ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਕਰਮਚਾਰੀਅਾਂ ਕੱਢੀ ਮੋਟਰਸਾਈਕਲ ਰੈਲੀ

Thursday, Jul 26, 2018 - 06:44 AM (IST)

ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਕਰਮਚਾਰੀਅਾਂ ਕੱਢੀ ਮੋਟਰਸਾਈਕਲ ਰੈਲੀ

ਤਰਨਤਾਰਨ,  (ਮਿਲਾਪ, ਰਾਜੂ, ਆਹਲੂਵਾਲੀਆ)- 1 ਜਨਵਰੀ 2004 ਤੋਂ ਬਾਅਦ ਭਰਤੀ ਹੋਏ ਸੂਬੇ ਦੇ ਸਮੂਹ ਕਰਮਚਾਰੀਆਂ ਵੱਲੋਂ ਆਪਣੀ ਹੱਕੀ ਮੰਗ ਪੁਰਾਣੀ ਪੈਨਸ਼ਨ ਦੀ ਬਹਾਲੀ ਸਬੰਧੀ ਅੱਜ ਜ਼ਿਲਾ ਤਰਨਤਾਰਨ ਵਿਚ ਸੀ. ਪੀ. ਐੱਫ. ਯੂਨੀਅਨ ਦੇ ਪ੍ਰਧਾਨ ਵਿਕਰਮ ਸਚਦੇਵਾ, ਪੀ. ਐੱਸ. ਐੱਮ. ਯੂ. ਦੇ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਵੱਖ-ਵੱਖ ਵਿਭਾਗਾਂ ਤੋਂ ਆਏ ਵਿਭਾਗੀ ਪ੍ਰਧਾਨਾਂ ਦੀ ਅਗਵਾਈ ’ਚ ਇਕ ਮੋਟਰਸਾਈਕਲ ਰੈਲੀ ਕੱਢੀ ਗਈ ਜੋ ਦਫਤਰ ਡਿਪਟੀ ਕਮਿਸ਼ਨਰ ਤਰਨਤਾਰਨ ਤੋਂ ਸ਼ੁਰੂ ਹੋ ਕੇ ਜ਼ਿਲਾ ਤਰਨਤਾਰਨ ਦੇ ਮੁੱਖ ਬਾਜ਼ਾਰਾਂ ਤਹਿਸੀਲ ਬਾਜ਼ਾਰ, ਬੋਹਡ਼ੀ ਚੌਕ, ਸਿਵਲ ਹਸਪਤਾਲ ਤੋਂ ਹੁੰਦੀ ਹੋਈ ਵਾਪਸ ਦਫਤਰ ਡਿਪਟੀ ਕਮਿਸ਼ਨਰ ਵਿਖੇ ਪਹੁੰਚੀ ਅਤੇ ਸਮੂਹ ਕਰਮਚਾਰੀਆਂ ਵੱਲੋਂ ਕੇਂਦਰ/ਸੂਬਾ ਸਰਕਾਰ ਦਾ ਦੋਗਲੀਆਂ ਨੀਤੀਆਂ ਦੇ ਵਿਰੋਧ ਵਿਚ ਐੱਨ. ਪੀ. ਐੱਸ./ਸੂਬਾ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਪੰਜਾਬ ਸਰਕਾਰ ਵੱਲੋਂ ਸ਼ਾਹਕੋਟ ਦੀ ਜ਼ਿਮਨੀ ਚੋਣ ਦੌਰਾਨ ਮੁਲਾਜ਼ਮ ਜਥੇਬੰਦੀ ਦੀਆਂ ਮੁਸ਼ਕਲਾਂ ਦੇ ਹੱਲ ਲਈ ਕੈਬਨਿਟ ਸਬ-ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਕੈਬਨਿਟ ਸਬ ਕਮੇਟੀ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੇ ਰੀਵਿਊ ਲਈ ਕਮੇਟੀ ਦਾ ਗਠਨ ਅਤੇ ਡੀ. ਸੀ. ਆਰ. ਜੀ. ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕਰਨ ਦੀ ਸਹਿਮਤੀ ਦਿੱਤੀ ਗਈ ਸੀ ਪਰ ਇਸ ਮੀਟਿੰਗ ਨੂੰ ਲਗਭਗ ਦੋ ਮਹੀਨੇ ਦਾ ਸਮਾਂ ਬੀਤ ਗਿਆ ਹੈ ਪਰ ਨਾ ਤਾਂ ਕਮੇਟੀ ਦਾ ਗਠਨ ਹੋਇਆ ਅਤੇ ਨਾ ਹੀ ਡੀ. ਸੀ. ਆਰ. ਜੀ. ਦਾ ਨੋਟੀਫਿਕੇਸ਼ਨ ਅਜੇ ਤੱਕ ਜਾਰੀ ਹੋਇਆ।
