ਬਿਜਲੀ ਦੀ ਕਿੱਲਤ ਹੋਵੇਗੀ ਦੂਰ, ਹੁਣ ਸੋਲਰ ਸਿਸਟਮ ਨਾਲ ਰੌਸ਼ਨ ਹੋਣਗੇ ਪੰਜਾਬ ਦੇ ਥਾਣੇ
Saturday, May 27, 2023 - 09:54 AM (IST)
ਲੁਧਿਆਣਾ (ਰਾਜ) - ਹੁਣ ਪੰਜਾਬ ਦੇ ਥਾਣਿਆਂ ’ਚ ਬਿਜਲੀ ਦੀ ਕਿੱਲਤ ਨਹੀਂ ਹੋਵੇਗੀ। ਇਸ ਦੇ ਲਈ ਪੰਜਾਬ ਦੇ ਥਾਣਿਆਂ ਨੂੰ ਸੋਲਰ ਸਿਸਟਮ ਨਾਲ ਚਲਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਤਹਿਤ ਲੁਧਿਆਣਾ ਦੇ 13 ਥਾਣਿਆਂ ’ਚ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿੱਥੇ 120 ਕਿਲੋਵਾਟ ਦੀ ਸਮਰੱਥਾ ਵਾਲੇ ਸੋਲਰ ਸਿਸਟਮ ਲਗਾਏ ਗਏ ਹਨ।
ਇਹ ਵੀ ਪੜ੍ਹੋ : ਜਾਅਲੀ ਦਸਤਾਵੇਜ਼ਾਂ ’ਤੇ ਸਿਮ ਕਾਰਡ ਵੇਚਣ ਵਾਲੇ ਡਿਸਟ੍ਰੀਬਿਊਟਰਾਂ/ਏਜੰਟਾਂ ਵਿਰੁੱਧ ਵੱਡੀ ਕਾਰਵਾਈ ; 17 ਗ੍ਰਿਫ਼ਤਾਰ
ਸ਼ੁੱਕਰਵਰ ਨੂੰ ਡੀ. ਜੀ. ਪੀ. (ਪੰਜਾਬ) ਗੌਰਵ ਯਾਦਵ ਨੇ ਲੁਧਿਆਣਾ ਪੁੱਜ ਕੇ ਇਨ੍ਹਾਂ ਸੋਲਰ ਸਿਸਟਮ ਦਾ ਉਦਘਾਟਨ ਕੀਤਾ। ਇਸ ਦੌਰਾਨ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਸਮੇਤ ਹੋਰ ਪੁਲਸ ਅਧਿਕਾਰੀ ਵੀ ਮੌਜੂਦ ਰਹੇ। ਅਸਲ ’ਚ ਪੰਜਾਬ ’ਚ ਗਰਮੀਆਂ ਦੇ ਦਿਨਾਂ ’ਚ ਆਮ ਕਰ ਕੇ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਸੀ। ਖਾਸ ਕਰ ਕੇ ਥਾਣਿਆਂ ’ਚ ਆਨਲਾਈਨ ਕੰਮ ਹੋਣ ਕਾਰਨ ਬਿਜਲੀ ਚਲੀ ਜਾਣ ’ਤੇ ਕੰਮ ਰੁਕ ਜਾਂਦੇ ਸਨ। ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ ਦੇ ਥਾਣਿਆਂ ’ਚ ਸੋਲਰ ਸਿਸਟਮ ਲਗਾਇਆ ਜਾ ਰਿਹਾ ਹੈ। ਸੋਲਰ ਸਿਸਟਮ ਤੋਂ ਪੈਦਾ ਹੋਣ ਵਾਲੀ ਬਿਜਲੀ ਨਾਲ ਹੁਣ ਥਾਣੇ ਰੌਸ਼ਨ ਹੋਣਗੇ।
