ਮਸ਼ਹੂਰ ਜੋੜੇ ਦੀਆਂ ਵਾਇਰਲ ਵੀਡੀਓਜ਼ ਦੇ ਮਾਮਲੇ 'ਚ ਨਵਾਂ ਮੋੜ, ਗ੍ਰਿਫ਼ਤਾਰ ਕੁੜੀ ਦਾ ਪਰਿਵਾਰ ਆਇਆ ਸਾਹਮਣੇ
Monday, Sep 25, 2023 - 06:49 PM (IST)
ਜਲੰਧਰ (ਸੋਨੂੰ,ਵੈੱਬ ਡੈਸਕ)- ਜਲੰਧਰ ਦੇ ਮਸ਼ਹੂਰ ਜੋੜੇ ਦੀਆਂ ਵਾਇਰਲ ਹੋਈਆਂ ਇਤਰਾਜ਼ਯੋਗ ਵੀਡੀਓ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਦਰਅਸਲ ਇਸ ਮਾਮਲੇ ਵਿਚ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਕੁੜੀ ਦੇ ਪਰਿਵਾਰ ਵਾਲੇ ਸਾਹਮਣੇ ਆ ਗਏ ਹਨ। ਕੁੜੀ ਦੀ ਮਾਸੀ ਨੇ ਮੀਡੀਆ ਸਾਹਮਣੇ ਆ ਕੇ ਵੱਡੇ ਖ਼ੁਲਾਸੇ ਕੀਤੇ ਹਨ। ਉਨ੍ਹਾਂ ਵੱਲੋਂ ਆਪਣੀ ਕੁੜੀ ਨੂੰ ਬੇਕਸੂਰ ਦੱਸਿਆ ਜਾ ਰਿਹਾ ਹੈ। ਕੁੜੀ ਦੀ ਮਾਸੀ ਦਾ ਕਹਿਣਾ ਹੈ ਕਿ ਸਾਡੀ ਕੁੜੀ 'ਤੇ ਦੋਸ਼ ਲੱਗੇ ਹਨ ਕਿ ਜੋ ਮੈਸੇਜ ਟਰਾਂਸਫ਼ਰ ਹੋਏ ਹਨ, ਉਹ ਉਸ ਦੇ ਮੋਬਾਇਲ ਫੋਨ ਤੋਂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੁੜੀ ਨੇ ਇਕ ਮਹੀਨਾ ਉਨ੍ਹਾਂ ਦੇ ਕੋਲ ਕੰਮ ਕੀਤਾ ਸੀ। ਉਸ ਦੌਰਾਨ ਇਕ ਦਿਨ ਪੂਰਾ ਦਿਨ ਫੋਨ ਸਹਿਜ ਅਰੋੜਾ ਦੇ ਕੋਲ ਰਿਹਾ ਸੀ। ਮਨ੍ਹਾ ਕਰਨ ਦੇ ਬਾਵਜੂਦ ਸਹਿਜ ਅਰੋੜਾ ਨੇ ਸਾਰਾ ਦਿਨ ਫੋਨ ਆਪਣੇ ਕੋਲ ਰੱਖਿਆ ਸੀ।
ਇਹ ਵੀ ਪੜ੍ਹੋ- ਬਿਆਸ ਦਰਿਆ ਦੇ ਪਾਣੀ ’ਚ ਡੁੱਬੇ 2 ਮਾਸੂਮਾਂ ਦਾ ਇਕੱਠਿਆਂ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਪਰਿਵਾਰ
ਉਨ੍ਹਾਂ ਦੀ ਕੁੜੀ ਖ਼ਾਲਸਾ ਕਾਲਜ ਵਿਚ ਪੜ੍ਹਦੀ ਹੈ ਅਤੇ ਫ਼ੀਸ ਪੇਅ ਕਰਨ ਦੇ ਲਈ ਹੀ ਉਸ ਨੇ ਕੁੱਲੜ ਪਿੱਜ਼ਾ ਦੇ ਰੈਸਟੋਰੈਂਟ 'ਤੇ ਕੰਮ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਇੰਸਟਾਗ੍ਰਾਮ 'ਤੇ ਆਈ.