NRI ਦੇ ਘਰ ’ਤੇ ਚੋਰਾਂ ਦਾ ਹਮਲਾ, 27 ਤੋਲਾ ਸੋਨਾ ਅਤੇ ਭਾਰਤੀ-ਵਿਦੇਸ਼ੀ ਕਰੰਸੀ ਲੈ ਹੋਏ ਫ਼ਰਾਰ

Wednesday, Mar 02, 2022 - 10:48 AM (IST)

NRI ਦੇ ਘਰ ’ਤੇ ਚੋਰਾਂ ਦਾ ਹਮਲਾ, 27 ਤੋਲਾ ਸੋਨਾ ਅਤੇ ਭਾਰਤੀ-ਵਿਦੇਸ਼ੀ ਕਰੰਸੀ ਲੈ ਹੋਏ ਫ਼ਰਾਰ

ਦੀਨਾਨਗਰ (ਕਪੂਰ)- ਸਥਾਨਕ ਵਾਰਡ ਨੰਬਰ-5 ਡੀ. ਐੱਸ. ਕਾਲੋਨੀ ’ਚ ਚੋਰਾਂ ਨੇ ਐੱਨ. ਆਰ. ਆਈ. ਵਿਅਕਤੀ ਦੇ ਘਰੋਂ ਭਾਰਤੀ ਤੇ ਵਿਦੇਸ਼ੀ ਕਰੰਸੀ ਤੋਂ ਇਲਾਵਾ 27 ਤੋਲਾ ਸੋਨੇ ਦੇ ਗਹਿਣੇ ਚੋਰੀ ਕਰ ਕੇ ਲਏ ਹਨ। ਰਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਡੀ. ਐੱਸ. ਕਾਲੋਨੀ ਦੀਨਾਨਗਰ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਜਰਮਨ ਤੋਂ ਦੀਨਾਨਗਰ ਘਰ ਵਾਪਸ ਆਇਆ ਸੀ ਅਤੇ 27 ਫਰਵਰੀ ਨੂੰ ਪਰਿਵਾਰ ਸਮੇਤ ਬਾਬਾ ਵਡਭਾਗ ਸਿੰਘ ਅਤੇ ਸ੍ਰੀ ਆਨੰਦਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨਾਂ ਲਈ ਗਏ ਸੀ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਰਾਹਤ: ਰਾਜਾਸਾਂਸੀ ਏਅਰਪੋਰਟ ਤੋਂ 27 ਮਾਰਚ ਨੂੰ ਸ਼ੁਰੂ ਹੋਣਗੀਆਂ ਬਰਮਿੰਘਮ ਤੇ ਲੰਡਨ ਦੀਆਂ ਸਿੱਧੀਆਂ ਉਡਾਣਾਂ

ਉਨ੍ਹਾਂ ਕਿਹਾ ਕਿ ਬੀਤੀ ਸ਼ਾਮ ਜਦੋਂ ਉਹ ਘਰ ਆਏ ਤਾਂ ਦੇਖਿਆ ਤਾਂ ਸਾਰੇ ਕਮਰਿਆਂ ਦਾ ਸਾਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀ ਟੁੱਟੀ ਹੋਈ ਸੀ। ਰਵਿੰਦਰ ਸਿੰਘ ਨੇ ਦੱਸਿਆ ਕਿ ਚੋਰ ਮਕਾਨ ਦੀ ਪਿਛਲੇ ਪਾਸਿਓ ਕੰਧ ਦੀ ਗਰਿੱਲ ਤੋੜ ਕੇ ਘਰ ’ਚ ਦਾਖ਼ਲ ਹੋਏ ਅਤੇ ਅਲਮਾਰੀਆਂ ’ਚ ਰੱਖੀ ਢਾਈ ਲੱਖ ਰੁਪਏ ਦੀ ਭਾਰਤੀ ਕਰੰਸੀ ਤੋਂ ਇਲਾਵਾ 1000 ਯੂਰੋ ਜਰਮਨੀ ਕਰੰਸੀ ਅਤੇ 27 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਗਏ ਹਨ। 

ਪੜ੍ਹੋ ਇਹ ਵੀ ਖ਼ਬਰ - ਯੂਕ੍ਰੇਨ ’ਚ ਫਸੇ ਕਾਦੀਆਂ ਦੇ ਚਾਹਤ ਤੇ ਗੁਰਪ੍ਰਤਾਪ ਸਿੰਘ, ਦੱਸੀਆਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਇਹ ਗੱਲਾਂ

ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਘਟਨਾ ਦੇ ਸਬੰਧ ’ਚ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਘਟਨਾ ਸਥਾਨ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।


author

rajwinder kaur

Content Editor

Related News