ਕਾਂਗਰਸ 'ਚ ਕਾਟੋ ਕਲੇਸ਼ ਜਾਰੀ, ਹੁਣ ਜੈਜੀਤ ਜੌਹਲ ਨੇ ਰਾਜਾ ਵੜਿੰਗ ਵਾਲੀ ਸ਼ਬਦਾਵਲੀ ਲਿਖ ਸਾਂਝੀ ਕੀਤੀ ਵੀਡੀਓ

Sunday, Jun 27, 2021 - 10:14 PM (IST)

ਕਾਂਗਰਸ 'ਚ ਕਾਟੋ ਕਲੇਸ਼ ਜਾਰੀ, ਹੁਣ ਜੈਜੀਤ ਜੌਹਲ ਨੇ ਰਾਜਾ ਵੜਿੰਗ ਵਾਲੀ ਸ਼ਬਦਾਵਲੀ ਲਿਖ ਸਾਂਝੀ ਕੀਤੀ ਵੀਡੀਓ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ)- ਬਠਿੰਡਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋ ਵੀਡੀਓ ਬਣਾ ਕੇ ਲਾਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਹਨਾਂ ਦੇ ਸਾਲੇ ਜੈਜੀਤ ਜੌਹਲ 'ਤੇ ਮਾਇਨਿੰਗ ਦੇ ਦੋਸ਼ਾਂ ਸਬੰਧੀ ਜਾਂਚ ਹੋਵੇਗੀ ਜਾਂ ਨਹੀਂ ਇਹ ਅਜੇ ਭਵਿੱਖ ਦੇ ਗਰਭ 'ਚ ਹੈ ਪਰ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਵਿਚ ਫੇਸਬੁੱਕ 'ਤੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਰਾਜਾ ਵੜਿੰਗ ਨੇ ਸਰੂਪ ਚੰਦ ਸਿੰਗਲਾ ਦੀ ਵੀਡੀਓ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕਰਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੋਂ ਜਾਂਚ ਦੀ ਮੰਗ ਕੀਤੀ।

ਇਹ ਵੀ ਪੜ੍ਹੋ- ਬੇਰੋਜ਼ਗਾਰ ਅਧਿਆਪਕਾਂ ਨੇ ਨੰਗੇ ਧੜ ਮੋਤੀ ਮਹਿਲ ਤੱਕ ਕੱਢਿਆ ਰੋਸ ਮਾਰਚ

ਜੋ ਸ਼ਬਦ ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੇਜ ਤੇ ਲਿਖੇ ਉਹੀ ਸ਼ਬਦਾਵਲੀ ਹੁਣ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਲੇ ਜੈਜੀਤ ਜੌਹਲ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖੀ ਅਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਹ ਵੀਡੀਓ ਉਸ ਘਟਨਾ ਦੀ ਹੈ ਜਿਸ ਵਿਚ ਬੀਤੇ ਸਮੇਂ ਦੌਰਾਨ ਇਕ ਫਰੀਦਕੋਟ ਦੇ ਕਾਰੋਬਾਰੀ ਨੇ ਖੁਦਕਸ਼ੀ ਕਰ ਲਈ ਸੀ। ਖੁਦਕਸ਼ੀ ਨੋਟ 'ਚ ਰਾਜਾ ਵੜਿੰਗ ਦੇ ਸਾਲੇ ਡੰਪੀ ਵਿਨਾਇਕ 'ਤੇ ਦੋਸ਼ ਲਾਏ ਸਨ ਅਤੇ ਡੰਪੀ ਵਿਨਾਇਕ 'ਤੇ ਮਾਮਲਾ ਵੀ ਦਰਜ ਹੋਇਆ ਸੀ। ਇਸ ਵੀਡੀਓ ਨੂੰ ਸਾਂਝੀ ਕਰਦਿਆ ਹੁਣ ਜੈਜੀਤ ਜੌਹਲ ਨੇ ਲਿਖਿਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ।

PunjabKesari

ਇਹ ਵੀ ਪੜ੍ਹੋ- ਭੂ-ਮਾਫੀਆ ਦੀਆਂ ਸ਼ਿਕਾਇਤਾਂ ਕਰਨੀਆਂ ਪਈਆਂ ਮਹਿੰਗੀਆਂ, ਵਪਾਰ ਮੰਡਲ ਦੇ ਪ੍ਰਧਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਕੈਪਟਨ ਅਮਰਿੰਦਰ ਸਿੰਘ ਜੀ ਜਿੰਨ੍ਹਾਂ ਲੋਕਾਂ 'ਤੇ ਇਹ ਇਲਜ਼ਾਮ ਹਨ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਅਤੇ ਦੋਸ਼ੀਆਂ ਉਪਰ ਬਣਦੀ ਕਾਰਵਾਈ ਹੋਣੀ ਚਾਹੀਦੀ । ਕਾਰਵਾਈ ਹੁੰਦੀ ਜਾਂ ਨਹੀਂ ਭਵਿੱਖ ਦੱਸੇਗਾ ਪਰ ਫਿਲਹਾਲ ਕਾਂਗਰਸ ਦੇ ਕਾਟੋ ਕਲੇਸ਼ 'ਚ ਜਰੂਰ ਵਾਧਾ ਹੋਇਆ ਹੈ।


author

Bharat Thapa

Content Editor

Related News