ਆਗੂ ਤਾਂ ਪਹੁੰਚੇ ‘ਫਰਸ਼ ਤੋਂ ਅਰਸ਼'' ਤੱਕ ਪਰ ਬੁਨਿਆਦੀ ਸਹੂਲਤਾਂ ਨੂੰ ਵੀ ਤਰਸ ਗਿਆ ਬੁਢਲਾਡਾ

Monday, Nov 23, 2026 - 06:32 PM (IST)

ਆਗੂ ਤਾਂ ਪਹੁੰਚੇ ‘ਫਰਸ਼ ਤੋਂ ਅਰਸ਼'' ਤੱਕ ਪਰ ਬੁਨਿਆਦੀ ਸਹੂਲਤਾਂ ਨੂੰ ਵੀ ਤਰਸ ਗਿਆ ਬੁਢਲਾਡਾ

ਬੁਢਲਾਡਾ (ਬਾਂਸਲ) : ਇਕ ਪੁਰਾਣੀ ਕਹਾਵਤ ਹੈ ਕਿ ਜਿਸ ਦੇਸ਼, ਸੂਬੇ ਜਾਂ ਸ਼ਹਿਰ ਦਾ ਸ਼ਾਸਕ ਯੋਗ, ਈਮਾਨਦਾਰ ਅਤੇ ਨੀਤੀਵਾਨ ਹੋਵੇ ਉਹ ਇਲਾਕਾ ਦਿਨੋਂ ਦਿਨ ਤਰੱਕੀ, ਖੁਸ਼ਹਾਲੀ, ਇਨਸਾਫ ਅਤੇ ਵਿਕਾਸ ਦੇ ਰਾਹ 'ਤੇ ਅੱਗੇ ਵਧਦਾ ਹੋਇਆ ਅਜਿਹੀ ਮੰਜ਼ਿਲ ਹਾਸਲ ਕਰ ਲੈਂਦਾ ਹੈ ਕਿ ਉਸ ਦੀ ਚਰਚਾ ਪੂਰੀ ਦੁਨੀਆ ਵਿਚ ਹੁੰਦੀ ਹੈ। ਆਜ਼ਾਦੀ ਤੋਂ ਪਹਿਲਾਂ ਬੁਢਲਾਡਾ ਹਿਸਾਰ ਰਿਆਸਤ ਦੇ ਮਹਾਰਾਜਾ ਦੀ ਯੋਗ, ਦੂਰਅੰਦੇਸ਼ ਅਤੇ ਲੋਕ ਹਿੱਤਾਂ ਲਈ ਸਮਰਪਿਤ ਸੀ ਕਿ ਬੁਢਲਾਡਾ ਨੂੰ ਵਪਾਰ ਦੇ ਖੇਤਰ ਵਿਚ ਕਾਰੋਬਾਰੀ ਸ਼ਹਿਰ ਮੰਨਿਆ ਜਾਂਦਾ ਸੀ। ਜਿੱਥੇ ਪੂਰੇ ਦੇਸ਼ ਅੰਦਰ ਬੂਰਾ ਖੰਡ ਦਾ ਵਪਾਰ ਹੁੰਦਾ ਸੀ। ਅੱਜ ਤੋਂ ਲਗਭਗ 700 ਸਾਲ ਪਹਿਲਾਂ ਇਸ ਸਥਾਨ ਤੇ ਜੰਗਲ ਹੋਇਆ ਕਰਦਾ ਸੀ। 2 ਗੁੱਜਰ ਸਕੇ ਭਰਾਵਾਂ ਨੇ ਜਿਨ੍ਹਾਂ ਦੇ ਨਾਮ ਬੁੱਢਾ ਅਤੇ ਲਾਡਾ ਸੀ। ਇਨ੍ਹਾਂ ਭਰਾਵਾਂ ਨੇ ਰਲ ਕੇ ਇਸ ਪਿੰਡ ਨੂੰ ਵਸਾਇਆ ਸੀ, ਜਿਸ ਕਾਰਨ ਇਹਨਾ ਭਰਾਵਾਂ ਦੇ ਨਾਮ ’ਤੇ ਪਿੰਡ ਦਾ ਨਾਮ ਬੁਢਲਾਡਾ ਪੈ ਗਿਆ। ਮੁਗ਼ਲਾਂ ਦੇ ਰਾਜ ਸਮੇਂ ਬੁਢਲਾਡਾ ਪਿੰਡ ਵਿੱਚ ਇਕ ਕਿਲ੍ਹਾ ਮੌਜੂਦ ਸੀ। ਲਗਭਗ ਤੇਰਵੀਂ ਸਦੀ ਦੇ ਨੇੜੇ 12 ਪਿੰਡ ਇਸ ਪਿੰਡ ਦੀ ਜਾਗੀਰ ਵਿਚ ਸ਼ਾਮਲ ਸਨ। ਪੰਜਾਬ ਉਪਰ ਅੰਗ੍ਰੇਜ਼ਾਂ ਦਾ ਕਬਜ਼ਾ ਹੋ ਗਿਆ ਜਿਸ ਕਾਰਨ ਇਸ ਪਿੰਡ ਬੁਢਲਾਡਾ ਨੂੰ 1850 ਦੇ ਕਰੀਬ ਜ਼ਿਲ੍ਹਾ ਕਰਨਾਲ ਵਿੱਚ ਸ਼ਾਮਲ ਕੀਤਾ ਗਿਆ। ਕਰਨਾਲ ਇਸ ਪਿੰਡ ਤੋਂ ਦੂਰ ਸੀ ਜਿਸ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਸੀ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਇਸ ਪਿੰਡ ਨੂੰ ਹਿਸਾਰ ਤਹਿਸੀਲ ਵਿਚ ਸ਼ਾਮਲ ਕੀਤਾ ਗਿਆ। ਆਨੰਦਪੁਰ ਸਾਹਿਬ ਤੋਂ ਦਿੱਲੀ ਜਾਣ ਸਮੇਂ ਸ਼੍ਰੀ ਗੁਰੂ ਤੇਗ ਬਹਾਦਰ ਜੀ 1675 ਵਿਚ ਇਸ ਪਿੰਡ ਵਿੱਚੋਂ ਦੀ ਗੁਜ਼ਾਰੇ ਸਨ। ਉਨ੍ਹਾਂ ਦੀ ਯਾਦ ਨੂੰ ਸਮਰਪਿਤ ਇਕ ਗੁਰਦੁਆਰਾ ਬਣਾਇਆ ਗਿਆ ਹੈ। ਇਹ ਪਿੰਡ ਆਜ਼ਾਦੀ ਤੋਂ ਪਹਿਲਾਂ ਸਰਗਰਮੀਆਂ ਦਾ ਗੜ੍ਹ ਸੀ। ਭਾਰਤ ਵਿਚ ਰੋਹਤਕ ਤੋਂ ਬਾਅਦ ਫ਼ੌਜੀ ਭਰਤੀਆਂ ਵਿਚ ਇਹ ਦੂਜਾ ਵੱਡਾ ਕੇਂਦਰ ਸੀ। 

