ਆਲਟੋ ਕਾਰ ਵੱਲੋਂ ਸਾਈਕਲ ਨੂੰ ਮਾਰੀ ਫੇਟ ਕਾਰਨ 70 ਸਾਲਾ ਬਜ਼ੁਰਗ ਦੀ ਮੌਤ

Saturday, May 07, 2022 - 03:33 PM (IST)

ਆਲਟੋ ਕਾਰ ਵੱਲੋਂ ਸਾਈਕਲ ਨੂੰ ਮਾਰੀ ਫੇਟ ਕਾਰਨ 70 ਸਾਲਾ ਬਜ਼ੁਰਗ ਦੀ ਮੌਤ

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਤੋਂ ਸੁਨਾਮ ਨੂੰ ਜਾਂਦੀ ਮੁੱਖ ਸੜਕ 'ਤੇ ਪਿੰਡ ਘਰਾਚੋਂ ਵਿਖੇ ਇਕ ਆਲਟੋ ਕਾਰ ਵੱਲੋਂ ਸਾਈਕਲ ਨੂੰ ਫੇਟ ਮਾਰਨ ਕਾਰਨ ਸਾਈਕਲ ਚਾਲਕ 70 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਦਰਸ਼ਨ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਘਰਾਚੋਂ ਨੇ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਦਾ ਖੇਤ ਸੁਨਾਮ ਭਵਾਨੀਗੜ੍ਹ ਰੋਡ ਉਪਰ ਪਿੰਡ ਘਰਾਚੋਂ ਵਿਖੇ ਰਾਧਾ ਸੁਆਮੀ ਡੇਰੇ ਨਜ਼ਦੀਕ ਸਥਿਤ ਹੈ ਅਤੇ ਉਸ ਦਾ ਪਿਤਾ ਗੁਰਚਰਨ ਸਿੰਘ ਜਦੋਂ ਆਪਣੇ ਖੇਤ ’ਚੋਂ ਪਿੰਡ ਆਉਣ ਲਈ ਸਾਈਕਲ ਰਾਹੀਂ ਸੜਕ ’ਤੇ ਚੜ੍ਹਨ ਲੱਗਿਆ ਤਾਂ ਭਵਾਨੀਗੜ੍ਹ ਸਾਈਡ ਤੋਂ ਆਉਂਦੀ ਇਕ ਆਲਟੋ ਕਾਰ ਨੇ ਉਸ ਦੇ ਪਿਤਾ ਨੂੰ ਜ਼ੋਰਦਾਰ ਫੇਟ ਮਾਰ ਦਿੱਤੀ ਅਤੇ ਕਾਰ ਚਾਲਕ ਇੱਥੇ ਲੋਕਾਂ ਦਾ ਇਕੱਠ ਹੁੰਦਾ ਦੇਖ ਕਾਰ ਇੱਥੇ ਹੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

ਉਨ੍ਹਾਂ ਦੱਸਿਆ ਕਿ ਉਸ ਵੱਲੋਂ ਆਪਣੇ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਪਿਤਾ ਨੂੰ ਭਵਾਨੀਗੜ੍ਹ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਦੇ ਪਿਤਾ ਨੂੰ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ। ਇੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਇਲਾਜ ਦੌਰਾਨ ਉਸ ਦੇ ਪਿਤਾ ਦੀ ਮੌਤ ਹੋ ਗਈ। ਪੁਲਸ ਨੇ ਕਾਰ ਦੇ ਚਾਲਕ ਦਵਿੰਦਰ ਸਿੰਘ ਉਰਫ਼ ਕਾਲਾ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਖੇੜੀ ਥਾਣਾ ਸਦਰ ਸੰਗਰੂਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।        
                           
 


author

Babita

Content Editor

Related News