ਦਵਾਈ ਲੈਣ ਗਈ ਬਜ਼ੁਰਗ ਔਰਤ ਦੀ ਮੌਤ

Saturday, Oct 07, 2023 - 02:33 PM (IST)

ਦਵਾਈ ਲੈਣ ਗਈ ਬਜ਼ੁਰਗ ਔਰਤ ਦੀ ਮੌਤ

ਖੰਨਾ (ਸੁਖਵਿੰਦਰ ਕੌਰ) : ਇੱਥੇ ਇਕ ਬੁਜ਼ਰਗ ਔਰਤ ਜੋ ਕਿ ਸਿਵਲ ਹਸਪਤਾਲ ਖੰਨਾ ਵਿਖੇ ਦਵਾਈ ਲੈਣ ਲਈ ਆਈ ਸੀ। ਉਸ ਦੀ ਅਚਾਨਕ ਸਿਵਲ ਹਸਪਤਾਲ ਖੰਨਾ ਵਿਖੇ ਹੀ ਮੌਤ ਹੋ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਟੀ 2 ਦੇ ਐੱਸ. ਐੱਚ. ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਮਹਿਲਾ ਦੀ ਮ੍ਰਿਤਕ ਦੇਹ ਸ਼ਨਾਖ਼ਤ ਕਰਵਾਉਣ ਲਈ ਲਈ ਮੋਰਚਰੀ ਵਿੱਚ ਰਖਵਾਈ ਜਾ ਰਹੀ ਹੈ।

ਇਸ ਉਪਰੰਤ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਵੀ ਉਕਤ ਔਰਤ ਨੂੰ ਪਛਾਣਦਾ ਹੈ, ਉਹ ਉਨ੍ਹਾਂ ਨਾਲ ਤੇ ਸਿਵਲ ਹਸਪਤਾਲ ਖੰਨਾ ਵਿਖੇ ਸੰਪਰਕ ਕਰ ਸਕਦਾ ਹੈ।
 


author

Babita

Content Editor

Related News