ਪੋਤੀ ਨੂੰ ਮਿਲਣ ਜਾ ਰਹੇ ਬਜ਼ੁਰਗ ਨਾਲ ਵਾਪਰ ਗਿਆ ਭਾਣਾ
Wednesday, Jun 19, 2024 - 09:08 AM (IST)
ਕੋਟਫ਼ਤੂਹੀ (ਬਹਾਦਰ ਖ਼ਾਨ)- ਇੱਥੋਂ ਨਜ਼ਦੀਕ ਪਿੰਡ ਐਮਾ ਜੱਟਾਂ ਦੇ ਕਰੀਬ 78 ਸਾਲਾ ਬਜ਼ੁਰਗ ਦੀ ਬਿਸਤ ਦੁਆਬ ਨਹਿਰ ਵਿਚ ਡਿੱਗਣ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਪਿੰਡ ਜਗਤਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਉਸ ਦਾ ਅਣਵਿਆਹਿਆ 78 ਸਾਲਾ ਚਾਚਾ ਅਮਰਜੀਤ ਸਿੰਘ ਉਨ੍ਹਾਂ ਦੇ ਨਾਲ ਰਹਿੰਦਾ ਹੈ।
ਇਹ ਖ਼ਬਰ ਵੀ ਪੜ੍ਹੋ - CM ਮਾਨ ਦੇ ਹੁਕਮਾਂ ਦਾ ਅਸਰ: ਸੂਬੇ ਦੇ ਪਹਿਲੇ ਸਵਾਗਤ ਤੇ ਸਹਾਇਤਾ ਕੇਂਦਰ ਦੀ ਹੋਈ ਸ਼ੁਰੂਆਤ
ਬੀਤੇ ਦਿਨੀਂ ਉਹ ਸਾਈਕਲ ਉੱਪਰ ਆਪਣੀ ਪੋਤੀ ਨੂੰ ਮਿਲਣ ਪਿੰਡ ਟੂਟੋਮਜਾਰਾ ਨੂੰ ਜਾ ਰਿਹਾ ਸੀ, ਜਦੋਂ ਉਹ ਪਿੰਡ ਐਮਾਂ ਜੱਟਾਂ ਕੋਲ ਬਿਸਤ ਦੋਆਬ ਨਹਿਰ ਕੋਲ ਪਹੁੰਚਿਆ ਤਾਂ ਅਚਾਨਕ ਉਸ ਦੇ ਸਾਈਕਲ ਦਾ ਸੰਤੁਲਨ ਵਿਗੜ ਜਾਣ ਕਰ ਕੇ ਉਹ ਪਿੰਡ ਐਮਾ ਜੱਟਾਂ ਦੇ ਕਰੀਬ ਪਾਣੀ ਨਾਲ ਭਰੀ ਬਿਸਤ ਦੁਆਬ ਨਹਿਰ ਵਿਚ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ। ਇਸ ਸਬੰਧ ਵਿਚ ਪੁਲਸ ਚੌਕੀ ਕੋਟਫ਼ਤੂਹੀ ਦੇ ਏ. ਐੱਸ. ਆਈ ਸੁਰਜੀਤ ਸਿੰਘ ਨੇ ਪੁਲਸ ਮੁਲਜ਼ਮਾਂ ਤੇ ਰਾਹਗੀਰਾਂ ਦੀ ਮਦਦ ਨਾਲ ਮ੍ਰਿਤਕ ਦੀ ਲਾਸ਼ ਬਾਹਰ ਕੱਢ ਕੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8