ਓ. ਐੱਚ. ਈ. ਟੁੱਟਣ ਨਾਲ ਸਿਟੀ ਸਟੇਸ਼ਨ ''ਤੇ ਡੇਢ ਘੰਟਾ ਖੜ੍ਹੀ ਰਹੀ ਸਰਯੂ-ਯਮੁਨਾ ਐਕਸਪ੍ਰੈੱਸ
Monday, Aug 14, 2017 - 07:37 AM (IST)
ਜਲੰਧਰ, (ਗੁਲਸ਼ਨ)- ਐਤਵਾਰ ਦੁਪਹਿਰ ਅੰਮ੍ਰਿਤਸਰ ਤੋਂ ਆਈ ਸਰਯੂ-ਯਮੁਨਾ ਐਕਸਪ੍ਰੈੱਸ ਕਰੀਬ ਡੇਢ ਘੰਟਾ ਸਿਟੀ ਸਟੇਸ਼ਨ 'ਤੇ ਖੜ੍ਹੀ ਰਹੀ। ਜਾਣਕਾਰੀ ਮੁਤਾਬਕ ਗੋਰਾਇਆ ਦੇ ਕੋਲ ਓਵਰਹੈੱਡ ਵਾਇਰ (ਓ. ਐੱਚ. ਈ.) ਟੁੱਟਣ ਨਾਲ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ, ਜਿਸ ਕਾਰਨ ਜਲੰਧਰ ਸਿਟੀ ਤੋਂ ਕਰੀਬ 12 ਵਜੇ ਰਵਾਨਾ ਹੋਈ ਜਲਿਆਂਵਾਲਾ ਬਾਗ ਐਕਸਪ੍ਰੈੱਸ ਵੀ ਗੋਰਾਇਆ ਰੇਲਵੇ ਸਟੇਸ਼ਨ 'ਤੇ ਕਰੀਬ ਢਾਈ ਵਜੇ ਤੱਕ ਖੜ੍ਹੀ ਰਹੀ। ਮੌਕੇ 'ਤੇ ਪਹੁੰਚੇ ਰੇਲਵੇ ਕਰਮਚਾਰੀਆਂ ਨੇ ਟੁੱਟੀ ਹੋਈ ਤਾਰ ਜੋੜੀ ਤੇ ਰੇਲ ਆਵਾਜਾਈ ਸ਼ੁਰੂ ਕਰਵਾਈ। ਇਸੇ ਤਰ੍ਹਾਂ ਸਿਟੀ ਸਟੇਸ਼ਨ 'ਤੇ 1.05 'ਤੇ ਪਹੁੰਚੀ ਸਰਯੂ-ਯਮੁਨਾ ਐਕਸਪ੍ਰੈਸ ਦੁਪਹਿਰ 2.40 ਵਜੇ ਰਵਾਨਾ ਹੋਈ। ਲਾਲ ਕੂਆਂ ਐਕਸਪ੍ਰੈੱਸ, ਦਾਦਰ ਐਕਸਪ੍ਰੈੱਸ ਸਮੇਤ ਕਈ ਹੋਰ ਟਰੇਨਾਂ ਵੀ ਦੇਰੀ ਨਾਲ ਚੱਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਿਸ ਕਾਰਨ ਮੁਸਾਫਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
