕਰ ਦਿੱਤੇ ਹਨ। ਸਬ-ਇੰਸਪੈਕਟਰ ਕਮਲਜੀਤ ਸਿੰਘ ਨੂੰ ਕਰੋੜਾਂ ਰੁਪਏ ਦੇ ਇਸ ਫਰਾਡ ਮਾਮਲੇ ਦੀ ਜਾਂਚ ਸੌਂਪੀ ਗਈ ਹੈ ਪਰ ਉਹ ਇਸ 'ਚ ਅਸਫਲ ਹੁੰਦੇ ਦਿਸ ਰਹੇ ਹਨ। ਪੀੜਤਾਂ ਨੂੰ ਅਜੇ ਤੱਕ ਪੁਲਸ ਵੱਲੋਂ ਕੋਈ ਵੀ ਇਨਸਾਫ ਦੀ ਕਿਰਨ ਦਿਖਾਈ ਨਹੀਂ ਦੇ ਰਹੀ, ਜਦੋਂਕਿ ਪੀੜਤਾਂ ਦੀ ਮੰਗ ਹੈ ਿਕ ਥਾਣਾ ਨੰਬਰ 7 ਦੀ ਪੁਲਸ ਤੋਂ ਇਹ ਮਾਮਲਾ ਵਾਪਸ ਲੈ ਕੇ ਕਿਸੇ ਉੱਚ ਅਧਿਕਾਰੀ ਜਾਂ ਫਿਰ ਘੱਟ ਤੋਂ ਘੱਟ ਇੰਸਪੈਕਟਰ ਰੈਂਕ ਦੇ ਅਧਿਕਾਰੀ ਨੂੰ ਸੌਂਪਿਆ ਜਾਵੇ ਤਾਂ ਕਿ ਉਨ੍ਹਾਂ ਨੂੰ ਇਨਸਾਫ ਮਿਲ ਸਕੇ।
ਇਹ ਵੀ ਪੜ੍ਹੋ: ਕਰਫ਼ਿਊ ਦੌਰਾਨ ਨਵਾਂਸ਼ਹਿਰ 'ਚ ਵੱਡੀ ਵਾਰਦਾਤ, ਰਾਤੋ-ਰਾਤ ਲੁਟੇਰਿਆਂ ਨੇ ATM 'ਚੋਂ ਲੁੱਟੀ ਲੱਖਾਂ ਦੀ ਨਕਦੀ
ਕਰੋੜਾਂ ਰੁਪਏ ਦੇ ਫਰਾਡ ਦੇ ਇਸ ਮਾਮਲੇ 'ਚ ਪੁਲਸ ਸਿਰਫ 4 ਤੋਂ 5 ਲਗਜ਼ਰੀ ਗੱਡੀਆਂ ਅਤੇ ਇਕ ਪਲਾਟ ਹੀ ਸੀਲ ਕਰ ਸਕੀ ਹੈ, ਜਦੋਂ ਕਿ ਫਰਾਡ ਕਰਨ ਵਾਲੇ ਕੰਪਨੀ ਦੇ ਸੀ. ਈ. ਓ. ਗੁਰਮਿੰਦਰ ਸਿੰਘ, ਮਾਲਕ ਗਗਨਦੀਪ ਸਿੰਘ ਅਤੇ ਰਣਜੀਤ ਸਿੰਘ ਦੇ ਬੈਂਕ ਅਕਾਊਂਟਸ ਤੋਂ ਲੈ ਕੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਸਬੰਧੀ ਕੋਈ ਵੀ ਖੁਲਾਸਾ ਨਹੀਂ ਕਰ ਸਕੀ ਹੈ। ਜ਼ਿਕਰਯੋਗ ਹੈ ਕਿ ਜਦੋਂ ਇਹ ਕੰਪਨੀ ਨਿਵੇਸ਼ਕਾਂ ਨਾਲ ਠੱਗੀ ਕਰ ਕੇ ਭੱਜੀ, ਉਸ ਤੋਂ ਇਕ ਦਿਨ ਪਹਿਲਾਂ ਕੰਪਨੀ ਦੇ ਦਫ਼ਤਰ 'ਚ ਨਿਵੇਸ਼ਕਾਂ ਅਤੇ ਡਿਸਟਰੀਬਿਊਟਰਜ਼ ਨੇ ਹੰਗਾਮਾ ਵੀ ਕੀਤਾ ਸੀ, ਜਿਸ ਨੂੰ ਲੈ ਕੇ ਮੌਕੇ 'ਤੇ ਥਾਣਾ ਨੰਬਰ 7 ਦੇ ਇੰਚਾਰਜ ਸਬ-ਇੰਸਪੈਕਟਰ ਕਮਲਜੀਤ ਸਿੰਘ ਆਏ ਸਨ ਪਰ ਉਨ੍ਹਾਂ ਦੀ ਕਥਿਤ ਨਾਸਮਝੀ ਕਾਰਣ ਉਨ੍ਹਾਂ ਮਾਮਲੇ ਨੂੰ ਕਾਫੀ ਹਲਕੇ ਵਿਚ ਲੈਂਦਿਆਂ ਕੰਪਨੀ ਦੇ ਮਾਲਕ ਰਣਜੀਤ ਸਿੰਘ ਨੂੰ ਜਾਣ ਦਿੱਤਾ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ GNA ਯੂਨੀਵਰਸਿਟੀ ਵੱਲੋਂ ਵੈਬੀਨਾਰ ਦਾ ਆਯੋਜਨ
ਇੰਨਾ ਹੀ ਨਹੀਂ, ਰਣਜੀਤ ਸਿੰਘ ਦੇ ਘਰ ਉਸ ਦੇ ਰਿਸ਼ਤੇਦਾਰ ਵੀ ਦਾਖਲ ਹੋਏ, ਜਿਨ੍ਹਾਂ ਅੰਦਰੋਂ 2 ਬੈਗ ਕੱਢੇ ਅਤੇ ਚਲੇ ਗਏ। ਰਣਜੀਤ ਸਿੰਘ ਨੂੰ ਪੁਲਸ ਰਿਮਾਂਡ ਦੌਰਾਨ ਜਦੋਂ ਉਸ ਦੇ ਘਰ ਲਿਆਂਦਾ ਗਿਆ ਤਾਂ ਉਸ ਦੇ ਘਰ 'ਚੋਂ ਲੈਪਟਾਪ ਵਰਗੀ ਇਕ ਚੀਜ਼ ਵੀ ਕਥਿਤ ਪੁਲਸ ਮੁਲਾਜ਼ਮ ਲਿਜਾਂਦਾ ਦਿਖਾਈ ਦਿੱਤਾ, ਜਿਸ ਦੀ ਵੀਡੀਓ ਵੀ ਵਾਇਰਲ ਹੋਈ ਸੀ। ਇਸ ਮਾਮਲੇ 'ਚ ਗੁਰਮਿੰਦਰ ਸਿੰਘ ਸਮੇਤ ਮੈਨੇਜਮੈਂਟ ਮੈਂਬਰਾਂ ਦੀ ਵੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ, ਜੋ ਕਿ ਸਿੱਧੇ ਨਿਵੇਸ਼ਕਾਂ ਅਤੇ ਡਿਸਟਰੀਬਿਊਟਰਜ਼ ਨਾਲ ਜੁੜੇ ਹੋਏ ਸਨ। ਇਹ ਉਹੀ ਮੈਨੇਜਮੈਂਟ ਮੈਂਬਰ ਹਨ, ਜਿਨ੍ਹਾਂ ਕੰਪਨੀ ਵਿਚ ਆਉਣ ਤੋਂ ਬਾਅਦ ਲਗਜ਼ਰੀ ਜ਼ਿੰਦਗੀ ਜਿਉਣੀ ਸ਼ੁਰੂ ਕੀਤੀ ਸੀ।
ਇਹ ਵੀ ਪੜ੍ਹੋ: ਸਾਲੀ ਨੇ ਪਾਏ ਜੀਜੇ 'ਤੇ ਡੋਰੇ, ਸਮਝਾਉਣ 'ਤੇ ਵੀ ਨਾ ਸਮਝੇ ਤਾਂ ਵੱਡੀ ਭੈਣ ਨੇ ਚੁੱਕਿਆ ਖ਼ੌਫਨਾਕ ਕਦਮ
ਇਥੇ ਇਹ ਦੱਸਣਾ ਬਣਦਾ ਹੈ ਕਿ ਪੀ. ਪੀ. ਆਰ. ਮਾਲ ਸਥਿਤ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਵਲੋਂ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦਾ ਫਰਾਡ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਲੰਧਰ ਪੁਲਸ ਵੱਲੋਂ ਦਰਜ ਕੀਤੀ ਗਈ ਐੱਫ. ਆਈ. ਆਰ. 'ਚ ਇਹ ਫਰਾਡ 25 ਕਰੋੜ ਦਾ ਦੱਸਿਆ ਗਿਆ, ਜਦੋਂਕਿ ਨਿਵੇਸ਼ਕਾਂ ਅਨੁਸਾਰ ਇਹ ਫਰਾਡ 300 ਕਰੋੜ ਰੁਪਏ ਤੱਕ ਦਾ ਹੈ। ਥਾਣਾ ਨੰਬਰ 7 ਵਿਚ ਕੰਪਨੀ ਦੇ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਸ਼ਿਵ ਵਿਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਸਿੰਘ ਪੁੱਤਰ ਜਗਤਾਰ ਿਸੰਘ ਨਿਵਾਸੀ ਜਲੰਧਰ ਹਾਈਟਸ-2 ਸਮੇਤ ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ, ਆਦਿੱਤਿਆ ਸੇਠੀ, ਸਾਬਕਾ ਕਰਮਚਾਰੀ ਨਤਾਸ਼ਾ ਕਪੂਰ, ਆਸ਼ੀਸ਼ ਸ਼ਰਮਾ ਅਤੇ ਪੁਨੀਤ ਵਰਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ। ਇਸ ਮਾਮਲੇ 'ਚ ਗਗਨਦੀਪ ਅਤੇ ਰਣਜੀਤ ਸਿੰਘ ਨੇ ਸਰੰਡਰ ਕਰ ਦਿੱਤਾ ਸੀ। ਗਗਨਦੀਪ ਨੂੰ ਪੁਲਸ ਜੇਲ ਭੇਜ ਚੁੱਕੀ ਹੈ। ਗੁਰਮਿੰਦਰ ਸਿੰਘ ਸਮੇਤ ਕੰਪਨੀ ਦ ੇ ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ, ਆਦਿੱਤਿਆ ਸੇਠੀ, ਸਾਬਕਾ ਕਰਮਚਾਰੀ ਨਤਾਸ਼ਾ ਕਪੂਰ, ਆਸ਼ੀਸ਼ ਸ਼ਰਮਾ ਅਤੇ ਪੁਨੀਤ ਵਰਮਾ ਅਜੇ ਤੱਕ ਫਰਾਰ ਹਨ।
ਇਹ ਵੀ ਪੜ੍ਹੋ: ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਦੇ 36 ਨਵੇਂ ਮਾਮਲਿਆਂ ਦੀ ਪੁਸ਼ਟੀ