ਨਸ਼ੀਲੇ ਪਾਊਡਰ ਤੇ ਨਾਜਾਇਜ ਸ਼ਰਾਬ ਸਣੇ ਅੜਿੱਕੇ

Sunday, Aug 20, 2017 - 08:09 AM (IST)

ਨਸ਼ੀਲੇ ਪਾਊਡਰ ਤੇ ਨਾਜਾਇਜ ਸ਼ਰਾਬ ਸਣੇ ਅੜਿੱਕੇ

ਲਾਂਬੜਾ, (ਵਰਿੰਦਰ)— ਸਥਾਨਕ ਪੁਲਸ ਨੇ ਨਸ਼ੀਲੇ ਪਾਊਡਰ ਅਤੇ ਨਾਜਾਇਜ਼ ਸ਼ਰਾਬ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਅੱਜ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਚਿੱਟੀ ਤੋਂ ਪਿੰਡ ਰਾਮਪੁਰ ਦੇ ਚੌਕ ਨੇੜੇ ਪਹੁੰਚੀ ਤਾਂ ਉਥੇ ਇਕ ਸ਼ੱਕੀ ਨੌਜਵਾਨ ਨੂੰ ਕਾਬੂ ਕਰ ਕੇ ਉੁਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 25 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਸ ਨੇ ਕਾਬੂ ਕੀਤੇ ਮੁਲਾਜ਼ਮ ਦੀ ਪਛਾਣ ਮਲਕੀਤ ਸਿੰਘ ਉਰਫ ਸੋਨੂੰ ਪੁੱਤਰ ਸਵਰਨ ਸਿੰਘ ਵਾਸੀ ਤਲਵੰਡੀ ਭਰੋ ਥਾਣਾ ਸਦਰ ਨਕੋਦਰ ਵਜੋਂ ਦੱਸੀ ਹੈ।
ਇਸੇ ਤਰ੍ਹਾਂ ਇਕ ਹੋਰ ਗਸ਼ਤ ਪਾਰਟੀ ਨੇ ਪਿੰਡ ਸਿੰਘਾਂ ਨੇੜੇ ਇਕ ਸ਼ੱਕੀ ਨੌਜਵਾਨ ਨੂੰ ਕਾਬੂ ਕਰ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 30 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਸ ਨੇ ਮੁਲਜ਼ਮ ਦੀ ਪਛਾਣ ਬਲਵਿੰਦਰ ਕੁਮਾਰ ਉਰਫ ਫੀਲੀ ਪੁੱਤਰ ਮੋਹਨ ਲਾਲ ਵਾਸੀ ਕੰਨੀਆ ਥਾਣਾ ਸ਼ਾਹਕੋਟ ਵਜੋਂ ਦੱਸੀ ਹੈ।
ਇਸੇ ਤਰ੍ਹਾਂ ਗਸ਼ਤ ਪਾਰਟੀ ਵੱਲੋਂ ਪਿੰਡ ਅਠੌਲਾ ਨੇੜਿਓਂ ਬੋਰਾ ਚੁੱਕੀ ਆ ਰਹੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਬੋਰੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 12 ਬੋਤਲਾਂ ਮਾਰਕਾ ਕੈਸ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਸ ਨੇ ਮੁਲਜ਼ਮ ਦੀ ਪਛਾਣ ਗੁਰਦੇਵ ਸਿੰਘ ਉਰਫ ਦੇਬਾ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਅਠੌਲਾ (ਥਾਣਾ ਲਾਂਬੜਾ) ਵਜੋਂ ਦੱਸੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਬਲਵਿੰਦਰ ਕੁਮਾਰ ਹੈਰੋਇਨ ਵੇਚਣ ਦਾ ਵੀ ਧੰਦਾ ਕਰਦਾ ਹੈ। ਇਹ ਨਸ਼ੀਲਾ ਪਦਾਰਥ ਗੋਪਾ ਵਾਸੀ ਆਧੀ ਪਾਸੋਂ ਲਿਆਉਂਦਾ ਸੀ। ਪੁਲਸ ਵੱਲੋਂ ਤਿੰਨਾਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਮੁਲਜ਼ਮ ਗੋਪਾ ਦੀ ਭਾਲ ਕੀਤੀ ਜਾ ਰਹੀ ਹੈ।


Related News