ਓ. ਪੀ. ਡੀ. ਵਾਰਡ ''ਚ ਮਰੀਜ਼ ਦਾ ਪਰਸ ਚੋਰੀ ਕਰਨਾ ਵਾਲਾ ਕਾਬੂ

Wednesday, Oct 04, 2017 - 12:49 AM (IST)

ਓ. ਪੀ. ਡੀ. ਵਾਰਡ ''ਚ ਮਰੀਜ਼ ਦਾ ਪਰਸ ਚੋਰੀ ਕਰਨਾ ਵਾਲਾ ਕਾਬੂ

ਮੋਗਾ,(ਸੰਦੀਪ)- ਜ਼ਿਲਾ ਪੱਧਰੀ ਸਿਵਲ ਹਸਪਤਾਲ ਦੇ ਓ. ਪੀ. ਡੀ. ਵਾਰਡ 'ਚ ਆਪਣਾ ਇਲਾਜ ਕਰਵਾਉਣ ਲਈ ਡਾ. ਰਾਮੇਂਦਰ ਸ਼ਰਮਾ ਦੇ ਕਮਰੇ ਦੇ ਬਾਹਰ ਬੈਠਾ ਮਰੀਜ਼ ਗੁਰਜੰਟ ਸਿੰਘ ਨਿਵਾਸੀ ਪਿੰਡ ਖੋਸਾ ਰਣਧੀਰ ਨੇ ਦੱਸਿਆ ਕਿ ਉਸ ਦੀ ਜੇਬ 'ਚੋਂ ਇਕ ਲੜਕੇ ਨੇ ਉਸ ਦਾ ਪਰਸ ਕੱਢ ਕੇ ਆਪਣੇ ਸਾਥੀ ਨੂੰ ਦੇ ਦਿੱਤਾ ਤੇ ਉਹ ਉੱਥੋਂ ਫਰਾਰ ਹੋ ਗਿਆ ਅਤੇ ਇਸ ਬਾਰੇ ਪਤਾ ਲੱਗਣ 'ਤੇ ਉਸ ਨੇ ਤੁਰੰਤ ਹਸਪਤਾਲ ਦੇ ਸਕਿਓਰਿਟੀ ਇੰਚਾਰਜ ਸੂਬੇਦਾਰ ਨਿਸ਼ਾਨ ਸਿੰਘ ਨੂੰ ਸੂਚਿਤ ਕੀਤਾ, ਜਿਨ੍ਹਾਂ ਵੱਲੋਂ ਕਥਿਤ ਤੌਰ 'ਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਉਕਤ ਲੜਕੇ ਨੂੰ ਕਾਬੂ ਕਰ ਕੇ ਥਾਣਾ ਸਿਟੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਉਕਤ ਲੜਕਾ ਆਪਣਾ ਨਾਂ ਮੁਖਤਿਆਰ ਸਿੰਘ ਦੱਸ ਰਿਹਾ ਹੈ।


Related News