ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਬਜ਼ੁਰਗ ਦੀ ਮੌਤ

Friday, Jul 26, 2024 - 03:00 PM (IST)

ਬਠਿੰਡਾ (ਸੁਖਵਿੰਦਰ) : ਬਠਿੰਡਾ-ਮਾਨਸਾ ਰੋਡ ਆਈ. ਟੀ. ਆਈ. ਪਟਿਆਲਾ ਰੇਲਵੇ ਲਾਈਨ ’ਤੇ ਪੁਲ ਤੋਂ ਹੇਠਾਂ ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਬਜ਼ੁਰਗ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਸੰਦੀਪ ਗੋਇਲ ਅਤੇ ਥਾਣਾ ਜੀ. ਆਰ. ਪੀ. ਦੇ ਏ. ਐੱਸ. ਆਈ. ਸ਼ਮਸ਼ੇਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਲੋੜੀਂਦੀ ਜਾਂਚ ਕੀਤੀ।

ਪੁਲਸ ਕਾਰਵਾਈ ਤੋਂ ਬਾਅਦ ਸੰਸਥਾ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਬਾਅਦ ’ਚ ਸਹਾਰਾ ਨੇ ਮ੍ਰਿਤਕ ਦੀ ਪਛਾਣ ਕਰਵਾਈ। ਮ੍ਰਿਤਕ ਦੀ ਪਛਾਣ ਬਲਰਾਜ ਸਿੰਘ (62) ਵਾਸੀ ਪਾਵਰ ਹਾਊਸ ਰੋਡ ਵਜੋਂ ਹੋਈ ਹੈ।
 


Babita

Content Editor

Related News