ਹੁਣ ਪੀਣ ਵਾਲਾ ਪਾਣੀ ਵੀ ਵੇਚੇਗਾ ਮਾਰਕਫੈਡ
Tuesday, Jan 07, 2020 - 11:13 PM (IST)

ਚੰਡੀਗੜ੍ਹ, (ਸ਼ਰਮਾ)— ਪੈਕੇਜਡ ਖਾਦ ਪਦਾਰਥਾਂ ਦੇ ਕਾਰੋਬਾਰ ਨੂੰ ਉਤਸ਼ਾਹਿਤ ਕਰ ਰਹੇ ਪੰਜਾਬ ਸਰਕਾਰ ਦੇ ਅਦਾਰੇ ਮਾਰਕਫੈਡ ਨੇ ਹੁਣ ਪੀਣ ਵਾਲੇ ਪਾਣੀ ਦੇ ਖੇਤਰ ਨੂੰ ਵੀ ਆਪਣੇ ਉਤਪਾਦਾਂ ਦੀ ਸੂਚੀ 'ਚ ਸ਼ਾਮਲ ਕਰ ਲਿਆ ਹੈ। ਮਾਰਕਫੈਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਅਤੇ ਮੈਨੇਜਿੰਗ ਡਾਇਰੈਕਟਰ ਵਰੂਣ ਰੂਜ਼ਮ ਨੇ ਮੰਗਲਵਾਰ ਮਾਰਕਫੈਡ ਮੁੱਖ ਦਫ਼ਤਰ, ਚੰਡੀਗੜ੍ਹ ਵਿਖੇ ਸੋਹਣਾ ਬ੍ਰਾਂਡ ਹੇਠ ਪੈਕੇਜਡ ਡ੍ਰਿਕਿੰਗ ਵਾਟਰ ਨੂੰ 1 ਲਿਟਰ ਅਤੇ 250 ਮਿਲੀਲੀਟਰ ਦੀ ਪੈਕਿੰਗ 'ਚ ਲਾਂਚ ਕੀਤਾ। ਇਸ ਮੌਕੇ ਰੂਜਮ ਨੇ ਇਹ ਦੱਸਿਆ ਕਿ ਮਾਰਕਫੈਡ ਵਲੋਂ ਇਹ ਉਦਮ ਗ੍ਰਾਹਕਾਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਹੈ। ਇਸ ਮੌਕੇ ਮਾਰਕਫੈਡ ਦੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ।