ਚੰਡੀਗੜ੍ਹ ''ਚ ਬਜ਼ੁਰਗ ਨੂੰ ਲੱਗੀ ਗੋਲੀ, ਪੀ. ਜੀ. ਆਈ. ਦਾਖ਼ਲ

Monday, Oct 19, 2020 - 12:43 PM (IST)

ਚੰਡੀਗੜ੍ਹ ''ਚ ਬਜ਼ੁਰਗ ਨੂੰ ਲੱਗੀ ਗੋਲੀ, ਪੀ. ਜੀ. ਆਈ. ਦਾਖ਼ਲ

ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਦੇ ਮਨੀਮਾਜਰਾ 'ਚ ਰਹਿਣ ਵਾਲੇ ਇਕ ਬਜ਼ੁਰਗ ਨੂੰ ਗੋਲੀ ਲੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ, ਜਿਸ ਨੂੰ ਇਲਾਜ ਲਈ ਪੀ. ਜੀ. ਆਈ. ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰ ਉਸ ਦਾ ਇਲਾਜ ਕਰਨ 'ਚ ਲੱਗੇ ਹੋਏ ਹਨ। ਜਾਣਕਾਰੀ ਮੁਤਾਬਕ ਜ਼ਖਮੀਂ ਬਜ਼ੁਰਗ ਦੀ ਪਛਾਣ ਫੌਜ ਤੋਂ ਰਿਟਾਇਰ ਐਸ. ਐਸ. ਫੂਲਕਾ ਦੇ ਰੂਪ 'ਚ ਹੋਈ ਹੈ, ਜੋ ਕਿ ਮਨੀਮਾਜਰਾ 'ਚ ਆਪਣੀ ਪਤਨੀ ਨਾਲ ਰਹਿ ਰਿਹਾ ਹੈ।

ਇਹ ਘਟਨਾ ਸੋਮਵਾਰ ਸਵੇਰੇ ਉਸ ਵੇਲੇ ਵਾਪਰੀ, ਜਦੋਂ ਫੂਲਕਾ ਦੀ ਪਿਸਤੌਲ 'ਚੋਂ ਗੋਲੀ ਚੱਲ ਗਈ। ਗੋਲੀ ਦੀ ਆਵਾਜ਼ ਸੁਣ ਕੇ ਉਸ ਦੀ ਪਤਨੀ ਨੇ ਰੌਲਾ ਪਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਜ਼ਖਮੀਂ ਹੋਏ ਫੂਲਕਾ ਨੂੰ ਇਲਾਜ ਲਈ ਪੀ. ਜੀ. ਆਈ. ਦਾਖ਼ਲ ਕਰਵਾਇਆ ਗਿਆ। ਪੁਲਸ ਦੀ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਬੀਤੇ ਕੁਝ ਦਿਨਾਂ ਤੋਂ ਬਜ਼ੁਰਗ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿ ਰਿਹਾ ਸੀ, ਜਿਨ੍ਹਾਂ ਹਾਲਾਤ 'ਚ ਗੋਲੀ ਚੱਲੀ, ਪੁਲਸ ਉਸ ਮੁਤਾਬਕ ਇਸ ਕੇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਮੰਨ ਰਹੀ ਹੈ। ਹੁਣ ਅਸਲ ਸੱਚ ਕੀ ਹੈ, ਇਹ ਫੂਲਕਾ ਦੇ ਬਿਆਨ ਲਏ ਜਾਣ ਤੋਂ ਬਾਅਦ ਹੀ ਸਾਹਮਣੇ ਆਵੇਗਾ। ਫਿਲਹਾਲ ਜਿਸ ਸਮੇਂ ਗੋਲੀ ਚੱਲੀ, ਉਸ ਸਮੇਂ ਉੱਥੇ ਕੋਈ ਵੀ ਮੌਜੂਦ ਨਹੀਂ ਸੀ।
 


author

Babita

Content Editor

Related News