ਲੁਧਿਆਣਾ ਪੁੱਜੇ ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਅਜੇ ਸਿਰਫ ਮਹਾਨਗਰ ਦੇ 13 ਥਾਣਿਆਂ ’ਚ ਇਸ ਦੀ ਵਰਤੋਂ ਸ਼ੁਰੂ ਕੀਤੀ ਗਈ ਹੈ। ਇਸ ਦੀ ਸਫਲਤਾ ਤੋਂ ਬਾਅਦ ਸ਼ਹਿਰ ਦੇ 15 ਹੋਰ ਥਾਣਿਆਂ ਨੂੰ ਵੀ ਜਲਦ ਸੋਲਰ ਸਿਸਟਮ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਦੀ ਬੱਚਤ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ, ਜਿਸ ਨਾਲ ਪ੍ਰਦੇਸ਼ ’ਚ ਕਾਫੀ ਬਿਜਲੀ ਬਣੀ ਰਹੇ। ਪੁਲਸ ਨੇ ਬਿਜਲੀ ਬੱਚਤ ਨਾਲ ਆਧੁਨਿਕ ਬਿਜਲੀ ਵਰਤਣ ਲਈ ਸਾਰੇ ਪੁਲਸ ਥਾਣਿਆਂ ਅਤੇ ਦਫਤਰਾਂ ’ਚ ਸੋਲਰ ਸਿਸਟਮ ਲਗਾਉਣ ਦੀ ਯੋਜਨਾ ਬਣਾਈ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ’ਚ 400 ਪੁਲਸ ਥਾਣੇ ਹਨ। ਜਲਦ ਇਨ੍ਹਾਂ ਨੂੰ ਯੋਜਨਾ ਤਹਿਤ ਜੋੜ ਕੇ ਆਧੁਨਿਕ ਸੋਲਰ ਸਿਸਟਮ ਲਗਾਇਆ ਜਾਵੇਗਾ। ਇਸ ਦੌਰਾਨ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪਤਵੰਤੇ ਲੋਕਾਂ ਦੇ ਸਹਿਯੋਗ ਨਾਲ ਪੁਲਸ ਥਾਣਿਆਂ ’ਚ ਸੋਲਰ ਸਿਸਟਮ ਲਗਵਾਏ ਗਏ ਹਨ।
ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਕੈਪਟਨ ਦੇ ਸਲਾਹਕਾਰ ਰਹੇ ਭਰਤ ਇੰਦਰ ਚਾਹਲ ਨੂੰ ਅਦਾਲਤ ਤੋਂ ਝਟਕਾ
ਇਨ੍ਹਾਂ ਥਾਣਿਆਂ ’ਚ ਲੱਗੇ ਸੋਲਰ ਸਿਸਟਮ
ਥਾਣਾ ਡਵੀਜ਼ਨ ਨੰ. 1
ਥਾਣਾ ਡਵੀਜ਼ਨ ਨੰ. 2
ਥਾਣਾ ਡਵੀਜ਼ਨ ਨੰ. 8
ਥਾਣਾ ਡਵੀਜ਼ਨ ਨੰ. 5
ਥਾਣਾ ਡਵੀਜ਼ਨ ਨੰ. 6
ਥਾਣਾ ਜਮਾਲਪੁਰ
ਥਾਣਾ ਮੋਤੀ ਨਗਰ
ਥਾਣਾ ਪੀ. ਏ. ਯੂ.
ਥਾਣਾ ਸਦਰ
ਥਾਣਾ ਦੁੱਗਰੀ
ਥਾਣਾ ਮਾਡਲ ਟਾਊਨ
ਥਾਣਾ ਸਾਹਨੇਵਾਲ
ਥਾਣਾ ਸ਼ਿਮਲਾਪੁਰੀ
ਇਹ ਵੀ ਪੜ੍ਹੋ : ਕਰਨਾਟਕ ਤੋਂ ਬਾਅਦ ਰਾਜਸਥਾਨ ਨੂੰ ਲੈ ਕੇ ਕੋਈ ਜੋਖ਼ਮ ਨਹੀਂ ਉਠਾਉਣਾ ਚਾਹੁੰਦੀ ਭਾਜਪਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।