ਸਰਕਾਰੀ ਆਈ. ਟੀ. ਆਈ. ਸ੍ਰੀ ਮੁਕਤਸਰ ਸਾਹਿਬ ਵਿਖੇ ਨੌਕਰੀ ਮੇਲਾ ਅੱਜ
Monday, Dec 04, 2017 - 01:56 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਜ਼ਿਲਾ ਰੁਜ਼ਗਾਰ ਤੇ ਕਾਰੋਬਾਰ ਬਿਓਰੋ ਵੱਲੋਂ 5 ਦਸੰਬਰ 2017 ਨੂੰ ਸਰਕਾਰੀ ਆਈ.ਟੀ.ਆਈ., ਗੁਰੂਹਰਸਹਾਏ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਨੌਕਰੀ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਜਪਾਲ ਸਿੰਘ ਨੇ ਅੱਜ ਇਥੇ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮੇਲੇ 'ਚ ਆਈ.ਟੀ.ਆਈ. ਮੈਕੇਨਿਕਲ ਡਿਪਲੋਮਾ ਹੋਲਡਰ, ਫਿੱਟਰ ਅਤੇ ਵੇਲਡਰ ਦਾ ਕੋਰਸ ਕੀਤੇ ਨੌਜਵਾਨ ਪਹੁੰਚ ਸਕਦੇ ਹਨ। ਇਸ ਮੌਕੇ ਨੌਕਰੀਦਾਤਾਵਾਂ ਵੱਲੋਂ ਮੌਕੇ ਤੇ ਹੀ ਇੰਟਰਵਿਊ ਲਈ ਜਾਵੇਗੀ। ਇਹ ਮੇਲਾ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਘਰ ਘਰ ਨੌਕਰੀ ਮੁਹਿੰਮ ਤਹਿਤ ਇਸ ਤਰ੍ਹਾਂ ਦੇ ਨੌਕਰੀ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ।
ਬੈਠਕ ਵਿਚ ਹੋਰਨਾਂ ਤੋਂ ਇਲਾਵਾ ਏ.ਸੀ.ਯੁ.ਟੀ. ਮੈਡਮ ਕਨੂੰ ਗਰਗ, ਜ਼ਿਲਾ ਰੁਜ਼ਗਾਰ ਅਫ਼ਸਰ ਸੰਦੀਪ ਕੁਮਾਰ, ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ. ਰੇਸ਼ਮ ਸਿੰਘ, ਐਲ.ਡੀ.ਐਮ. ਨਵੀਨ ਪ੍ਰਕਾਸ਼ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