ਡੀ. ਬਣੀ ਹੈ, ਉਨ੍ਹਾਂ ਦੀ ਕੁੜੀ ਦੇ ਨੰਬਰ ਤੋਂ ਬਣੀ ਹੈ ਅਤੇ ਉਸ ਦੇ ਇੰਟਰਨੈੱਟ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨੇਪਾਲ ਦੀ ਕੁੜੀ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਉਸ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੁੜੀ ਵੱਲੋਂ ਕੁਝ ਨਹੀਂ ਕੀਤਾ ਜਦਕਿ ਜਦੋਂ ਉਸ ਦਾ ਫੋਨ ਪੂਰਾ ਦਿਨ ਸਹਿਜ ਅਰੋੜਾ ਕੋਲ ਰਿਹਾ ਸੀ, ਉਸ ਦੌਰਾਨ ਉਸ ਦੇ ਇੰਸਟਾਗ੍ਰਾਮ ਤੋਂ ਆਈ.ਡੀ. ਬਣਾ ਕੇ ਉਸ ਦੇ ਮੋਬਾਇਲ ਦੀ ਵਰਤੋਂ ਕੀਤੀ ਗਈ ਅਤੇ ਮੈਸੇਜ ਭੇਜੇ ਗਏ ਹਨ। ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਬਲਾਗਰ ਕਰਨ ਦੱਤਾ 'ਤੇ ਲੱਗਾ ਸੀ ਵੀਡੀਓਜ਼ ਵਾਇਰਲ ਕਰਨ ਦਾ ਇਲਜ਼ਾਮ, ਦੋਸ਼ਾਂ ਨੂੰ ਦੱਸ ਚੁੱਕੇ ਨੇ ਬੇਬੁਨਿਆਦ
ਜ਼ਿਕਰਯੋਗ ਹੈ ਕਿ ਇਤਰਾਜ਼ਯੋਗ ਵੀਡੀਓ ਨੂੰ ਲੈ ਕੇ ਚਰਚਾ 'ਚ ਆਏ ਜਲੰਧਰ ਦੇ ਕੁੱਲੜ ਪਿੱਜ਼ਾ ਦੇ ਸਹਿਜ ਨੇ ਹਾਲ ਹੀ 'ਚ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ ਅਸ਼ਲੀਲ ਵੀਡੀਓਜ਼ ਵਾਇਰਲ ਕਰਨ 'ਚ ਬਲਾਗਰ ਕਰਨ ਦੱਤਾ ਦਾ ਹੱਥ ਸੀ। ਆਪਣੇ 'ਤੇ ਲੱਗੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਰਨ ਨੇ ਕਿਹਾ ਕਿ ਸਾਰੇ ਵਿਵਾਦ ਸਿਰਫ਼ ਤੁਹਾਡੇ ਨਾਲ ਹੀ ਕਿਉਂ ਹੁੰਦੇ ਹਨ।
ਕਰਨ ਨੇ ਕਿਹਾ ਕਿ ਜਦੋਂ ਕੱਪਲ ਦੀਆਂ ਇਤਰਾਜ਼ਯੋਗ ਵੀਡੀਓਜ਼ ਵਾਇਰਲ ਹੋਈਆਂ ਸੀ ਤਾਂ ਸਹਿਜ ਅਰੋੜਾ ਨੇ ਲਾਈਵ ਹੋ ਕੇ ਕਿਹਾ ਸੀ ਕਿ ਵੀਡੀਓ ਫੇਕ ਹੈ। ਇਨ੍ਹਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦੂਜੀ ਵੀਡੀਓ ਵਿਚ ਲਾਈਵ ਹੋ ਕੇ ਸਹਿਜ ਵੀ ਵੀਡੀਓਜ਼ ਨੂੰ ਫਰਜ਼ੀ ਨਹੀਂ ਕਿਹਾ। ਪਹਿਲਾਂ ਉਹ ਸਿਰਫ਼ ਇਕ ਕੁੜੀ ਦਾ ਨਾਂ ਲੈ ਰਿਹਾ ਸੀ। ਹੁਣ ਉਨ੍ਹਾਂ ਦਾ ਨਾਂ ਕਿਵੇਂ ਆ ਗਿਆ। ਪਹਿਲਾਂ ਥਾਣੇ 'ਚ ਸ਼ਿਕਾਇਤ ਕਿਉਂ ਨਹੀਂ ਕੀਤੀ ਗਈ? ਹੁਣ ਮੇਰਾ ਨਾਮ ਕਿਥੋਂ ਆਇਆ?
