ਹੁਣ ਵਿਆਹ, ਜਨਮਦਿਨ ''ਤੇ ਵੀ ਜਾਰੀ ਕਰਵਾਓ ਡਾਕ ਟਿਕਟ, ਛਪੇਗੀ ਮਨਚਾਹੀ ਤਸਵੀਰ
Sunday, Feb 17, 2019 - 07:01 PM (IST)
ਨਵੀਂ ਦਿੱਲੀ/ ਲਖਨਊ, (ਭਾਸ਼ਾ)-ਖੁਸ਼ੀਆਂ ਦੇ ਮੌਕੇ ਨੂੰ ਹਰ ਕੋਈ ਯਾਦਗਾਰ ਬਣਾਉਣਾ ਚਾਹੁੰਦਾ ਹੈ। ਜੇਕਰ ਕੋਈ ਤੁਹਾਨੂੰ ਕਹੇ ਕਿ ਤੁਹਾਡੇ ਵਿਆਹ ਜਾਂ ਬੱਚੇ ਦੀ ਵਰ੍ਹੇਗੰਢ 'ਤੇ ਡਾਕ ਟਿਕਟ ਵੀ ਜਾਰੀ ਹੋ ਸਕਦੀ ਹੈ ਤਾਂ ਹੈਰਾਨ ਨਾ ਹੋਵੋ। ਉੱਤਰ ਪ੍ਰਦੇਸ਼ 'ਚ ਡਾਕ ਵਿਭਾਗ ਸੋਮਵਾਰ ਤੋ ਇਹ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ। ਅਦਜੇ ਤੱਕ ਲੋਕ ਆਪਣੀ ਸਿੰਗਲ ਫੋਟੋ ਵਾਲੇ ਡਾਕ ਟਿਕਟ ਬਣਵਾ ਸਕਦੇ ਸਨ। ਪਰ ਹੁਣ ਡਾਕ ਵਿਭਾਗ ਦੀ 'ਮਾਈ ਸਟੈਂਪ' ਸੇਵਾ 'ਚ ਸਿਰਫ 300 ਰੁਪਏ 'ਚ ਕਿਸੇ ਵੀ ਸ਼ੁਭ ਆਯੋਜਨ ਦੇ 12 ਡਾਕ ਟਿਕਟ ਬਣਵਾਏ ਜਾ ਸਕਦੇ ਹਨ। ਇਨ੍ਹਾਂ ਟਿਕਟਾਂ 'ਤੇ ਜਨਮ ਦਿਨ ਦੀ ਵਧਾਈ, ਸ਼ੁਭ ਵਿਆਹ ਜਾਂ ਵਰ੍ਹੇਗੰਢ ਮੁਬਾਰਕ ਵਰਗੇ ਸੰਦੇਸ਼ ਵੀ ਲਿਖੇ ਹੋਣਗੇ।