NRI ਸਭਾ ਪੰਜਾਬ ਦੀ ਚੋਣ 5 ਜਨਵਰੀ ਨੂੰ, 1996 ''ਚ ਗਠਨ ਮਗਰੋਂ 1998 ''ਚ ਹੋਈ ਸੀ ਰਜਿਸਟਰਡ
Friday, Dec 29, 2023 - 02:00 PM (IST)
ਜਲੰਧਰ- ਐੱਨ. ਆਰ. ਆਈ. ਸਭਾ ਪੰਜਾਬ ਰਜਿ. ਦੀ ਚੋਣ 5 ਜਨਵਰੀ ਨੂੰ ਹੋਣੀ ਹੈ, ਜਿਸ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਦੱਸਣਯੋਗ ਹੈ ਕਿ ਐੱਨ. ਆਰ. ਆਈ. ਸਭਾ ਪੰਜਾਬ 1996 ਵਿੱਚ ਚਰਚਾ ਵਿੱਚ ਆਈ ਸੀ ਅਤੇ 1998 ਵਿੱਚ ਰਜਿਸਟਰਡ ਹੋਈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਅਤੇ 5 ਸਾਲਾਂ ਤੋਂ ਵੱਧ ਸਮੇਂ ਤੋਂ ਵਿਦੇਸ਼ਾਂ ਵਿੱਚ ਕੰਮ ਕਰਨ ਵਾਲੇ ਲੋਕ ਵੀ ਸਭਾ ਦੇ ਮੈਂਬਰ ਹਨ, ਜਿਨ੍ਹਾਂ ਦੀ ਗਿਣਤੀ 24 ਹਜ਼ਾਰ ਤੋਂ ਵੀ ਵੱਧ ਹੋ ਚੁੱਕੀ ਹੈ। 1997 ਵਿੱਚ ਜਦੋਂ ਪਹਿਲੀ ਵਾਰ ਸਭਾ ਦੀ ਚੋਣ ਹੋਈ ਤਾਂ ਐਡਵੋਕੇਟ ਪ੍ਰੇਮ ਸਿੰਘ ਸਰਬਸੰਮਤੀ ਨਾਲ ਪ੍ਰਧਾਨ ਬਣੇ ਤਾਂ ਬਾਡੀ ਦੇ ਮੈਂਬਰਾਂ ਦੀ ਗਿਣਤੀ 300 ਦੇ ਕਰੀਬ ਸੀ। ਪ੍ਰਵਾਸੀ ਭਾਰਤੀਆਂ ਨੂੰ ਸਮੱਸਿਆਵਾਂ ਆਉਣ ਲੱਗੀਆਂ ਤਾਂ ਸਭਾ ਉਨ੍ਹਾਂ ਨੂੰ ਹੱਲ ਕਰਵਾਉਂਦੀ ਸੀ, ਜਿਸ ਤੋਂ ਬਾਅਦ ਮੈਂਬਰਾਂ ਦੀ ਗਿਣਤੀ ਲਗਾਤਾਰ ਵਧਦੀ ਗਈ। ਇਸ ਵੇਲੇ 24 ਹਜ਼ਾਰ ਤੋਂ ਵੱਧ ਸਰਗਰਮ ਮੈਂਬਰ ਹਨ, ਜੋ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣਗੇ।
ਐੱਨ. ਆਰ. ਆਈ. ਸਭਾ ਦੇ ਪ੍ਰਧਾਨ ਦਾ ਕਾਰਜਕਾਲ ਦੋ ਸਾਲ ਦਾ ਹੁੰਦਾ ਹੈ। 