ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਬੱਚੇ ਦੀ ਅਸ਼ਲੀਲ ਵੀਡੀਓ, ਪੰਜਾਬ ਪੁਲਸ ਨੇ ਕੀਤੀ ਵੱਡੀ ਕਾਰਵਾਈ
Wednesday, May 08, 2024 - 11:25 AM (IST)
ਮੋਗਾ (ਆਜ਼ਾਦ) : ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਪੰਝੋਰ ਕਾਲਕਾ ਰਹਿੰਦੇ ਮੋਗਾ ਨਿਵਾਸੀ ਇਕ ਲੜਕੇ ਵੱਲੋਂ ਆਪਣੇ ਮੋਬਾਈਲ ਫੋਨ ਤੋਂ ਸੋਸ਼ਲ ਮੀਡੀਆ ’ਤੇ ਬੱਚੇ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਮੋਗਾ ਪੁਲਸ ਨੇ ਡੀ.ਆਈ.ਜੀ. ਸਾਈਬਰ ਸੈੱਲ ਕ੍ਰਾਈਮ ਬ੍ਰਾਂਚ ਪੰਜਾਬ ਦੇ ਹੁਕਮਾਂ ’ਤੇ ਥਾਣਾ ਸਿਟੀ ਸਾਊਥ ਵਿਚ ਕਥਿਤ ਮੁਲਜ਼ਮ ਮੁਨੀਸ਼ ਕੁਮਾਰ ਨਿਵਾਸੀ ਮਟਾਂਵਾਲਾ ਵਿਹੜਾ ਹਾਲ ਪੰਝੋਰ ਕਾਲਕਾ ਹਿਮਾਚਲ ਖ਼ਿਲਾਫ਼ ਇਨਫਾਰਮੇਸ਼ਨ ਟੈਕਨਾਲੋਜੀ ਐਕਟ 67 ਬੀ ਦੇ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪਤੀ ਦਾ ਕਤਲ ਕਰ ਚੁੱਪ-ਚੁਪੀਤੇ ਸਸਕਾਰ ਕਰ ਰਹੀ ਸੀ ਪਤਨੀ, ਪੁਲਸ ਨੇ ਸਸਕਾਰ ਰੋਕ ਕਬਜ਼ੇ 'ਚ ਲਈ ਲਾਸ਼
ਇਸ ਮਾਮਲੇ ਦੀ ਜਾਂਚ ਥਾਣਾ ਸਿਟੀ ਸਾਊਥ ਦੇ ਇੰਸਪੈਕਟਰ ਪ੍ਰਤਾਪ ਸਿੰਘ ਵਲੋਂ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੀ.ਆਈ.ਜੀ. ਸਾਈਬਰ ਸੈੱਲ ਕ੍ਰਾਈਮ ਬ੍ਰਾਂਚ ਪੰਜਾਬ ਨੇ ਮੋਗਾ ਪੁਲਸ ਨੂੰ ਪੱਤਰ ਲਿਖ ਕੇ ਇਕ ਲੜਕੇ ਵਲੋਂ ਸੋਸ਼ਲ ਮੀਡੀਆ ’ਤੇ ਬੱਚੇ ਦੀ ਅਸ਼ਲੀਲੀ ਵੀਡੀਓ ਵਾਇਰਲ ਕਰਨ ਦੇ ਮਾਮਲੇ ਦਾ ਹੁਕਮ ਦਿੱਤਾ ਸੀ, ਜਿਸ ’ਤੇ ਮੋਗਾ ਪੁਲਸ ਵਲੋਂ ਕੀਤੀ ਗਈ ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਮੋਬਾਈਲ ਫੋਨ ਜਿਸ ਤੋਂ ਵੀਡੀਓ ਅਪਲੋਡ ਕੀਤੀ ਗਈ ਉਸ ਦਾ ਸਿੰਮ ਸ਼ਿਵਮ ਕੁਮਾਰ ਨਿਵਾਸੀ ਮਟਾਂਵਾਲਾ ਵਿਹੜਾ ਮੋਗਾ ਦੇ ਨਾਂ ’ਤੇ ਹੈ, ਜਿਸ ’ਤੇ ਪੁਲਸ ਨੇ ਉਸ ਨੂੰ ਉਕਤ ਮਾਮਲੇ ਵਿਚ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਤਾਂ ਉਸ ਨੇ ਦੱਸਿਆ ਕਿ ਮੈਂ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹਾਂ, ਮੈਂ ਆਪਣੇ ਭਰਾ ਮੁਨੀਸ਼ ਕੁਮਾਰ ਨੂੰ ਆਪਣੇ ਦਸਤਾਵੇਜ਼ਾਂ ਦੇ ਆਧਾਰ ’ਤੇ ਸਿੰਮ ਲੈ ਕੇ ਦਿੱਤਾ ਸੀ। ਉਕਤ ਸਿੰਮ ਮੇਰੇ ਭਰਾ ਦੇ ਕੋਲ ਚੱਲਦਾ ਹੈ, ਜਿਸ ਦੀ ਮੈਂ ਕਦੇ ਵਰਤੋਂ ਨਹੀਂ ਕੀਤੀ, ਜਿਸ ’ਤੇ ਪੁਲਸ ਵਲੋਂ ਉਸ ਦੇ ਭਰਾ ਕਥਿਤ ਮੁਲਜ਼ਮ ਮੁਨੀਸ਼ ਕੁਮਾਰ ਦੇ ਬਿਆਨ ਦਰਜ ਕੀਤੇ ਗਏ ਤਾਂ ਉਸ ਨੇ ਕਿਹਾ ਕਿ ਉਹ ਅਨਪੜ੍ਹ ਹੈ ਅਤੇ ਉਹ ਫਾਸਟ ਫੂਡ ਦੀ ਦੁਕਾਨ ’ਤੇ ਪੰਝੋਰ ਵਿਖੇ ਕੰਮ ਕਰਦਾ ਹੈ।
ਇਹ ਵੀ ਪੜ੍ਹੋ : ਲੋਕਾਂ ਲਈ ਬੇਹੱਦ ਅਹਿਮ ਖ਼ਬਰ, ਚੰਡੀਗੜ੍ਹ ਪੀ. ਜੀ. ਆਈ. ਤੇ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ
ਉਕਤ ਸਿੰਮ ਦੀ ਵਰਤੋਂ ਮੈਂ ਕਾਫ਼ੀ ਸਮੇਂ ਤੋਂ ਕਰ ਰਿਹਾ ਹਾਂ, ਜੋ ਮੈਨੂੰ ਮੇਰੇ ਭਰਾ ਨੇ ਲੈਕੇ ਦਿੱਤਾ ਸੀ ਪਰ ਮੈਂ ਉਸ ਦੀ ਦੁਰਵਰਤੋਂ ਨਹੀਂ ਕੀਤੀ, ਜੋ ਫੇਸਬੁੱਕ ਆਈ.ਡੀ. ਕੁਝ ਸਮਾਂ ਪਹਿਲਾਂ ਚੱਲਦੀ ਸੀ ਉਹ ਹੁਣ ਬੰਦ ਹੋ ਚੁੱਕੀ ਹੈ। ਮੈਂ ਅੱਜ ਤੱਕ ਕੋਈ ਵੀ ਅਸ਼ਲੀਲ ਵੀਡੀਓ ਆਪਣੀ ਫੇਸਬੁੱਕ ਆਈ.ਡੀ. ਤੋਂ ਸ਼ੇਅਰ ਨਹੀਂ ਕੀਤੀ। ਜਾਂਚ ਅਧਿਕਾਰੀ ਇੰਸਪੈਕਟਰ ਪ੍ਰਤਾਪ ਸਿੰਘ ਵੱਲੋਂ ਕੀਤੀ ਗਈ ਜਾਂਚ ਅਤੇ ਰਿਕਾਰਡ ਦੀ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਉਕਤ ਮੋਬਾਈਲ ਫੋਨ ’ਤੇ ਬੱਚਿਆਂ ਦੀ ਇਕ ਅਸ਼ਲੀਲ ਵੀਡੀਓ ਅਪਲੋਡ ਹੋਈ ਹੈ ਜੋ ਸ਼ਿਵਮ ਕੁਮਾਰ ਨਿਵਾਸੀ ਮਟਾਂਵਾਲਾ ਵਿਹੜਾ ਮੋਗਾ ਦਾ ਹੈ ਪਰ ਉਸ ਨੇ ਕਿਹਾ ਕਿ ਉਸ ਦਾ ਛੋਟਾ ਭਰਾ ਮੁਨੀਸ਼ ਕੁਮਾਰ ਉਕਤ ਸਿੰਮ ਦੀ ਵਰਤੋਂ ਕਰਦਾ ਹੈ। ਪੁਲਸ ਨੇ ਜਾਂਚ ਤੋਂ ਬਾਅਦ ਉਕਤ ਮਾਮਲੇ ਵਿਚ ਕਾਨੂੰਨੀ ਰਾਇ ਹਾਸਲ ਕਰ ਕੇ ਕਥਿਤ ਮੁਲਜ਼ਮ ਮੁਨੀਸ਼ ਕੁਮਾਰ ਦੇ ਖ਼ਿਲਾਫ਼ ਉਕਤ ਮਾਮਲਾ ਦਰਜ ਕੀਤਾ ਹੈ, ਜਿਸ ਦੀ ਗ੍ਰਿਫਤਾਰੀ ਬਾਕੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਮੋਬਾਇਲ ਟੁੱਟਣ 'ਤੇ 10 ਸਾਲਾ ਬੱਚੇ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8