ਕਰਨ ਨੇ ਕਿਹਾ ਕਿ ਜਦੋਂ ਲੋਕਾਂ ਨੇ ਇਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਤਾਂ ਸਭ ਤੋਂ ਪਹਿਲਾਂ ਇਟਲੀ ਦੇ ਇਕ ਵਿਅਕਤੀ ਦੀ ਵੀਡੀਓ ਸਾਹਮਣੇ ਆਈ ਸੀ। ਜਿਸ 'ਚ ਉਸ ਨੇ ਵੀਡੀਓ ਸ਼ੇਅਰ ਨਾ ਕਰਨ ਦੀ ਅਪੀਲ ਕੀਤੀ ਸੀ। ਇਸ ਦੌਰਾਨ ਉਸ ਨੇ ਕਿਹਾ ਸੀ ਕਿ ਜੋ ਹੋਇਆ ਉਸ ਨੂੰ ਨਹੀਂ ਕਰਨਾ ਚਾਹੀਦਾ ਸੀ ਪਰ ਹੁਣ ਉਸ ਦੀ ਵੀਡੀਓ ਨੂੰ ਅੱਗੇ ਸ਼ੇਅਰ ਨਹੀਂ ਕਰਨਾ ਚਾਹੀਦਾ। ਕਰਨ ਨੇ ਕਿਹਾ ਕਿ ਇਸ ਤੋਂ ਬਾਅਦ ਮੈਂ ਵੀਡੀਓ ਪੋਸਟ ਕੀਤੀ, ਜਿਸ 'ਚ ਮੈਂ ਕਿਹਾ ਕਿ ਮਸ਼ਹੂਰ ਜੋੜੇ ਨੂੰ ਪਰੇਸ਼ਾਨ ਨਾ ਕੀਤਾ ਜਾਵੇ, ਉਨ੍ਹਾਂ ਦੀ ਜ਼ਿੰਦਗੀ ਖ਼ਰਾਬ ਹੋ ਸਕਦੀ ਹੈ। ਉਨ੍ਹਾਂ ਸਹਿਜ ਦਾ ਨਾਂ ਲਏ ਬਿਨਾਂ ਕਿਹਾ ਕਿ ਤੁਸੀਂ ਖ਼ੁਦ ਆ ਕੇ ਭੜਕਾਊ ਬਿਆਨ ਦਿੱਤੇ ਹਨ।
ਇਹ ਵੀ ਪੜ੍ਹੋ- ਜਲੰਧਰ ਦੇ ਮਸ਼ਹੂਰ ਜੋੜੇ ਦੀਆਂ ਇਤਰਾਜ਼ਯੋਗ ਵੀਡੀਓਜ਼ ਵਾਇਰਲ ਹੋਣ ਮਗਰੋਂ ਪਤੀ ਹੋਇਆ ਲਾਈਵ, ਰੋ-ਰੋ ਕੇ ਖੋਲ੍ਹੇ ਵੱਡੇ ਰਾਜ਼
ਸਹਿਜ ਪੇਸ਼ ਕਰੇ ਸਬੂਤ, ਨਹੀਂ ਤਾਂ ਦਰਜ ਕਰਵਾਵਾਂਗੇ ਮਾਣਹਾਨੀ ਦਾ ਕੇਸ
ਸਾਰੀਆਂ ਗਲਤ ਹਰਕਤਾਂ ਤੁਹਾਡੇ ਨਾਲ ਹੀ ਹੁੰਦੀਆਂ ਹਨ। ਕਰਨ ਨੇ ਇਹ ਵੀ ਕਿਹਾ ਸੀ ਕਿ ਅਸੀਂ ਵੀ ਕੈਮਰੇ ਦਾ ਇਸਤੇਮਾਲ ਕਰਦੇ ਹਾਂ, ਬਲਾਗਿੰਗ ਦਾ ਇਸਤੇਮਾਲ ਕਰਦੇ ਹਾਂ। ਅਸੀਂ ਹਰ ਜਗ੍ਹਾ ਘੁੰਮਣ ਵੀ ਜਾਂਦੇ ਹਾਂ ਪਰ ਅੱਜ ਤੱਕ ਕਿਸੇ ਨੇ ਸਾਨੂੰ ਕਿਉਂ ਨਹੀਂ ਗਲਤ ਕਿਹਾ ਕਿ ਮੇਰੇ ਕਾਰਨ ਇਹ ਕੁਝ ਹੋਇਆ ਹੈ। ਇਕ ਹੋਰ ਵੀਡੀਓ ਵਿਚ ਕਰਨ ਦੱਤਾ ਨੇ ਕਿਹਾ ਸੀ ਕਿ ਸਹਿਜ ਕੋਲ ਮੇਰੇ ਖ਼ਿਲਾਫ਼ ਕੋਈ ਸਬੂਤ ਹੈ ਜਾਂ ਕਿਸੇ ਨੇ ਮੈਸੇਜ ਭੇਜਿਆ ਹੈ, ਜਿਸ 'ਚ ਉਸ ਨੇ ਕਿਹਾ ਹੋਵੇ ਕਿ ਮੈਂ ਕਿਸੇ ਨੂੰ ਮੈਸੇਜ ਰਾਹੀਂ ਇਸ ਇਤਰਾਜ਼ਯੋਗ ਵੀਡੀਓ ਨੂੰ ਵਾਇਰਲ ਕਰਨ ਦੀ ਗੱਲ ਕੀਤੀ ਹੋਵੇ। ਕਰਨ ਨੇ ਕਿਹਾ ਕਿ ਉਹ ਥਾਣੇ ਜਾ ਕੇ ਉਸ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ। ਮੈਂ ਸ਼ਿਕਾਇਤ ਵਿੱਚ ਕਹਾਂਗਾ ਕਿ ਬਿਨਾਂ ਕਿਸੇ ਸਬੂਤ ਦੇ ਮੇਰਾ ਨਾਂ ਲੈ ਕੇ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ। ਕਰਨ ਨੇ ਇਥੋਂ ਤੱਕ ਕਿਹਾ ਕਿ ਸਹਿਜ ਖ਼ੁਦ ਆ ਕੇ ਤਿੰਨੋ ਪਲੇਟਫਾਰਮ ਇੰਸਟਾਗ੍ਰਾਮ, ਯੂ-ਟਿਊਬ ਅਤੇ ਫੇਸਬੁੱਕ ਜ਼ਰੀਏ ਦੱਸੇ ਕਿ ਮੇਰਾ ਨਾਂ ਕਿਉਂ ਲਿਆ ਅਤੇ ਮੁਆਫ਼ੀ ਮੰਗੇ।
ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ 'ਚ ਮੁਅੱਤਲ SHO ਨਵਦੀਪ ਸਿੰਘ ਗ੍ਰਿਫ਼ਤ ਤੋਂ ਕੋਹਾਂ ਦੂਰ, ਪਰਿਵਾਰ ਨੇ ਕੱਢੀ ਭੜਾਸ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