ਵੱਖ-ਵੱਖ ਹਾਦਸਿਆਂ ''ਚ ਔਰਤ ਸਮੇਤ 2 ਜ਼ਖਮੀ
Tuesday, Nov 24, 2026 - 03:39 PM (IST)
ਬਠਿੰਡਾ (ਪਰਮਿੰਦਰ) : ਵੱਖ-ਵੱਖ ਹਾਦਸਿਆਂ ਵਿਚ ਇੱਕ ਨੌਜਵਾਨ ਔਰਤ ਸਮੇਤ ਦੋ ਵਿਅਕਤੀ ਜ਼ਖਮੀ ਹੋ ਗਏ। ਸਹਾਰਾ ਜਨਸੇਵਾ ਦੇ ਵਰਕਰਾਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਬੱਸ ਸਟੈਂਡ ਨੇੜੇ ਇੱਕ ਔਰਤ ਨੂੰ ਪਿੱਛੇ ਤੋਂ ਆ ਰਹੀ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਪੈਦਲ ਜਾ ਰਹੀ ਔਰਤ ਗੰਭੀਰ ਜ਼ਖਮੀ ਹੋ ਗਈ। ਸੂਚਨਾ ਮਿਲਣ 'ਤੇ ਸੰਸਥਾ ਮੈਂਬਰਾਂ ਨੇ ਔਰਤ ਨੂੰ ਹਸਪਤਾਲ ਪਹੁੰਚਾਇਆ। ਜ਼ਖਮੀ ਔਰਤ ਦੀ ਪਹਿਚਾਣ ਅਫਰਾਜ਼ ਪੁੱਤਰੀ ਨਾਜਿਮ ਵਾਸੀ ਸ਼੍ਰੀ ਮੁਕਤਸਰ ਸਾਹਿਬ ਵਜੋਂ ਹੋਈ।
ਇਸੇ ਤਰ੍ਹਾਂ ਸਥਾਨਕ ਸਿਰਕੀ ਬਾਜ਼ਾਰ ਵਿੱਚ ਗਊਸ਼ਾਲਾ ਮਾਰਕੀਟ ਨੇੜੇ ਪੈਦਲ ਜਾ ਰਿਹਾ ਇੱਕ ਨੌਜਵਾਨ ਡਿੱਗਣ ਨਾਲ ਜ਼ਖਮੀ ਹੋ ਗਿਆ। ਸੰਸਥਾ ਮੈਂਬਰਾਂ ਨੇ ਜ਼ਖਮੀ ਵਿਅਕਤੀ, ਨਿੱਕਾ ਪੁੱਤਰ ਮੰਗਾ ਵਾਸੀ ਕੋਟਕਪੂਰਾ ਨੂੰ ਹਸਪਤਾਲ ਪਹੁੰਚਾਇਆ।