ਇਸ ਮੋਟਰਸਾਈਕਲ ਰੈਲੀ ਦੌਰਾਨ ਕਰਮਚਾਰੀਆਂ ਵੱਲੋਂ ਸਾਲ 2004 ਤੋਂ ਭਰਤੀ ਹੋਏ ਸਮੂਹ ਵਰਗਾਂ ਦੇ ਮੁਲਾਜ਼ਮਾਂ ਦੀ ਬੰਦ ਕੀਤੀ ਪੁਰਾਣੀ ਪੈਨਸ਼ਨ ਦੀ ਮੁਡ਼ ਬਹਾਲੀ ਸਬੰਧੀ ਲਾਮਬੰਦ ਹੋ ਕੇ ਸਰਕਾਰ ਤੱਕ ਆਪਣੀ ਗੱਲ ਰੱਖੀ ਗਈ ਅਤੇ ਆਪਣੇ ਨਾਲ ਹੋਏ ਇਸ ਧੱਕੇ ਸਬੰਧੀ ਜਨਤਾ ਨੂੰ ਜਾਗਰੂਕ ਕੀਤਾ ਗਿਆ। ਇਸ ਰੈਲੀ ਦੌਰਾਨ ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਐੱਮ. ਐੱਲ. ਏ./ਐੱਮ. ਪੀ. ਨੂੰ 3-3 ਪੈਨਸ਼ਨਾਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ, ਜਦ ਕਿ ਇਕ ਸਰਕਾਰੀ ਮੁਲਾਜ਼ਮ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਦਾ ਹੱਕਦਾਰ ਕਿਉਂ ਨਹੀਂ? ਮੋਟਰਸਾਈਕਲ ਰੈਲੀ ਵਾਪਸ ਦਫਤਰ ਡਿਪਟੀ ਕਮਿਸ਼ਨਰ ਪਹੁੰਚਣ ’ਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਨਵੀਂ ਪੈਨਸ਼ਨ ਬੰਦ ਕਰਨ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਸਬੰਧੀ ਇਕ ਮੰਗ ਪੱਤਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ। ਇਸ ਰੈਲੀ ਵਿਚ ਦਫਤਰ ਡਿਪਟੀ ਕਮਿਸ਼ਨਰ ਤੋਂ ਕਰਵਿੰਦਰ ਸਿੰਘ ਚੀਮਾ, ਜ਼ਿਲਾ ਟੈਕਨੀਕਲ ਕੋਆਰਡੀਨੇਟਰ ਅਮਰਿੰਦਰ ਸਿੰਘ, ਹਰਦਰਸ਼ਨ ਸਿੰਘ, ਲਲਿਤ ਕੁਮਾਰ, ਸੁਨੀਲ ਕੁਮਾਰ, ਗੁਰਿੰਦਰਜੀਤ ਸਿੰਘ, ਬੇਅੰਤ ਕੌਰ, ਜਸਬੀਰ ਕੌਰ, ਪਰਮਿੰਦਰ ਕੌਰ, ਗਗਨਦੀਪ ਕੌਰ, ਸੁਮਨ ਬਾਲਾ, ਸ਼ੋਭਾ ਰਾਣੀ, ਗੁਰਬਾਜ ਸਿੰਘ, ਬਿਮਲਾ ਰਾਣੀ, ਯਾਦਵਿੰਦਰ ਸਿੰਘ, ਮਨਿੰਦਰ ਸਿੰਘ, ਨਿਰਵੈਰ ਸਿੰਘ, ਮੈਡਮ ਰੀਨਾ, ਮਨਦੀਪ ਬਾਵਾ ਅਤੇ ਖੁਰਾਕ ਸਪਲਾਈ ਵਿਭਾਗ ਤੋਂ ਗੁਰਜੀਤ ਸਿੰਘ ਅਤੇ ਸਾਥੀ, ਖਪਤਕਾਰ ਤੇ ਮਾਮਲੇ ਵਿਭਾਗ ਤੋਂ ਅੰਗਰੇਜ਼ ਸਿੰਘ, ਨਰੇਸ਼ ਕੁਮਾਰ ਅਤੇ ਸਾਥੀ, ਸਿਹਤ ਵਿਭਾਗ ਤੋਂ ਦਲਜੀਤ ਸਿੰਘ ਗਿੱਲ, ਗੁਰਦੇਵ ਸਿੰਘ, ਹਰਦਿਆਲ ਸਿੰਘ, ਰੈੱਡ ਕਰਾਸ ਸੋਸਾਇਟੀ ਤੋਂ ਸੁਰਜੀਤ ਸਿੰਘ, ਮਨਦੀਪ ਸਿੰਘ, ਸੰਜੇ, ਖੇਤੀਬਾਡ਼ੀ ਵਿਭਾਗ ਤੋਂ ਗੁਰਪ੍ਰੀਤ ਸਿੰਘ ਅਤੇ ਸਾਥੀ, ਬਾਗਬਾਨੀ ਵਿਭਾਗ ਤੋਂ ਜਪਜੀਤ ਸਿੰਘ, ਮੰਡੀਕਰਨ ਬੋਰਡ ਤੋਂ ਗੁਰਜੀਤ ਸਿੰਘ ਅਤੇ ਸਾਥੀ, ਭਲਾਈ ਵਿਭਾਗ ਤੋਂ ਸੁਰਿੰਦਰ ਸਿੰਘ ਅਤੇ ਸਾਥੀ, ਮਾਲ ਵਿਭਾਗ ਤੋਂ ਪਟਵਾਰ ਯੂਨੀਅਨ ਦੇ ਪ੍ਰਧਾਨ ਸੁਰਜੀਤ ਸਿੰਘ, ਸੁਖਪ੍ਰੀਤ ਸਿੰਘ ਅਤੇ ਸਬੰਧਤ ਤਹਿਸੀਲਾਂ ਅਤੇ ਹੋਰ ਵਿਭਾਗਾਂ ਤੋਂ ਸੈਂਕਡ਼ਿਆਂ ਦੀ ਗਿਣਤੀ ਵਿਚ ਕਰਮਚਾਰੀ ਸ਼ਾਮਿਲ ਹੋਏ ਅਤੇ ਕੇਂਦਰ/ਸੂਬਾ ਸਰਕਾਰ ਦੀ ਇਸ ਦੋਗਲੀ ਨੀਤੀ ਦਾ ਡੱਟ ਕੇ ਵਿਰੋਧ ਕੀਤਾ।


Related News