NRI ਸਭਾ ਪੰਜਾਬ ਦੀਆਂ ਚੋਣਾਂ ਦੇ ਆਏ ਨਤੀਜੇ, ਪਰਵਿੰਦਰ ਕੌਰ ਬੰਗਾ ਨੇ ਹਾਸਲ ਕੀਤੀ ਇਕਤਰਫ਼ਾ ਜਿੱਤ

Friday, Jan 05, 2024 - 10:14 PM (IST)

NRI ਸਭਾ ਪੰਜਾਬ ਦੀਆਂ ਚੋਣਾਂ ਦੇ ਆਏ ਨਤੀਜੇ, ਪਰਵਿੰਦਰ ਕੌਰ ਬੰਗਾ ਨੇ ਹਾਸਲ ਕੀਤੀ ਇਕਤਰਫ਼ਾ ਜਿੱਤ

ਜਲੰਧਰ- ਐੱਨ.ਆਰ.ਆਈ. ਸਭਾ ਪੰਜਾਬ ਦੀਆਂ ਅੱਜ ਹੋਈਆਂ ਚੋਣਾਂ 'ਚ ਪਰਵਿੰਦਰ ਕੌਰ ਬੰਗਾ ਨੇ ਇਕਤਰਫਾ ਅੰਦਾਜ਼ 'ਚ ਜਿੱਤ ਦਰਜ ਕੀਤੀ ਹੈ। ਚੋਣਾਂ ਦੌਰਾਨ ਪਰਵਿੰਦਰ ਨੂੰ 147 ਵੋਟਾਂ ਮਿਲੀਆਂ, ਜਦਕਿ ਮੁਕਾਬਲੇਬਾਜ਼ ਉਮੀਦਵਾਰ ਜਸਵੀਰ ਸਿੰਘ ਗਿੱਲ ਨੂੰ 14 ਵੋਟਾਂ ਮਿਲੀਆਂ। 7 ਵੋਟਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ। 

ਇਨ੍ਹਾਂ ਚੋਣਾਂ 'ਚ ਜਿੱਤ ਨਾਲ ਪਰਵਿੰਦਰ ਕੌਰ ਬੰਗਾ ਐੱਨ.ਆਰ.ਆਈ. ਸਭਾ ਪੰਜਾਬ ਦੀ ਪਹਿਲੀ ਮਹਿਲਾ ਪ੍ਰਧਾਨ ਬਣ ਗਏ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਐੱਨ.ਆਰ.ਆਈ. ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ।

ਇਸ ਮੌਕੇ ਸੰਸਦ ਮੈਂਬਰ ਸੁਸ਼ੀਲ ਰਿੰਕੂ, ਵਿਧਾਇਕ ਇੰਦਰਜੀਤ ਕੌਰ ਮਾਨ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, 'ਆਪ' ਨੇਤਾ ਦੀਪਕ ਬਾਲੀ ਆਦਿ ਮੌਜੂਦ ਸਨ ਤੇ ਇਨ੍ਹਾਂ ਨੇ ਪਰਵਿੰਦਰ ਕੌਰ ਬੰਗਾ ਨੂੰ ਜਿੱਤ ਲਈ ਵਧਾਈ ਦਿੱਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harpreet SIngh

Content Editor

Related News