NRI ਨੇ ਚੋਰੀ ਦੀ ਬਿਜਲੀ ਨਾਲ ਰੌਸ਼ਨ ਕੀਤਾ ‘ਜੰਨਤ’, ਲੱਗਾ 2 ਲੱਖ ਤੋਂ ਵੱਧ ਦਾ ਜੁਰਮਾਨਾ
Friday, Mar 04, 2022 - 04:26 PM (IST)
ਜਲੰਧਰ— ਇਕ ਐੱਨ. ਆਰ. ਆਈ. ਵੱਲੋਂ ਆਪਣੇ ਰਹਿਣ ਲਈ ਇਥੇ ਇਕ ‘ਜੰਨਤ’ ਮਹਿਲ ਤਿਆਰ ਕੀਤਾ ਗਿਆ ਹੈ। ਇਹ ਜੰਨਤ ਮਹਿਲ 6 ਕਨਾਲ ’ਚ ਤਿਆਰ ਕੀਤਾ ਗਿਆ ਹੈ। ਲੋੜ ਦੇ ਮੁਤਾਬਕ ਇਥੇ 45 ਕਿਲੋਵਾਟ ਲੋਡ ਸੈਂਕਸ਼ਨ ਹੋਣਾ ਚਾਹੀਦਾ ਸੀ ਪਰ ਐੱਨ. ਆਰ. ਆਈ. ਨੇ 1.5 ਕਿਲੋਮੀਟਰ ਦਾ ਲੋਡ ਹੀ ਪਾਸ ਕਰਵਾ ਰੱਖਿਆ ਸੀ। ਅਜਿਹੇ ’ਚ ਇਥੇ ਦੋ ਸਾਲਾ ਤੋਂ ਬਿਜਲੀ ਚੋਰੀ ਹੋ ਰਹੀ ਸੀ। ਪਾਵਰਕਾਮ ਦੀ ਇਨਫੋਰਸਮੈਂਟ ਵਿੰਗ ਨੇ ਫਗਵਾੜਾ ਦੇ ਪਿੰਡ ਖਲਵਾੜਾ ’ਚ ਵੀਰਵਾਰ ਨੂੰ ਰੇਡ ਕੀਤੀ ਅਤੇ ਐੱਨ. ਆਰ. ਆਈ. ਨੂੰ 2.75 ਲੱਖ ਦਾ ਜੁਰਮਾਨਾ ਠੋਕ ਦਿੱਤਾ।
ਇਹ ਵੀ ਪੜ੍ਹੋ: ਦਸੂਹਾ ਦੀ ਕੁੜੀ ਤਾਜਵੀਰ ਯੂਕ੍ਰੇਨ ਤੇ ਨੌਜਵਾਨ ਦੀਪਕ ਪੋਲੈਂਡ ਸਰਹੱਦ 'ਤੇ ਫਸੇ, ਮਾਪੇ ਪਰੇਸ਼ਾਨ
ਬਿਜਲੀ ਐਕਟ ਦੇ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਹੈ। ਮਾਮਲੇ ਦੀ ਪੁਸ਼ਟੀ ਕਰਦੇ ਹੋਏ ਐਕਸੀਐਨ ਇੰਫੋਰਸਮੈਂਟ ਵਿੰਗ ਅਮਰ ਸਿੰਘ ਨੇ ਦੱਸਿਆ ਕਿ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ 45 ਹਜ਼ਾਰ ਰੁਪਏ ਅਤੇ ਘੱਟ ਲੋਡ ਕਾਰਨ 2.30 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ। ਜੰਨਤ ਦੇ ਕੇਅਰਟੇਕਰ ਇਸ ਬਾਰੇ ’ਚ ਐੱਨ. ਆਰ. ਆਈ. ਜਾਂ ਪਾਵਰਕਾਮ ਅਧਿਕਾਰੀ ਹੀ ਜਾਣਕਾਰੀ ਦੇ ਸਕਦੇ ਹਨ।
ਇਹ ਵੀ ਪੜ੍ਹੋ: ਯੂਕ੍ਰੇਨੀ ਫ਼ੌਜ ਨੇ ਸੈਂਕੜੇ ਲੋਕਾਂ ਨੂੰ ਵੀਰਾਨ ਇਲਾਕੇ ’ਚ ਛੱਡਿਆ, ਬਲੈਕਆਊਟ ’ਚ ਕੱਟ ਰਹੇ ਰਾਤਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