NRI ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ 21 ਨੂੰ

01/19/2018 3:44:14 AM

ਆਦਮਪੁਰ (ਕਮਲਜੀਤ) - ਐੈੱਨ. ਆਰ. ਆਈ. ਸਪੋਰਟਸ ਕਲੱਬ ਆਦਮਪੁਰ ਵੱਲੋਂ ਸਵ. ਗੁਰਦੀਪ ਸਿੰਘ ਜੰਡਾ ਜਰਮਨੀ ਅਤੇ ਸਵ. ਹਰਵਿੰਦਰ ਸਿੰਘ ਬਾਬੂ ਦੀ ਯਾਦ ਵਿਚ 11ਵਾਂ ਐੱਨ. ਆਰ. ਆਈ. ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਦੁਸਹਿਰਾ ਗਰਾਊਂਡ ਆਦਮਪੁਰ ਵਿਖੇ 21 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦਾ ਪੋਸਟਰ ਜਾਰੀ ਕਰਦਿਆਂ ਧਰਮਿੰਦਰ ਸਿੰਘ ਲਾਟੀ, ਇੰਦਰਜੀਤ ਸਿੰਘ ਮਿੱਠੀ ਅਤੇ ਪਰਮਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਜੇਤੂ ਟੀਮਾਂ ਨੂੰ ਪਹਿਲਾ ਇਨਾਮ 1,25,000 ਰੁਪਏ ਅਤੇ ਦੂਜਾ ਇਨਾਮ 1,00,000 ਰੁਪਏ ਦਿੱਤਾ ਜਾਵੇਗਾ।
ਇਸ ਮੌਕੇ ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ। ਦਰਸ਼ਕਾਂ ਲਈ ਫ੍ਰੀ ਲੱਕੀ ਕੂਪਨ ਵੰਡੇ ਜਾਣਗੇ, ਜਿਨ੍ਹਾਂ ਵਿਚ 10 ਹਜ਼ਾਰ ਦਾ ਪਹਿਲਾ ਇਨਾਮ, 5 ਹਜ਼ਾਰ ਦੇ 5 ਅਤੇ 1 ਹਜ਼ਾਰ ਦੇ 5 ਇਨਾਮ ਦਿੱਤੇ ਜਾਣਗੇ। ਇਸ ਮੌਕੇ ਅੰਤਰਰਾਸ਼ਟਰੀ ਖੇਡ ਬੁਲਾਰੇ ਪ੍ਰੋ. ਮੱਖਣ ਸਿੰਘ, ਅਰਵਿੰਦਰ ਸਿੰਘ ਕੋਛੜ ਅਤੇ ਆਲਮਗੀਰ ਕੁਮੈਂਟਰੀ ਕਰਨਗੇ।  ਇਸ ਮੌਕੇ ਧਰਮਿੰਦਰ ਸਿੰਘ ਲਾਟੀ, ਲੰਬੜਦਾਰ ਜਗੀਰ ਸਿੰਘ, ਪਰਮਜੀਤ ਸਿੰਘ ਹੁੰਦਲ, ਸੁਰਿੰਦਰ ਸਿੰਘ ਹੁੰਦਲ, ਮਹਿੰਦਰ ਸਿੰਘ ਅਟਵਾਲ, ਮਨਿੰਦਰ ਭਾਰਦਵਾਜ, ਗੁਰਪ੍ਰੀਤ ਸਿੰਘ ਨਿੱਕਾ, ਕੁਲਵਿੰਦਰ ਸਿੰਘ ਕੂਨਰ, ਇੰਦਰਜੀਤ ਸਿੰਘ ਮਿੱਠੀ, ਜਸਪ੍ਰੀਤ ਸਿੰਘ ਪਲਾਹਾ, ਮਨਜੋਤ ਸਿੰਘ ਪਲਾਹਾ ਤੇ ਚਰਨਜੀਤ ਸਿੰਘ ਸ਼ੇਰੀ ਆਦਿ ਹਾਜ਼ਰ ਸਨ।


Related News