ਪੰਜਾਬ ਨੂੰ ਰਹੇਗੀ NRI ਵੋਟਰਾਂ ਦੀ ਉਡੀਕ! ਸਿਆਸਤ 'ਚ ਰੱਖਦੇ ਨੇ ਦਿਲਚਸਪੀ ਪਰ ਚੋਣਾਂ 'ਚ ਨਹੀਂ ਹੁੰਦੇ ਸ਼ਾਮਲ
Tuesday, Apr 02, 2024 - 12:42 PM (IST)
ਚੰਡੀਗੜ੍ਹ (ਮਨਜੋਤ)- ਵਿਦੇਸ਼ਾਂ ’ਚ ਆਪਣੇ ਸੁਨਹਿਰੇ ਭਵਿੱਖ ਦਾ ਸੁਪਨਾ ਲੈ ਕੇ ਗਏ ਪੰਜਾਬੀਆਂ ’ਚ ਸੂਬੇ ਦੀ ਸਿਆਸਤ ’ਚ ਦਿਲਚਸਪੀ ਤਾਂ ਬਹੁਤ ਹੈ ਪਰ ਉਨ੍ਹਾਂ ’ਚ ਇੱਥੇ ਆ ਕੇ ਵੋਟ ਪਾਉਣ ਦਾ ਰੁਝਾਨ ਕਾਫ਼ੀ ਘੱਟ ਹੈ।ਇਸ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਪੰਜਾਬ ’ਚ ਐੱਨ.ਆਰ.ਆਈ. ਵੋਟਰਾਂ ਦੀ ਗਿਣਤੀ 1522 ਸੀ, ਜਿਨ੍ਹਾਂ ’ਚੋਂ ਸਿਰਫ 33 ਐੱਨ.ਆਰ.ਆਈ. ਵੱਲੋਂ ਵੋਟ ਪਾਈ ਗਈ। ਇਸੇ ਤਰ੍ਹਾਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ 1608 ਐੱਨ.ਆਰ.ਆਈ. ਵੋਟਰ ਸਨ, ਜਿਨ੍ਹਾਂ ’ਚੋਂ ਸਿਰਫ 22 ਵੱਲੋਂ ਵੋਟ ਪਾਈ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 'ਕੱਛੂ ਦੀ ਚਾਲ' ਨਾਲ ਚੱਲ ਰਿਹਾ ਚੋਣ ਪ੍ਰਚਾਰ, ਕਈ ਸੀਟਾਂ 'ਤੇ ਸ਼ਸ਼ੋਪੰਜ; ਉਮੀਦਵਾਰਾਂ ਨੂੰ ਵਾਧੂ ਖਰਚੇ ਦਾ ਵੀ ਡਰ
ਪੰਜਾਬ ਚੋਣ ਕਮਿਸ਼ਨ ਅਨੁਸਾਰ 2024 ’ਚ ਐੱਨ.ਆਰ.ਆਈ. ਵੋਟਰਾਂ ਦੀ ਗਿਣਤੀ 1597 ਹੈ ਜਦਕਿ 2019 ਦੀਆਂ ਚੋਣਾਂ ਸਮੇਂ 1522 ਐੱਨ.ਆਰ.ਆਈ. ਵੋਟਰ ਸਨ। ਪੰਜ ਸਾਲਾਂ ’ਚ ਸਿਰਫ 75 ਐੱਨ.ਆਰ.ਆਈ. ਵੋਟਰ ਵਧੇ ਹਨ। ਪੰਜਾਬ ’ਚ ਐੱਨ.ਆਰ.ਆਈਜ਼ ਦੀ ਲੱਖਾਂ ਦੀ ਗਿਣਤੀ ਹੋਣ ਦੇ ਬਾਵਜੂਦ ਵੋਟਰਾਂ ’ਚ ਮਾਮੂਲੀ ਵਾਧਾ ਹੋਇਆ ਹੈ।
ਪੰਜਾਬੀਆਂ ’ਚ ਪੰਜਾਬ ਆ ਕੇ ਜ਼ਮੀਨ ਜਾਇਦਾਦ ਖ਼ਰੀਦਣ ਦਾ ਕਾਫ਼ੀ ਰੁਝਾਨ ਹੈ ਅਤੇ ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਵੀ ਐੱਨ.ਆਰ.ਆਈ. ਦੇਸ਼ ਦੀ ਸਿਆਸਤ ਨੂੰ ਲੈ ਕੇ ਕਾਫ਼ੀ ਸਰਗਰਮ ਰਹਿੰਦੇ ਹਨ ਪਰ ਪੰਜਾਬ ਚੋਣ ਕਮਿਸ਼ਨ ਵੱਲੋਂ ਜਾਰੀ ਸੂਚੀ ਅਨੁਸਾਰ ਐੱਨ.ਆਰ.ਆਈਜ਼ ’ਚ ਇੱਥੇ ਆ ਕੇ ਵੋਟ ਪਾਉਣ ਦਾ ਰੁਝਾਨ ਕਾਫ਼ੀ ਘੱਟ ਹੈ।
ਇਹ ਖ਼ਬਰ ਵੀ ਪੜ੍ਹੋ - ਘਰ ਦੇ ਬਾਹਰ ਖੇਡ ਰਹੇ 4 ਸਾਲਾ ਬੱਚੇ ਨੂੰ ਪਿੱਟਬੁੱਲ ਕੁੱਤੇ ਨੇ ਨੋਚਿਆ, ਮਾਂ-ਪੁੱਤ ਖ਼ਿਲਾਫ਼ ਪਰਚਾ ਦਰਜ
ਗੁਰਦਾਸਪੁਰ ’ਚ ਸਭ ਤੋਂ ਵੱਧ 442 ਐੱਨ. ਆਰ. ਆਈ. ਵੋਟਰ
ਪੰਜਾਬ ਚੋਣ ਕਮਿਸ਼ਨ ਵੱਲੋਂ ਜਾਰੀ ਸੂਚੀ ਅਨੁਸਾਰ ਗੁਰਦਾਸਪੁਰ ’ਚ ਸਭ ਤੋਂ ਵੱਧ 442 ਐੱਨ.ਆਰ.ਆਈ. ਵੋਟਰ ਹਨ। ਖਡੂਰ ਸਾਹਿਬ ’ਚ 342, ਅੰਮ੍ਰਿਤਸਰ ’ਚ 57, ਜਲੰਧਰ ’ਚ 75, ਹੁਸ਼ਿਆਰਪੁਰ ’ਚ 135, ਅਨੰਦਪੁਰ ਸਾਹਿਬ ’ਚ 278, ਲੁਧਿਆਣਾ ’ਚ 65, ਫਤਿਹਗੜ੍ਹ ਸਾਹਿਬ ’ਚ 36, ਫ਼ਰੀਦਕੋਟ ’ਚ 58, ਫ਼ਿਰੋਜ਼ਪੁਰ ’ਚ 21, ਬਠਿੰਡਾ ’ਚ 16, ਸੰਗਰੂਰ ’ਚ 36, ਪਟਿਆਲਾ ’ਚ 36 ਐੱਨ.ਆਰ.ਆਈ. ਵੋਟਰ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8