2010 ਵਿਚ ਪਹਿਲੀ ਵਾਰ ਚੋਣ ਹੋਈ, ਜਿਸ ਵਿਚ 2200 ਦੇ ਕਰੀਬ ਵੋਟਿੰਗ ਹੋਈ ਸੀ। ਇਸ ਸਮੇਂ ਕਮਲਜੀਤ ਸਿੰਘ ਚੋਣਾਂ ਲੜ ਕੇ ਸਭਾ ਦੇ ਪਹਿਲੇ ਪ੍ਰਧਾਨ ਬਣੇ ਸਨ। ਇਸ ਤੋਂ ਪਹਿਲਾਂ 1997 ਤੋਂ 2008 ਤੱਕ 5 ਵਾਰ ਚੋਣਾਂ ਹੋਈਆਂ, ਜਿਸ ਵਿਚ ਸਹਿਮਤੀ ਨਾਲ ਪ੍ਰਧਾਨ ਚੁਣੇ ਗਏ ਸਨ। ਉਥੇ ਹੀ ਵਿਚਕਾਰ ਚੋਣਾਂ ਨਹੀਂ ਹੋਈਆਂ ਕਿਉਂਕਿ ਸਾਲ 2015 ਤੋਂ 2020 ਤੱਕ ਤਕਨੀਕੀ ਕਾਰਨਾਂ ਕਰਕੇ ਸਭਾ ਪਹਿਲੀ ਵਾਰ ਬਿਨਾਂ ਪ੍ਰਧਾਨ ਦੇ ਰਹੀ ਅਤੇ ਸਾਰਾ ਕੰਮਕਾਜ ਪ੍ਰਸ਼ਾਸਨ ਦੇ ਜ਼ਰੀਏ ਸਰਕਾਰ ਦੇ ਨੁਮਾਇੰਦੇ ਖ਼ੁਦ ਵੇਖ ਰਹੇ ਸਨ। ਉਥੇ ਹੀ 27 ਦਸੰਬਰ ਤੱਕ ਰਜਿਸਟਰੇਸ਼ਨ ਕਰਵਾਉਣ ਵਾਲੇ ਮੈਂਬਰ ਹੀ 2024 ਦੀਆਂ ਚੋਣਾਂ ਵਿਚ ਵੋਟਿੰਗ ਕਰ ਸਕਦੇ ਹਨ। ਹੁਣ ਜੋ ਨਵੇਂ ਮੈਂਬਰ ਬਣਨਗੇ ਉਹ 2026 ਵਿਚ ਹੋਣ ਵਾਲੀਆਂ ਚੋਣਾਂ ਵਿਚ ਵੋਟਿੰਗ ਕਰ ਸਕਣਗੇ। ਸਭਾ ਦੇ ਪ੍ਰਧਾਨ ਦੀ ਚੋਣ ਲੋਕ ਸਭਾ ਮੈਂਬਰ ਦੀ ਚੋਣ ਵਾਂਗ ਹੁੰਦਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖਰੇਖ ਵਿਚ ਚੋਣਾਵੀ ਪ੍ਰਕਿਰਿਆ ਸੰਪੰਨ ਹੁੰਦੀ ਹੈ। ਸਭਾ ਦਾ ਮੈਂਬਰ ਬਣਨ ਲਈ ਪਹਿਲੇ ਮੈਂਬਰ ਤੋਂ 10500 ਅਤੇ ਦੂਜਾ ਮੈਂਬਰ ਬਣਨ 'ਤੇ 5500 ਰੁਪਏ ਰਜਿਸਟਰੇਸ਼ਨ ਫ਼ੀਸ ਲੱਗਦੀ ਹੈ।
ਇਹ ਵੀ ਪੜ੍ਹੋ : ਇੰਟਰਨੈੱਟ 'ਤੇ ਪੋਸਟ ਵੇਖ ਜਲੰਧਰ ਦੇ DC ਨੇ ਖ਼ੂਨ ਦਾਨ ਕਰਕੇ ਬਚਾਈ 85 ਸਾਲਾ ਔਰਤ ਦੀ ਜਾਨ
ਪ੍ਰਧਾਨ ਅਹੁਦੇ ਦੇ ਉਮੀਦਵਾਰ ਵਿਦੇਸ਼ ਤੋਂ ਬੁਲਾਉਂਦੇ ਹਨ ਵੋਟਰ
ਐੱਨ. ਆਰ. ਆਈ. ਸਭਾ ਪੰਜਾਬ ਵਿੱਚ ਮੈਂਬਰਾਂ ਦੀ ਗਿਣਤੀ 24 ਹਜ਼ਾਰ ਤੋਂ ਵੱਧ ਹੈ ਪਰ ਅੱਜ ਤੱਕ 2500 ਤੋਂ ਵੱਧ ਵੋਟਾਂ ਨਹੀਂ ਪਈਆਂ, ਜਿਸ ਦਾ ਕਾਰਨ ਸਭਾ ਦੇ ਮੈਂਬਰਾਂ ਦੀ ਸਰਗਰਮੀ ਦੀ ਘਾਟ ਹੈ। ਚੋਣਾਂ ਵਿੱਚ ਸਿਰਫ਼ ਉਹੀ ਮੈਂਬਰ ਵੋਟ ਪਾਉਣ ਆਉਂਦੇ ਹਨ, ਜਿਨ੍ਹਾਂ ਨੂੰ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰਾਂ ਵੱਲੋਂ ਵਿਸ਼ੇਸ਼ ਤੌਰ ’ਤੇ ਬੁਲਾਇਆ ਜਾਂਦਾ ਹੈ ਜਾਂ ਜੋ ਛੁੱਟੀਆਂ ਦੌਰਾਨ ਘਰ ਆਏ ਹੁੰਦੇ ਹਨ। ਚੋਣਾਂ ਤੋਂ ਪਹਿਲਾਂ ਸਭਾ ਦੀ ਵੈੱਬਸਾਈਟ 'ਤੇ ਮੁਕੰਮਲ ਜਾਣਕਾਰੀ ਅਪਲੋਡ ਕੀਤੀ ਜਾਂਦੀ ਹੈ ਅਤੇ ਮੈਂਬਰਾਂ ਤੋਂ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਦੀ ਅਪੀਲ ਕਰਦੇ ਹਨ ਪਰ ਕੋਈ ਵੋਟ ਫ਼ੀਸਦੀ ਨਹੀਂ ਵਧਿਆ।
ਇਹ ਵੀ ਪੜ੍ਹੋ : ਉਡੀਕ ਖ਼ਤਮ: ਕੱਲ੍ਹ ਸਵੇਰੇ ਅੰਮ੍ਰਿਤਸਰ ਤੋਂ ਦਿੱਲੀ ਲਈ ਚੱਲੇਗੀ 'ਵੰਦੇ ਭਾਰਤ ਐਕਸਪ੍ਰੈੱਸ', ਮਿਲੇਗੀ ਖ਼ਾਸ ਸਹੂਲਤ
ਐੱਨ. ਆਰ. ਆਈ. ਸਭਾ ਦੀ ਇਹ ਸੰਭਾਲ ਚੁਕੇ ਨੇ ਕਮਾਨ
ਐਡਵੋਕੇਟ ਪ੍ਰੇਮ ਸਿੰਘ | ਸਰਬਸੰਮਤੀ ਨਾਲ | 1997 ਤੋਂ ਜਨਵਰੀ 2000 ਤੱਕ |
ਗਿਆਨੀ ਰੇਸ਼ਨ ਸਿੰਘ ਹੇਅਰ | ਸਰਬਸੰਮਤੀ ਨਾਲ | ਜਨਵਰੀ 2000 ਤੋਂ 2002 ਤੱਕ |
ਪ੍ਰੀਤਮ ਸਿੰਘ ਨਰੰਗਪੁਰ | ਸਰਬਸੰਮਤੀ ਨਾਲ | ਜਨਵਰੀ 2002 ਤੋਂ 2004 ਤੱਕ |
ਗਿਆਨੀ ਰੇਸ਼ਨ ਸਿੰਘ ਹੇਅਰ | ਸਰਬਸੰਮਤੀ ਨਾਲ | ਫਰਵਰੀ 2006 ਤੋਂ 2008 ਤੱਕ |
ਕਮਲਜੀਤ ਸਿੰਘ ਹੇਅਰ | ਸਰਬਸੰਮਤੀ ਨਾਲ | ਫਰਵਰੀ 2008 ਤੋਂ 2010 ਤੱਕ |
ਕਮਲਜੀਤ ਸਿੰਘ ਹੇਅਰ | ਪਹਿਲੀ ਵਾਰ ਚੋਣ | ਅਪ੍ਰੈਲ 2010 ਤੋਂ 2012 ਤੱਕ ਚੁਣੇ ਗਏ। |
ਜਸਬੀਰ ਸਿੰਘ ਗਿੱਲ | ਪਹਿਲੀ ਵਾਰ ਚੋਣ | ਜਨਵਰੀ 2013 ਤੋਂ 2015 ਤੱਕ |
ਕਿਰਪਾਲ ਸਿੰਘ ਸਹੋਤਾ | ਪਹਿਲੀ ਵਾਰ ਚੋਣ | ਮਾਰਚ 2020 ਤੋਂ 2022 ਤੱਕ |
ਇਹ ਵੀ ਪੜ੍ਹੋ : ਅਹਿਮ ਖ਼ਬਰ: 'ਵੰਦੇ ਭਾਰਤ' 'ਚ ਪਹਿਲੇ ਦਿਨ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਹੋਵੇਗਾ ਮੁਫ਼ਤ ਸਫ਼ਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।