5 ਸਤੰਬਰ ਤੋਂ ਕਲਮ ਛੋੜ ਹੜਤਾਲ ਕਰੇਗਾ ਨਰਸਿੰਗ ਸਟਾਫ, ਦਿੱਤੀ ਚਿਤਾਵਨੀ

Tuesday, Aug 31, 2021 - 08:39 PM (IST)

ਗੁਰਦਾਸਪੁਰ (ਹਰਮਨ) : 6ਵੇਂ ਤਨਖ਼ਾਹ ਕਮਿਸ਼ਨ ’ਚ ਨਰਸਿੰਗ ਕੇਡਰ ਨੂੰ ਰਾਹਤ ਨਾ ਦਿੱਤੇ ਜਾਣ ਕਾਰਨ ਅੱਜ ਪੰਜਾਬ ਨਰਸਿੰਗ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਦੀਆਂ ਅਹੁੱਦੇਦਾਰਾਂ ਨੇ ਸਿਵਲ ਸਰਜਨ ਸਮੇਤ ਹੋਰ ਸਿਹਤ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ। ਇਸ ਮੌਕੇ ਐਸੋਸੀਏਸ਼ਨ ਦੀ ਪ੍ਰਧਾਨ ਸ਼ਮਿੰਦਰ ਕੌਰ ਘੁੰਮਣ ਅਤੇ ਕਮਲਦੀਪ ਕੌਰ ਮਿੰਨੀ ਘੁੰਮਣ ਨੇ ਕਿਹਾ ਕਿ 6ਵੇਂ ਪੇਅ ਕਮਿਸ਼ਨ ਵਿੱਚ ਨਰਸਿੰਗ ਕਾਡਰ ਨਾਲ ਵੱਡੀ ਬੇਇਨਸਾਫੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਸਬ ਕਮੇਟੀ ਕੋਲੋਂ ਕਈ ਵਾਰ ਮੀਟਿੰਗ ਲਈ ਮਿਲਣ ਦਾ ਸਮਾ ਮੰਗਿਆ ਗਿਆ ਹੈ ਪਰ ਇਸ ਦੇ ਬਾਵਜੂਦ ਨਾ ਤਾਂ ਮੀਟਿੰਗ ਲਈ ਸਮਾਂ ਮਿਲਿਆ ਅਤੇ ਨਾ ਹੀ ਗਰੇਡ ਪੇਅ ਸਮੇਤ ਹੋਰ ਮੰਗਾਂ ਪੂਰੀਆਂ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਕਿਸਾਨਾਂ 'ਤੇ ਲਾਠੀਚਾਰਜ ਲਈ ਖੱਟੜ ਸਰਕਾਰ ਜ਼ਿੰਮੇਵਾਰ, SDM 'ਤੇ ਹੋਵੇ 302 ਦਾ ਪਰਚਾ  : ਪ੍ਰਤਾਪ ਬਾਜਵਾ 

PunjabKesari

ਉਨ੍ਹਾਂ ਕਿਹਾ ਕਿ ਨਰਸਿੰਗ ਕੇਡਰ ਦੇ ਅਹੁੱਦੇ ਦਾ ਨਾਂ ਬਦਲਣ ਲਈ ਕਈ ਮੀਟਿੰਗਾਂ ਕੀਤੀਆਂ ਗਈਆਂ ਹਨ ਪਰ ਫਿਰ ਵੀ ਉਨ੍ਹਾਂ ਦੀ ਇਹ ਮੰਗ ਨਹੀਂ ਮੰਨੀ ਗਈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜ ਸਤੰਬਰ ਤੱਕ ਉਨ੍ਹਾਂ ਨੂੰ ਮੀਟਿੰਗ ਦਾ ਸਮਾਂ ਨਾ ਦਿੱਤਾ ਗਿਆ ਤਾਂ ਉਹ 5 ਸਤੰਬਰ ਨੂੰ ਹੀ ਕਲਮ ਛੋੜ ਹੜਤਾਲ ਸ਼ੁਰੂ ਕਰਨਗੀਆਂ, ਜਿਸ ਤੋਂ ਨਿਕਲਣ ਵਾਲੇ ਨਤੀਜਿਆਂ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਦਾ ਘਿਰਾਓ ਕਰਨ ਪਹੁੰਚੇ ਪੀ. ਟੀ. ਆਈ. ਅਧਿਆਪਕ ਪੁਲਸ ਨੇ ਕੀਤੇ ਨਜ਼ਰਬੰਦ 

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News