ਜਲੰਧਰ 'ਚ NRI ਨੂੰ ਚੌਥੀ ਮੰਜ਼ਿਲ ਤੋਂ ਦਿੱਤਾ ਧੱਕਾ, ਹੋਈ ਮੌਤ, ਪੁਲਸ ਨੇ ਦੱਸਿਆ ਹਾਰਟ ਅਟੈਕ
Monday, Nov 20, 2023 - 04:58 PM (IST)
ਜਲੰਧਰ (ਵਰੁਣ, ਸੋਨੂੰ)- ਜਲੰਧਰ ਦੇ ਪਠਾਨਕੋਟ-ਬਾਈਪਾਸ ਚੌਂਕ ਕੋਲ ਸਥਿਤ ਫਲੈਟ ਵਿੱਚ ਐਤਵਾਰ ਰਾਤ ਨੂੰ ਕੁਝ ਨੌਜਵਾਨਾਂ ਨੇ ਯੂ. ਕੇ. ਤੋਂ ਆਏ ਇਕ ਐੱਨ. ਆਰ. ਆਈ. ਨੂੰ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ। ਪਠਾਨਕੋਟ ਚੌਕ ਨੇੜੇ ਸਥਿਤ ਬੀ. ਡੀ. ਏ. ਇਨਕਲੇਵ ’ਚ 3 ਹਫ਼ਤੇ ਪਹਿਲੇ ਵਿਦੇਸ਼ ਤੋਂ ਪਰਤੇ ਬਜ਼ੁਰਗ ਐੱਨ.ਆਰ. ਆਈ. ਦੀ ਮਾਮੂਲੀ ਝਗੜੇ ਦੌਰਾਨ ਹੱਥੋਪਾਈ ਦੌਰਾਨ ਅਟੈਕ ਆਉਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਐੱਨ. ਆਰ. ਆਈ. ਨੂੰ ਦੂਜੇ ਪੱਖ ਦੇ ਲੋਕਾਂ ਨੇ ਧੱਕਾ ਮਾਰਿਆ ਸੀ ਅਤੇ ਉਸੇ ਦੌਰਾਨ ਉਹ ਸੜਕ ’ਤੇ ਡਿੱਗ ਗਿਆ। ਐੱਨ. ਆਰ. ਆਈ. ਦੇ ਸਾਹ ਰੁਕੇ ਤਾਂ ਦੂਜੇ ਪੱਖ ਦੇ ਲੋਕ ਮੌਕੇ ਤੋਂ ਫਰਾਰ ਹੋ ਗਏ।
ਜਿਵੇਂ ਹੀ ਸੂਚਨਾ ਪੁਲਸ ਨੂੰ ਮਿਲੀ ਤਾਂ ਥਾਣਾ ਨੰ. 8 ਦੇ ਇੰਚਾਰਜ ਪ੍ਰ੍ਰਦੀਪ ਸਿੰਘ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਮ੍ਰਿਤਕ ਚਰਨਜੀਤ ਸਿੰਘ (66) ਦੀ ਲਾਸ਼ ਦਾ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਭੇਜਿਆ। ਇੰਸ. ਪ੍ਰਦੀਪ ਸਿੰਘ ਨੇ ਦੱਸਿਆ ਕਿ ਕੁਝ ਸਮੇਂ ਪਹਿਲੇ ਬੀ. ਡੀ. ਏ. ਐਨਕਲੇਵ ’ਚ ਰਹਿੰਦੀ ਔਰਤ ਨਾਲ ਚਰਨਜੀਤ ਸਿੰਘ ਦਾ ਕੁਝ ਵਿਵਾਦ ਹੋਇਆ ਸੀ। ਚਰਨਜੀਤ ਸਿੰਘ ਅਤੇ ਉਸ ਦਾ ਸਾਰਾ ਪਰਿਵਾਰ ਇੰਗਲੈਂਡ ’ਚ ਰਹਿੰਦਾ ਹੈ। 3 ਹਫ਼ਤੇ ਪਹਿਲਾਂ ਚਰਨਜੀਤ ਸਿੰਘ ਬੀ. ਡੀ. ਏ. ਐਨਕਲੇਵ ਸਥਿਤ ਆਪਣੇ ਫਲੈਟ ’ਚ ਆਇਆ ਸੀ। ਝਗੜਾ ਹੋਣ ਤੋਂ ਬਾਅਦ ਸਭ ਕੁਝ ਠੀਕ ਹੋ ਗਿਆ ਸੀ ਪਰ ਐਤਵਾਰ ਨੂੰ ਔਰਤ ਨੇ ਕੁਝ ਲੋਕਾਂ ਨੂੰ ਬੁਲਾ ਲਿਆ।
ਇਹ ਵੀ ਪੜ੍ਹੋ: ਮੁੜ ਚਰਚਾ 'ਚ 'ਕੁੱਲ੍ਹੜ ਪਿੱਜ਼ਾ' ਕੱਪਲ, ਸਹਿਜ ਅਰੋੜਾ ਬੋਲੇ, ਫੇਕ ਨਹੀਂ ਸੀ ਨਿੱਜੀ ਵੀਡੀਓ, ਇੰਝ ਹੋਈ ਵਾਇਰਲ
ਉਕਤ ਲੋਕਾਂ ਨੇ ਗੱਲ ਕਰਨ ਲਈ ਚਰਨਜੀਤ ਸਿੰਘ ਨੂੰ ਉਸ ਦੇ ਫਲੈਟ ਤੋਂ ਹੇਠਾਂ ਬੁਲਾਇਆ। ਇਸ ਦੌਰਾਨ ਉਨ੍ਹਾਂ ਦੀ ਬਹਿਸ ਹੋ ਗਈ ਅਤੇ ਗੱਲ ਹੱਥੋਂਪਾਈ ਤਕ ਆ ਗਈ। ਕਿਸੇ ਨੇ ਚਰਨਜੀਤ ਸਿੰਘ ਨੂੰ ਧੱਕਾ ਮਾਰ ਦਿੱਤਾ, ਜਿਸ ਦੀ ਹੇਠਾਂ ਡਿੱਗਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਚਰਨਜੀਤ ਸਿੰਘ ਦੇ ਜਾਣਕਾਰ ਉਨ੍ਹਾਂ ਨੂੰ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮੌਕੇ ਦੇ ਦੂਜੇ ਪੱਖ ਦੇ ਲੋਕ ਫਰਾਰ ਹੋ ਗਏ ਸਨ। ਮੌਕੇ ’ਤੇ ਪਹੁੰਚੇ ਇੰਸ. ਪ੍ਰਦੀਪ ਸਿੰਘ ਨੇ ਕਿਹਾ ਕਿ ਉਹ ਮ੍ਰਿਤਕ ਦੇ ਘਰਵਾਲਿਆਂ ਦੇ ਬਿਆਨ ਦਰਜ ਕਰ ਰਹੇ ਹਨ। ਉਸ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਪੁਲਸ ਮੁਲਜ਼ਮ ਪੱਖ ’ਤੇ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਪਿੰਡ ਸੀਹੋਵਾਲ ਦਾ ਨੰਬਰਦਾਰ ਮੁਅੱਤਲ, ਲੱਗਾ ਜੁਰਮਾਨਾ, ਜਾਣੋ ਪੂਰਾ ਮਾਮਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711