ਮਨਪ੍ਰੀਤ ਬਾਦਲ ਮਗਰੋਂ ਹੁਣ ਰਾਜਾ ਵੜਿੰਗ ਦੀ ਵੀਡੀਓ ਵਾਇਰਲ, ਸੁਣੋਂ ਕੀ ਕਿਹਾ (ਵੀਡੀਓ)

Tuesday, Nov 12, 2024 - 04:16 PM (IST)

ਮਨਪ੍ਰੀਤ ਬਾਦਲ ਮਗਰੋਂ ਹੁਣ ਰਾਜਾ ਵੜਿੰਗ ਦੀ ਵੀਡੀਓ ਵਾਇਰਲ, ਸੁਣੋਂ ਕੀ ਕਿਹਾ (ਵੀਡੀਓ)

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੰਤਰੀ ਅਤੇ ਗਿੱਦੜਬਾਹਾ ਤੋਂ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਬਾਦਲ ਦੀ ਨੌਕਰੀਆਂ ਲਗਵਾ ਦੇਣ ਵਾਲੀ ਵੀਡੀਓ ਵਾਇਰਲ ਹੋਣ ਮਗਰੋਂ ਹੁਣ ਸੰਸਦ ਮੈਂਬਰ ਰਾਜਾ ਵੜਿੰਗ ਵੀ ਸਵਾਲਾਂ ਦੇ ਘੇਰੇ 'ਚ ਆ ਗਏ ਹਨ। ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਦੀ ਵੀਡੀਓ ਸਾਹਮਣੇ ਆ ਰਹੀ ਹੈ, ਜਿਸ 'ਚ ਉਹ 50-50 ਹਜ਼ਾਰ ਰੁਪਏ ਦੇ ਚੈੱਕ ਦੇਣ ਦੀ ਗੱਲ ਆਖ ਰਹੇ ਹਨ।

ਇਹ ਵੀ ਪੜ੍ਹੋ : ਖ਼ਤਰੇ ਦੀ ਘੰਟੀ! ਨਾਜ਼ੁਕ ਬਣ ਗਏ ਹਾਲਾਤ, ਲੋਕਾਂ ਨੂੰ ਬੇਹੱਦ ਚੌਕਸ ਰਹਿਣ ਦੀ ਲੋੜ

ਰਾਜਾ ਵੜਿੰਗ ਕਹਿ ਰਹੇ ਹਨ ਕਿ ਕਈ ਲੀਡਰ ਵਾਅਦੇ ਕਰਦੇ ਹਨ ਪਰ ਅੱਜ ਤੱਕ ਕਿਸੇ ਨੇ ਤੁਹਾਨੂੰ ਕੁੱਝ ਦਿੱਤਾ। ਅੱਜ ਤੱਕ ਤੁਸੀਂ 60-60 ਸਾਲਾਂ ਦੇ ਹੋ ਗਏ, ਕਦੇ ਕਿਸੇ ਲੀਡਰ ਨੇ ਤੁਹਾਨੂੰ ਕੁੱਝ ਦਿੱਤਾ ਹੈ? ਮੈਂ ਕੁੱਝ ਤਾਂ ਤੁਹਾਨੂੰ ਦਿੱਤਾ। ਉਹ ਕਹਿ ਰਹੇ ਹਨ ਕਿ ਜਿਨ੍ਹਾਂ ਨੂੰ ਨਹੀਂ ਮਿਲਿਆ, ਉਹ ਇਕ ਸਾਲ ਰੁਕ ਜਾਓ, ਡਬਲ ਦੇਵਾਂਗਾ 50 ਹਜ਼ਾਰ ਰੁਪਏ ਦਾ ਚੈੱਕ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਖ਼ਤਰਾ! ਪੜ੍ਹੋ ਕੀ ਹੈ ਪੂਰੀ ਖ਼ਬਰ

ਰਾਜਾ ਵੜਿੰਗ ਕਹਿ ਰਹੇ ਹਨ ਕਿ ਇੰਨਾ ਵੱਡਾ ਬਾਜ਼ਾਰ ਹੈ, ਕਈ ਵਾਰ ਰਹਿ ਜਾਂਦੇ ਹਨ, ਸਾਡੇ ਬੰਦਿਆਂ ਦੀ ਗਲਤੀ ਹੈ, ਜੋ ਰੁੱਸ ਗਏ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਦੀ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਉਹ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ ਦਾ ਲਾਲਚ ਦਿੰਦੇ ਨਜ਼ਰ ਆ ਰਹੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News