ਹੁਣ ਸਰਕਾਰੀ ਸਕੂਲਾਂ ''ਚ 2 ਘੰਟੇ ਖੇਡ ਸਕਣਗੇ ਬੱਚੇ, ਪ੍ਰਿੰਸੀਪਲਾਂ ਨੂੰ ਜਾਰੀ ਹੋਏ ਹੁਕਮ

Wednesday, Jul 10, 2024 - 09:35 AM (IST)

ਹੁਣ ਸਰਕਾਰੀ ਸਕੂਲਾਂ ''ਚ 2 ਘੰਟੇ ਖੇਡ ਸਕਣਗੇ ਬੱਚੇ, ਪ੍ਰਿੰਸੀਪਲਾਂ ਨੂੰ ਜਾਰੀ ਹੋਏ ਹੁਕਮ

ਚੰਡੀਗੜ੍ਹ (ਲਲਨ) : ਬੱਚਿਆਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਅਤੇ ਜ਼ਮੀਨੀ ਪੱਧਰ ’ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਟੀਚੇ ਨਾਲ ਹੁਣ ਸਾਰੇ ਸਰਕਾਰੀ ਸਕੂਲਾਂ ’ਚ ਬੱਚੇ 2 ਘੰਟੇ ਖੇਡ ਸਕਦੇ ਹਨ, ਕਿਉਂਕਿ ਗ੍ਰੀਨ ਬੈਲਟ ’ਚ ਪਾਰਕ ਬਣਾਏ ਗਏ ਹਨ। ਇਸ ਕਾਰਨ ਬੱਚਿਆਂ ਦੇ ਖੇਡਣ ਲਈ ਕੋਈ ਮੈਦਾਨ ਨਹੀਂ ਬਚਿਆ ਹੈ। ਹੁਣ ਅਧਿਕਾਰੀਆਂ ਨੇ ਫ਼ੈਸਲਾ ਲਿਆ ਹੈ ਕਿ ਸਰਕਾਰੀ ਸਕੂਲਾਂ ’ਚ ਬੱਚੇ ਬਿਨਾਂ ਕੋਚ ਦੇ ਖੇਡ ਸਕਣਗੇ। ਇਸ ਸਬੰਧੀ ਸਿੱਖਿਆ ਵਿਭਾਗ ਨੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਨਾਲ ਹੀ ਹੁਕਮ ਦਿੱਤਾ ਗਿਆ ਕਿ ਕਿਸੇ ਵੀ ਸਰਕਾਰੀ ਸਕੂਲ ’ਚ ਕੋਈ ਵੀ ਪ੍ਰਾਈਵੇਟ ਸਪੋਰਟਸ ਅਕੈਡਮੀ ਨਹੀਂ ਚਲਾਈ ਜਾ ਸਕਦੀ। ਜੇਕਰ ਚੈਕਿੰਗ ਦੌਰਾਨ ਕਿਸੇ ਸਕੂਲ ਵਿਚ ਅਕੈਡਮੀ ਪਾਈ ਗਈ ਤਾਂ ਪ੍ਰਿੰਸੀਪਲ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਜੋ ਬੱਚਾ ਸ਼ਾਮ 5 ਤੋਂ 7 ਵਜੇ ਤੱਕ ਸਕੂਲ ਵਿਚ ਖੇਡਣਾ ਚਾਹੁੰਦਾ ਹੈ, ਉਸ ਦੇ ਮਾਤਾ-ਪਿਤਾ ਸਥਾਨਕ ਕੌਂਸਲਰ ਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਲੈਟਰ ਹੈੱਡ ’ਤੇ ਸਕੂਲ ਪ੍ਰਿੰਸੀਪਲ ਜਾਂ ਡੀ. ਈ. ਓ. ਦਫ਼ਤਰ ’ਚ ਜਮ੍ਹਾਂ ਕਰਵਾ ਕੇ ਮਨਜ਼ੂਰੀ ਲੈ ਸਕਦੇ ਹਨ। ਹਾਲਾਂਕਿ ਵਿਭਾਗ ਨੇ ਕੁੱਝ ਨਿਯਮ ਵੀ ਤੈਅ ਕੀਤੇ ਹਨ।