ਪਿਛਲੀਆਂ ਸਰਕਾਰਾਂ ਵੱਲੋਂ ਕਰਵਾਏ ਗਏ ਵਿਕਾਸ ਕਾਰਜ ਇੰਨੀ ਉੱਚਗੁਣਵੱਤਾ ਵਾਲੇ ਸਨ ਕਿ ਜਿਸਦੀ ਮੂੰਹ ਬੋਲਦੀ ਤਸਵੀਰ ਰੇਲਵੇ ਸਟੇਸ਼ਨ 1895 ਤੋਂ ਕਿਸੇ ਖਾਸ ਦੇਖਭਾਲ ਦੀ ਲੋੜ ਹੀ ਨਹੀਂ ਪਈ। ਆਪਣੀ ਮਜ਼ਬੂਤੀ ਅਤੇ ਸ਼ਾਨਦਾਰ ਨਿਰਮਾਣ ਕਾਰਨ ਇਹ ਲੰਬੇ ਸਮੇਂ ਤੱਕ ਕਾਇਮ ਰਹੇ ਪਰ ਪੰਜ ਦਹਾਕਿਆਂ ਬਾਅਦ ਜਦੋਂ ਇਨ੍ਹਾਂ ਨੂੰ ਲੋੜੀਂਦੀ ਸੰਭਾਲ ਦੀ ਲੋੜ ਸੀ, ਉਹ ਨਹੀਂ ਮਿਲ ਸਕੀ। ਇਸ ਦੇ ਨਤੀਜੇ ਵਜੋਂ ਅੱਜ ਬੁਢਲਾਡਾ ਬਹਿਰ ਦੀ ਹਾਲਤ ਦਿਨੋ-ਦਿਨ ਵਿਗੜਦੀ ਨਜ਼ਰ ਆ ਰਹੀ ਹੈ ਅਤੇ ਇਸ ਨੂੰ ਪੰਜਾਬ ਦੇ ਸਭ ਤੋਂ ਗੰਦੇ ਅਤੇ ਪਛੜਦੇ ਸ਼ਹਿਰਾਂ ਵਿਚ ਸ਼ਾਮਲ ਕੀਤਾ ਜਾਣ ਲੱਗ ਪਿਆ ਹੈ। ਬੁਢਲਾਡਾ ਦੇ ਆਗੂਆਂ ਨੂੰ ਆਪਣੇ ਆਪ ਅੰਦਰ ਝਾਤੀ ਮਾਰਦੇ ਹੋਏ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਇਸ ਸ਼ਹਿਰ ਤੋਂ ਕੀ ਪ੍ਰਾਪਤ ਹੋਇਆ ਹੈ ਅਤੇ ਬਦਲੇ ਵਿਚ ਉਨ੍ਹਾਂ ਨੇ ਸ਼ਹਿਰ ਨੂੰ ਕੀ ਦਿੱਤਾ ਹੈ । ਕੁਝ ਆਗੂ ਤਾਂ ਫਰਸ਼ ਤੋਂ ਅਰਸ਼ ਤੱਕ ਪਹੁੰਚ ਚੁੱਕੇ ਹਨ ਪਰ ਬੁਢਲਾਡਾ ਦੇ ਹਾਲਾਤ ਲਗਾਤਾਰ ਤਰਸਯੋਗ ਹੁੰਦੇ ਜਾ ਰਹੇ ਹਨ। ਇਕ ਛੋਟੇ ਸ਼ਹਿਰ ਵਿਚ ਮਿਊਸਪਲ ਕਮੇਟੀ ਤੋਂ ਨਗਰ ਕੋਂਸਲ ਬਣਾਉਣ ਦਾ ਫੈਸਲਾ ਹੁਣ ਕਥਿਤ ਤੌਰ 'ਤੇ ਲੋਕਾਂ ਲਈ ਸਿਰਦਰਦ ਸਾਬਤ ਹੋ ਰਿਹਾ ਹੈ। ਕਰੌੜਾਂ ਰੁਪਏ ਖਰਚਣ ਦੇ ਬਾਵਜੂਦ ਜਮੀਨੀ ਪੱਧਰ ਤੇ ਨਤੀਜੇ ਜੀਰੋ ਪ੍ਰਤੀਸ਼ਤ, ਜਿੰਮੇਵਾਰ ਕੌਣ ? ਬੁਢਲਾਡਾ ਸ਼ਹਿਰ ਦੀ ਪੁਰਾਣੀ ਮੰਡੀ ਦਾ ਮੇਨ ਚੌੜੀ ਗਲੀ ਚ 55 ਸਾਲ ਪਹਿਲਾ ਆਬਾਦੀ ਦੇ ਹਿਸਾਬ ਨਾਲ ਪਾਇਆ ਗਿਆ ਜਿਸ ਦਾ ਅੱਜ ਤੱਕ ਕੋਈ ਸੁਧਾਰ ਨਾ ਹੋ ਸਕਿਆ। ਜੋ ਥੋੜੀ ਦੀ ਬਾਰਿਸ਼ ਪੈਣ ਤੇ ਝੀਲ ਦਾ ਰੂਪ ਧਾਰਨ ਕਰ ਲੈਂਦਾ ਹੈ। ਸ਼ਹਿਰ ਦਾ ਕੋਈ ਨਿਕਾਸੀ ਲੈਵਲ ਨਹੀਂ ਬਣਾਇਆ ਗਿਆ। ਕੋਈ ਸੜਕ ਅਤੇ ਸੀਵਰੇਜ ਸ਼ਿਸਟਮ ਉਚਾ ਅਤੇ ਕੋਈ ਨੀਵਾਂ, ਨਿਕਾਸੀ ਜੀਰੋ ਸਾਬਿਤ ਹੋ ਰਹੀ ਹੈ। ਸਰਕਾਰ ਕਰੌੜਾਂ ਰੁਪਏ ਖਰਚਣ ਦਾ ਦਾਅਵਾ ਕਰਦੀ ਹੈ ਪ੍ਰੰਤੂ ਜਮੀਨੀ ਪੱਧਰ ਤੇ ਨਤੀਜਾ ਜੀਰੋ ਪ੍ਰਤੀਸ਼ਤ ਹੈ। 

ਸ਼ਹਿਰ ਦੇ ਮੇਨ ਬਾਜ਼ਾਰਾਂ ਅੰਦਰ ਟ੍ਰੈਫਿਕ ਸਮੱਸਿਆ

ਸ਼ਹਿਰ ਦੇ ਮੇਨ ਰੋਡ ਉਪਰ ਬੇ ਤਰਤੀਬੇ ਵਹੀਕਲਾਂ, ਆਰਜੀ ਨਾਜਾਇਜ ਕਬਜਿਆਂ ਕਾਰਨ ਲੋਕਾਂ ਲਈ ਟ੍ਰੇਫਿਕ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਟ੍ਰੈਫਿਕ ਜਾਮ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਾ ਹੈ। ਲੋਕ ਰੋਜ਼ਾਨਾ ਇਸ ਇਸ ਵੇਲੇ ਟ੍ਰੈਫਿਕ ਜਾਮ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਮੁਸ਼ਕਲ ਕਾਰਨ ਪ੍ਰੇਸ਼ਾਨ ਹਨ। 
 


author

Gurminder Singh

Content Editor

Related News