''ਪੰਜਾਬੀ ਸੇਬ''... ਪੰਜਾਬ ਦੇ ਕਿਸਾਨ ਹੁਣ ਉਗਾਉਣਗੇ ਸੇਬ, ਜਾਣੋ ਕੀ ਹੈ ਸਰਕਾਰ ਦੀ ਰਣਨੀਤੀ

07/04/2023 5:34:06 PM

ਜਲੰਧਰ - ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਜਿਥੇ ਵੱਡੀ ਮਾਤਰਾ ਵਿੱਚ ਕਿਸਾਨਾਂ ਵਲੋਂ ਖੇਤੀ ਕੀਤੀ ਜਾਂਦੀ ਹੈ। ਪੰਜਾਬ ਦੇ ਕਿਸਾਨ ਹੁਣ ਖੇਤੀ ਦੇ ਨਾਲ-ਨਾਲ ਸੇਬ ਦੀ ਬਾਗਬਾਨੀ ਵੀ ਕਰਨਗੇ। ਹਿਮਾਚਲ ਅਤੇ ਕਸ਼ਮੀਰ ਵਿੱਚ ਸੇਬ ਦੀ ਬਾਗਬਾਨੀ ਹੋਣ ਦੇ ਨਾਲ-ਨਾਲ ਹੁਣ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਸੇਬ ਦੀ ਬਾਗਬਾਨੀ ਕੀਤੀ ਜਾਵੇਗੀ। ਇਸ ਸਬੰਧ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੁਆਰਾ ਵਿਕਸਤ ਸੇਬ ਦੇ ਪੌਦਿਆਂ ਦੀਆਂ ਦੋ ਕਿਸਮਾਂ ('ਡੋਰਸੇਟ ਗੋਲਡਨ' ਅਤੇ 'ਅੰਨਾ') ਨੂੰ ਪ੍ਰਵਾਨਗੀ ਦੇ ਦਿੱਤੀ ਹੈ। 

ਇਹ ਵੀ ਪੜ੍ਹੋ : ਮੀਂਹ ਕਾਰਨ ਪ੍ਰਭਾਵਿਤ ਹੋਈ AC, ਫਰਿੱਜ, ਸਾਫਟ ਡਰਿੰਕਸ ਦੀ ਵਿਕਰੀ, 15 ਫ਼ੀਸਦੀ ਦੀ ਆਈ ਗਿਰਾਵਟ

ਮਿਲੀ ਜਾਣਕਾਰੀ ਅਨੁਸਾਰ ਸੇਬਾਂ ਦੀ ਬਾਗਬਾਨੀ ਲਈ ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ, ਪਠਾਨਕੋਟ, ਪਟਿਆਲਾ, ਅੰਮ੍ਰਿਤਸਰ ਅਤੇ ਲੁਧਿਆਣਾ ਜ਼ਿਲ੍ਹੇ ਨੂੰ ਸੇਬ ਦੀ ਖੇਤੀ ਲਈ ਢੁਕਵੇਂ ਮੰਨਿਆ ਜਾ ਰਿਹਾ ਹੈ। ਸੇਬਾਂ ਦੀ ਬਾਗਬਾਨੀ ਲਈ 2 ਕਿਸਮਾਂ ਦੀ ਚੋਣ ਕੀਤੀ ਗਈ ਹੈ, ਜਿਹਨਾਂ 'ਚ ਅੰਨਾ ਕਿਸਮ ਅਤੇ ਡੋਰਸੇਟ ਗੋਲਡਨ ਕਿਸਮ ਸ਼ਾਮਲ ਹੈ। ਇਸ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕਰਦੇ ਹੋਏ ਕਿਹਾ ਕਿ ਇਸ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਿਸਾਨਾਂ ਨੂੰ ਉਤਸ਼ਾਹਿਤ ਕਰਨ।  

ਇਹ ਵੀ ਪੜ੍ਹੋ : ਮੈਨੂਫੈਕਚਰਿੰਗ ਦੇ ਮੋਰਚੇ ’ਤੇ ਸਰਕਾਰ ਨੂੰ ਝਟਕਾ, ਮਈ ਦੇ ਮੁਕਾਬਲੇ ਘੱਟ ਦੇਖਣ ਨੂੰ ਮਿਲੀ ਗ੍ਰੋਥ

ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਪੰਜਾਬ ਦੇ ਕਿਸਾਨ ਵੀ ਸੇਬਾਂ ਦੀ ਖੇਤੀ ਕਰਕੇ ਚੰਗੀ ਕਮਾਈ ਕਰਨਗੇ। ਸੇਬਾਂ ਦੀ ਖੇਤੀ ਲਈ ਅੰਨਾ ਕਿਸਮ ਦੀ ਚੋਣ ਕੀਤੀ ਗਈ ਹੈ, ਜੋ ਛੇਤੀ ਪੱਕਣ ਵਾਲੀ ਕਿਸਮ ਹੈ। ਇਸ ਕਿਸਮ ਦੇ ਫਲਾਂ 'ਤੇ ਥੋੜਾ ਜਿਹਾ ਲਾਲ ਧੱਬਾ ਹੁੰਦਾ ਹੈ ਅਤੇ ਇਹ ਆਕਾਰ ਵਿਚ ਛੋਟੇ ਹੁੰਦੇ ਹਨ। ਇਸ ਵਿੱਚ ਟੀ.ਐੱਸ.ਐੱਸ. 12.7 ਫ਼ੀਸਦੀ, ਐਸਿਡਿਟੀ 0.38 ਫ਼ੀਸਦੀ ਅਤੇ ਟੀ.ਐੱਸ.ਐੱਸ/ਐਸਿਡ ਅਨੁਪਾਤ 34 ਹੁੰਦਾ ਹੈ। ਇਹ ਫਲ ਮਈ ਦੇ 4ਵੇਂ ਹਫ਼ਤੇ ਤੋਂ ਜੂਨ ਦੇ ਦੂਜੇ ਹਫ਼ਤੇ ਤੱਕ 32 ਕਿਲੋਗ੍ਰਾਮ/ਪੌਦੇ ਦੀ ਔਸਤ ਪੈਦਾਵਾਰ ਦੇ ਨਾਲ ਉਪਲਬਧ ਹੁੰਦੇ ਹਨ।

