ਬਾਥਰੂਮ ''ਚੋਂ ਮਿਲੀ ਬਜ਼ੁਰਗ ਬੇਬੇ ਦੀ ਸੜੀ ਹੋਈ ਲਾਸ਼, ਖੜ੍ਹੇ ਹੋਏ ਕਈ ਸ਼ੰਕੇ

Sunday, Jul 26, 2020 - 09:07 AM (IST)

ਬਾਥਰੂਮ ''ਚੋਂ ਮਿਲੀ ਬਜ਼ੁਰਗ ਬੇਬੇ ਦੀ ਸੜੀ ਹੋਈ ਲਾਸ਼, ਖੜ੍ਹੇ ਹੋਏ ਕਈ ਸ਼ੰਕੇ

ਮੋਹਾਲੀ (ਪਰਦੀਪ) : ਸਥਾਨਕ ਫ਼ੇਜ਼-3ਬੀ2 'ਚ ਸ਼ਨੀਵਾਰ ਤੜਕੇ ਇਕ ਬਜ਼ੁਰਗ ਬੇਬੇ ਦੀ ਭੇਤਭਰੀ ਹਾਲਤ 'ਚ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਬਜ਼ੁਰਗ ਬੇਬੇ ਨੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਬੇਬੇ ਦੀ ਪਛਾਣ ਅਮਰਜੀਤ ਕੌਰ (78) ਪਤਨੀ ਮਰਹੂਮ ਅਵਤਾਰ ਸਿੰਘ ਵਜੋਂ ਹੋਈ ਹੈ ਅਤੇ ਉਹ ਇੱਥੇ ਜਨਵਰੀ ਮਹੀਨੇ ਤੋਂ ਆਪਣੀ ਸਭ ਤੋਂ ਛੋਟੀ ਬੇਟੀ ਕੰਵਲਜੀਤ ਕੌਰ ਦੇ ਘਰ ਰਹਿ ਰਹੀ ਸੀ ਅਤੇ ਮੂਲ ਰੂਪ 'ਚ ਉਹ ਕਰਨਾਲ (ਹਰਿਆਣਾ) ਦੀ ਵਾਸੀ ਸੀ।

ਇਹ ਵੀ ਪੜ੍ਹੋ : 12ਵੀਂ ਦੇ 'ਹੋਣਹਾਰ ਵਿਦਿਆਰਥੀਆਂ' ਤੋਂ ਖੁਸ਼ ਹੋਏ ਕੈਪਟਨ ਦਾ ਵੱਡਾ ਐਲਾਨ

ਜ਼ਿਕਰਯੋਗ ਹੈ ਕਿ ਮ੍ਰਿਤਕ ਬੇਬੇ ਲੱਕ ਤੋਂ ਹੇਠਾਂ ਅਧਰੰਗ ਦਾ ਸ਼ਿਕਾਰ ਸੀ ਅਤੇ ਉਹ ਚੱਲਣ-ਫਿਰਨ ਤੋਂ ਅਸਮਰੱਥ ਸੀ। ਅਜਿਹੇ 'ਚ ਉਸ ਵੱਲੋਂ ਬਾਥਰੂਮ 'ਚ ਜਾ ਕੇ ਅਤੇ ਆਪਣੇ ’ਤੇ ਸਪਰੇਅ ਛਿੜਕ ਕੇ ਖੁਦ ਨੂੰ ਅੱਗ ਲਗਾਉਣ ਦੀ ਗੱਲ ਕਈ ਸ਼ੰਕੇ ਖੜ੍ਹੇ ਕਰਦੀ ਹੈ।

ਇਹ ਵੀ ਪੜ੍ਹੋ : ਤੈਰਾਕੀ ਦੇ ਸ਼ੌਕੀਨਾਂ ਤੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਪੂਰੀ ਹੋਣ ਨੇੜੇ ਖੁਆਇਸ਼

ਇਸ ਸਬੰਧੀ ਪੁਲਸ ਵੱਲੋਂ ਧਾਰਾ-174 ਸੀ. ਆਰ. ਪੀ. ਸੀ. ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ। 
ਇਹ ਵੀ ਪੜ੍ਹੋ : ਰਵਨੀਤ ਬਿੱਟੂ ਦੇ ਘਰ ਬਾਹਰ ਧਰਨੇ 'ਤੇ ਬੈਠੇ 'ਸ਼ਿਵ ਸੈਨਾ ਪ੍ਰਧਾਨ', ਜਾਣੋ ਪੂਰਾ ਮਾਮਲਾ


author

Babita

Content Editor

Related News