ਹੁਣ ਪਾਤੜਾਂ-ਸ਼ੁਤਰਾਣਾ ਵੱਲ ਹੋਇਆ ਪਾਣੀ ਦਾ ਵਹਾਅ, ਕਿਸਾਨਾਂ ਦਾ ਭਾਰੀ ਨੁਕਸਾਨ

Thursday, Jul 13, 2023 - 01:55 PM (IST)

ਹੁਣ ਪਾਤੜਾਂ-ਸ਼ੁਤਰਾਣਾ ਵੱਲ ਹੋਇਆ ਪਾਣੀ ਦਾ ਵਹਾਅ, ਕਿਸਾਨਾਂ ਦਾ ਭਾਰੀ ਨੁਕਸਾਨ

ਪਾਤੜਾਂ (ਮਾਨ) : ਪਟਿਆਲਾ ਤੋਂ ਪਾਣੀ ਨਿਕਲ ਕੇ ਵਾਇਆ ਸਮਾਣਾ ਹੁੰਦਾ ਹੋਇਆ ਹਲਕਾ ਸ਼ੁਤਰਾਣਾ ਤੇ ਪਾਤੜਾਂ ਵੱਲ ਪਹੁੰਚ ਗਿਆ ਹੈ, ਜਿਸ ਨੇ ਉੱਥੇ ਦੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ। ਸਥਿਤੀ ਨੂੰ ਭਾਂਪਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਘੱਗਰ ਦਰਿਆ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਲੈਣ ਲਈ ਪਟਿਆਲਾ ਜ਼ਿਲੇ ਦੇ ਹਲਕਾ ਸ਼ੁਤਰਾਣਾ ਵਿਖੇ ਪੁੱਜੇ, ਜਿੱਥੇ ਉਨ੍ਹਾਂ ਨੇ ਸੜਕ ਸੰਪਰਕ ਟੁੱਟਣ ਕਾਰਨ ਪ੍ਰਭਾਵਿਤ 5 ਪਿੰਡਾਂ ਦਵਾਰਕਾਪੁਰ, ਬਾਦਸ਼ਾਹਪੁਰ, ਰਸੌਲ਼ੀ, ਅਰਨੇਟੂ ਤੇ ਰਾਮਪੁਰ ਪਾੜਤਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰਜ਼ੀ ਰਾਹਤ ਕੈਂਪ ਬਣਾਏ ਗਏ ਹਨ। ਇਸ ਲਈ ਜਦੋਂ ਫ਼ੌਜ ਅਤੇ ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਮੋਟਰ ਬੋਟਸ ਲੈ ਕੇ ਆਉਣ ਤਾਂ ਉਨ੍ਹਾਂ ਦੇ ਨਾਲ ਸੁਰੱਖਿਅਤ ਥਾਵਾਂ ’ਤੇ ਪਹੁੰਚਿਆ ਜਾਵੇ। ਉਨ੍ਹਾਂ ਕਿਹਾ ਕਿ ਬਾਦਸ਼ਾਹਪੁਰ ਦੀ ਗਰਿੱਡ ’ਚ ਵੀ ਪਾਣੀ ਭਰ ਗਿਆ ਹੈ, ਇਸ ਲਈ ਬਿਜਲੀ ਦੀ ਸਮੱਸਿਆ ਤੋਂ ਇਲਾਵਾ ਖਾਣ-ਪੀਣ ਦੀਆਂ ਚੀਜ਼ਾਂ ਸਮੇਤ ਪਿੰਡ ਵਾਸੀਆਂ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।

ਇਹ ਵੀ ਪੜ੍ਹੋ : 6 ਡਿਗਰੀ ਵਧਿਆ ਤਾਪਮਾਨ : ਘਰਾਂ ’ਚ ਦੁਬਕੇ ਲੋਕਾਂ ਦਾ ਹੁੰਮਸ ਅਤੇ ਚਿਪਚਿਪੀ ਗਰਮੀ ਨਾਲ ‘ਹਾਲ-ਬੇਹਾਲ’

ਬਰਸਾਤੀ ਪਾਣੀ ਨਾਲ ਪੈਦਾ ਹੋਣ ਵਾਲੀਆਂ ਬੀਮਾਰੀਆਂ ਦਾ ਵੀ ਵਧੇਰੇ ਖ਼ਤਰਾ ਰਹਿੰਦਾ ਹੈ। ਇਸ ਲਈ ਆਪ ਅਤੇ ਆਪਣਿਆਂ ਦੀ ਜ਼ਿੰਦਗੀ ਲਈ ਪ੍ਰਸ਼ਾਸਨ ਨਾਲ ਸਹਿਯੋਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਐੱਸ. ਡੀ. ਐੱਮ. ਪਾਤਡ਼ਾਂ ਨਵਦੀਪ ਕੁਮਾਰ ਵੱਲੋਂ ਸਬ-ਡਵੀਜ਼ਨ ਦੇ ਪਿੰਡਾਂ ਦਾ ਲਗਾਤਾਰ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਜੋ ਕਿਤੇ ਵੀ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੇਵੀਗੜ੍ਹ, ਦੁਧਨਸਾਧਾਂ, ਫਰਾਂਸਵਾਲਾ, ਦੁੱਧਨਗੁੱਜਰਾ ਸਮੇਤ ਹੋਰ ਪ੍ਰਭਾਵਿਤ ਖੇਤਰਾਂ ਦਾ ਵੀ ਦੌਰਾ ਕੀਤਾ।

ਇਹ ਵੀ ਪੜ੍ਹੋ : ਦੋਸਤ ਨੂੰ ਛੱਡਣ ਦੌਰਾਨ ਨਹਿਰ ’ਚ ਰੁੜ੍ਹੇ ਦੋਸਤਾਂ ਦੀਆਂ ਤਿੰਨ ਦਿਨਾਂ ਬਾਅਦ ਮਿਲੀਆਂ ਲਾਸ਼ਾਂਨੋਟ -

ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News