ਇਹ ਵੀ ਪੜ੍ਹੋ : ਐਪਲ ਨੇ ਤੋੜੇ ਸਾਰੇ ਰਿਕਾਰਡ, ਬਣੀ ਦੁਨੀਆ ਦੀ ਪਹਿਲੀ 3 ਲੱਖ ਕਰੋੜ ਡਾਲਰ ਦੀ ਕੰਪਨੀ

ਸੇਬਾਂ ਦੀ ਬਾਗਬਾਨੀ ਦੀ ਦੂਜੀ ਕਿਸਮ ਡੋਰਸੇਟ ਗੋਲਡਨ ਦੀ ਹੈ, ਜੋ ਸਮੇਂ ਨਾਲ ਪੱਕਣ ਵਾਲੀ ਕਿਸਮ ਹੈ। ਇਹ ਗੋਲ-ਸ਼ੰਕੂਦਾਰ, ਹਰੇ-ਪੀਲੇ ਰੰਗ ਦੇ ਹੁੰਦੇ ਹਨ। ਫਲਾਂ ਦਾ ਆਕਾਰ ਛੋਟਾ ਹੁੰਦਾ ਹੈ। ਟੀ.ਐੱਸ.ਐੱਸ 13.0 ਫ਼ੀਸਦੀ, ਐਸਿਡਿਟੀ 0.3 ਫ਼ੀਸਦੀ ਅਤੇ ਟੀ.ਐੱਸ.ਐੱਸ/ਐਸਿਡ ਅਨੁਪਾਤ 43.3 ਹੁੰਦਾ ਹੈ। ਇਹ ਰੁੱਖ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਫਲ ਦਿੰਦਾ ਹੈ ਅਤੇ ਇਸ ਦਾ ਔਸਤਨ ਝਾੜ 30 ਕਿਲੋ ਪ੍ਰਤੀ ਰੁੱਖ ਹੈ।

ਕਈ ਸਾਲਾਂ ਦੀ ਖੋਜ ਕਰਨ ਤੋਂ ਬਾਅਦ ਖੇਤੀ ਵਿਗਿਆਨੀਆਂ ਨੇ ਸੇਬ ਦੇ ਪੌਦਿਆਂ ਦੀਆਂ ਇਹ ਦੋ ਕਿਸਮਾਂ ਤਿਆਰ ਕੀਤੀਆਂ ਹਨ, ਜਿਸ ਨਾਲ ਬਾਗਬਾਨੀ ਕਰਕੇ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ। ਸੇਬ ਦੇ ਪੌਦਿਆਂ ਦੀ ਟਰਾਂਸਪਲਾਂਟਿੰਗ ਦਸੰਬਰ ਦੇ ਅਖੀਰ ਤੋਂ ਜਨਵਰੀ ਤੱਕ ਕੀਤੀ ਜਾ ਸਕਦੀ ਹੈ ਜਦੋਂ ਪੌਦੇ ਸੁਸਤ ਅਵਸਥਾ ਵਿੱਚ ਹੁੰਦੇ ਹਨ। ਪੰਜਾਬ ਵਿੱਚ, ਡੋਰਸੈੱਟ ਗੋਲਡਨ ਅਤੇ ਅੰਨਾ ਸੇਬ ਦੀ ਕਟਾਈ ਮਈ ਦੇ ਅਖੀਰ ਤੋਂ ਅੱਧ ਜੂਨ ਤੱਕ ਕੀਤੀ ਜਾ ਸਕਦੀ ਹੈ। ਸੇਬ ਲਗਾਉਣ ਦਾ ਸਭ ਤੋਂ ਵਧੀਆ ਸਮਾਂ ਜਨਵਰੀ ਹੈ। ਮਾਰਚ ਤੋਂ ਜੂਨ ਤੱਕ ਉਨ੍ਹਾਂ ਨੂੰ ਲਗਾਤਾਰ ਹਲਕੇ ਪਾਣੀ ਦੀ ਲੋੜ ਹੁੰਦੀ ਹੈ। ਮਈ ਫਲ ਦੇਣ ਦਾ ਸਮਾਂ ਹੈ। ਤੀਜੇ ਸਾਲ ਫਲ ਆਉਣੇ ਸ਼ੁਰੂ ਹੋ ਜਾਂਦੇ ਹਨ।

ਇਹ ਵੀ ਪੜ੍ਹੋ : ਰਾਮ ਚਰਨ ਦੀ ਧੀ ਦੇ ਨਾਮਕਰਨ ਮੌਕੇ ਅੰਬਾਨੀ ਪਰਿਵਾਰ ਨੇ ਤੋਹਫ਼ੇ 'ਚ ਦਿੱਤਾ ਸੋਨੇ ਦਾ ਪੰਘੂੜਾ, ਕਰੋੜਾਂ 'ਚ ਹੈ ਕੀਮਤ


rajwinder kaur

Content Editor

Related News