ਇਹ ਵੀ ਪੜ੍ਹੋ : ਨਕਲੀ ਗੁਰਦੁਆਰਾ ਸਾਹਿਬ ਬਣਾ ਕੇ ਕਰਵਾ ਰਹੇ ਸੀ ਅਨੰਦ ਕਾਰਜ, ਮੌਕੇ 'ਤੇ ਪੁੱਜ ਗਏ ਨਿਹੰਗ ਸਿੰਘ
ਸ਼ਹਿਰ ਦੇ ਕਿਸੇ ਵੀ ਸਰਕਾਰੀ ਸਕੂਲ ’ਚ ਨਹੀਂ ਚਲਾਈ ਜਾ ਸਕਦੀ ਅਕੈਡਮੀ
ਸਿੱਖਿਆ ਵਿਭਾਗ ਨੇ ਸਥਾਨਕ ਬੱਚਿਆਂ ਨੂੰ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਹੁਣ ਸ਼ਹਿਰ ਦੇ ਕਿਸੇ ਵੀ ਸਕੂਲ ’ਚ ਸਪੋਰਟਸ ਅਕੈਡਮੀ ਨਹੀਂ ਚਲਾਈ ਜਾ ਸਕਦੀ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਨੂੰ ਕਈ ਸ਼ਿਕਾਇਤਾਂ ਮਿਲਦੀਆਂ ਸਨ ਕਿ ਸਰਕਾਰੀ ਸਕੂਲਾਂ ’ਚ ਚੱਲ ਰਹੀਆਂ ਅਕੈਡਮੀਆਂ ਦੇ ਕੋਚ ਬੱਚਿਆਂ ਤੋਂ ਫੀਸ ਲੈਂਦੇ ਹਨ। ਇਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਇਹ ਫ਼ੈਸਲਾ ਲਿਆ ਹੈ, ਜਿਸ ਤਹਿਤ ਤਿੰਨ ਮਹੀਨਿਆਂ ਅੰਦਰ ਇਨ੍ਹਾਂ ਅਕੈਡਮੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਆਪ' ਦੇ ਸੀਨੀਅਰ ਆਗੂ ਪਰਦੀਪ ਛਾਬੜਾ ਦਾ ਦਿਹਾਂਤ, ਕਈ ਦਿਨਾਂ ਤੋਂ ਚੱਲ ਰਹੇ ਸੀ ਬੀਮਾਰ (ਵੀਡੀਓ)
ਕਈ ਵਾਰ ਪਾਰਕਾਂ ’ਚ ਜ਼ਖ਼ਮੀ ਵੀ ਹੋ ਚੁੱਕੇ ਹਨ ਬਜ਼ੁਰਗ
ਜਾਣਕਾਰੀ ਅਨੁਸਾਰ ਸ਼ਾਮ ਨੂੰ ਗ੍ਰੀਨ ਪਾਰਕ ’ਚ ਜਦੋਂ ਸੀਨੀਅਰ ਸਿਟੀਜ਼ਨ ਸੈਰ ਕਰਦੇ ਸਨ ਤਾਂ ਇਸ ਦੌਰਾਨ ਬੱਚੇ ਖੇਡਦੇ ਜਾਂ ਸਾਈਕਲ ਚਲਾਉਂਦੇ ਸਮੇਂ ਟਕਰਾ ਜਾਂਦੇ ਸਨ। ਇਸ ਕਾਰਨ ਕਈ ਵਾਰ ਬਜ਼ੁਰਗ ਜ਼ਖ਼ਮੀ ਵੀ ਹੋਏ ਹਨ। ਇਸ ਤੋਂ ਬਾਅਦ ਆਰ. ਡਬਲਯੂ.ਏ. ਅਤੇ ਇਲਾਕਾ ਕੌਂਸਲਰ ਦੀ ਸ਼ਿਕਾਇਤ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਸਕੂਲਾਂ ’ਚ ਖੇਡਣ ਦੀ ਇਜਾਜ਼ਤ ਮਿਲ ਗਈ ਪਰ ਇਸ ਤੋਂ ਬਾਅਦ ਕੋਈ ਵੀ ਬੱਚਾ ਕੋਚ ਜਾਂ ਆਪਣਾ ਬੁਨਿਆਦੀ ਢਾਂਚਾ ਤਿਆਰ ਨਹੀਂ ਕਰ ਸਕਦਾ ਹੈ।
ਪਹਿਲਾਂ ਸਿਰਫ਼ 10 ਸਕੂਲਾਂ ’ਚ ਸੀ ਇਜਾਜ਼ਤ
ਨਗਰ ਨਿਗਮ ਦੀ ਪਹਿਲ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਪਹਿਲਾਂ 10 ਸਕੂਲਾਂ ’ਚ ਸਥਾਨਕ ਲੋਕਾਂ ਤੇ ਬੱਚਿਆਂ ਨੂੰ ਖੇਡਣ ਦੀ ਇਜਾਜ਼ਤ ਦਿੱਤੀ, ਜਿਸ ਨੂੰ ਲੈ ਕੇ ਸਕੂਲਾਂ ਦੇ ਮੈਦਾਨਾਂ ਨੂੰ ਗ੍ਰਿੱਲ ਨਾਲ ਘੇਰਿਆ ਵੀ ਗਿਆ ਸੀ ਪਰ ਹੁਣ ਵਿਭਾਗ ਵੱਲੋਂ ਸ਼ਹਿਰ ਦੇ ਸਾਰੇ ਸਕੂਲਾਂ ’ਚ ਇਹ ਲਾਗੂ ਕਰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


author

Babita

Content Editor

Related News