ਨਵੰਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ
Monday, Nov 02, 2020 - 06:44 PM (IST)
ਜਲੰਧਰ (ਬਿਊਰੋ) - ਹਰ ਸਾਲ ਦੀ ਤਰ੍ਹਾਂ ਹਰੇਕ ਮਹੀਨੇ ਕੋਈ ਨਾ ਕੋਈ ਵਰਤ ਅਤੇ ਤਿਉਹਾਰ ਜ਼ਰੂਰ ਆਉਂਦੇ ਹਨ, ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਉਂਦੇ ਹਨ। ਬਾਕੀ ਦੇ ਮਹੀਨਿਆਂ ਵਾਂਗ ਅਸੀਂ ਅੱਜ ਤੁਹਾਨੂੰ ਨਵੰਬਰ ਦੇ ਮਹੀਨੇ ਆਉਣ ਵਾਲੇ ਵਰਤ ਅਤੇ ਤਿਉਹਾਰਾਂ ਬਾਰੇ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ, ਜੋ ਤਾਰੀਖ਼ ਦੇ ਨਾਲ ਹਨ। ਇਹ ਹਨ...
2 ਨਵੰਬਰ : ਸੋਮਵਾਰ : ਸ੍ਰੀ ਗੁਰੂ ਰਾਮ ਦਾਸ ਜੀ ਮਹਾਰਾਜ ਦਾ ਜਨਮ (ਪ੍ਰਕਾਸ਼) ਉਤਸਵ।
4 ਨਵਬੰਰ : ਬੁੱਧਵਾਰ : ਕਰਵਾਚੌਥ ਵਰਤ, ਕਰਕਚੌਥ, ਦਸ਼ਰਥ ਚਤੁੱਰਥੀ, ਸੰਕਟ ਨਾਸ਼ਕ ਸ਼੍ਰੀ ਗਣੇਸ਼ ਚੌਥ ਵਰਤ, ਚੰਦਰਮਾ ਰਾਤ 8 ਵੱਜ ਕੇ 22 ਮਿੰਟ 'ਤੇ ਉਦੇ ਹੋਵੇਗਾ, ਈਦ-ਏ-ਮੌਲਾਦ (ਮੁਸਲਿਮ ਪੁਰਵ)
6 ਨਵੰਬਰ : ਸ਼ੁੱਕਰਵਾਰ : ਸਕੰਧ ਸ਼ਸ਼ਠੀ ਵਰਤ।
7 ਨਵਬੰਰ : ਸ਼ਨੀਵਾਰ : ਅਹੋਈ ਅਸ਼ਟਮੀ ਵਰਤ (ਅਸ਼ਟਮੀ ਤਿਥੀ ਸਵੇਰੇ 7 ਵੱਜ ਕੇ 24 ਮਿੰਟ ਤੋਂ ਬਾਅਦ ਹੈ), ਮਾਸਿਕ ਕਾਲ ਅਸ਼ਟਮੀ ਵਰਤ, ਸ਼੍ਰੀ ਰਾਧਾਕੁੰਡ ਇਸ਼ਨਾਨ (ਮਥੁਰਾ)
9 ਨਵਬੰਰ : ਸੋਮਵਾਰ : ਸ੍ਰੀ ਗੁਰੂ ਹਰਿਰਾਏ ਜੀ ਮਹਾਰਾਜ ਦਾ ਜੋਤੀ-ਜੋਤ ਦਿਹਾੜਾ।
11 ਨਵਬੰਰ : ਬੁੱਧਵਾਰ : ਰਮਾ ਇਕਾਦਸ਼ੀ ਵਰਤ।
12 ਨਵੰਬਰ : ਵੀਰਵਾਰ : ਗੋਵੱਤਸ ਦੁਆਦਸ਼ੀ, ਮੇਲਾ ਲਾਵੀ ਰਾਮਪੁਰ ਬੁਸ਼ੈਹਿਰ (ਹਿ.ਪ੍ਰ.)
13 ਨਵੰਬਰ : ਸ਼ੁੱਕਰਵਾਰ : ਪ੍ਰਦੋਸ਼ ਵਰਤ, ਧਨ ਤਿਰੋਦਸ਼ੀ (ਧਨ ਤੇਰਸ), ਸ਼੍ਰੀ ਰਾਮ ਭਗਤ ਹਨੂੰਮਾਨ ਜੀ ਦੀ ਜਯੰਤੀ (ਸ਼ਾਮ ਸਮੇਂ ਮੇਸ਼ ਲਗਨ ਵਿਚ), ਸ਼੍ਰੀ ਧਨਵੰਤਰੀ ਜੀ ਦੀ ਜਯੰਤੀ, ਮਾਸਿਕ ਸ਼ਿਵਰਾਤਰੀ ਵਰਤ, ਯਮ ਲਈ ਸ਼ਾਮ ਦੇ ਸਮੇਂ ਘਰ ਤੋਂ ਬਾਹਰ ਦੀਪਦਾਨ, ਸ਼੍ਰੀ ਸੰਗਮੇਸ਼ਵਰ ਮਹਾਦੇਵ ਅਰੁਣਾਏ (ਪਿਹੋਵਾ, ਹਰਿਆਣਾ) ਦੇ ਸ਼ਿਵ ਤਿਰੋਦਸ਼ੀ ਪੁਰਵ ਦੀ ਤਿੱਥੀ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਯੰਤੀ।
14 ਨਵਬੰਰ : ਸ਼ਨੀਵਾਰ : ਦੀਪਾਵਲੀ (ਦੀਵਾਲੀ) ਮਹਾਪੁਰਵ , ਸ਼੍ਰੀ ਗਣੇਸ਼, ਸ਼੍ਰੀ ਮਹਾਲਕਸ਼ਮੀ-ਕੁਬੇਰ ਜੀ ਦੀ ਪੂਜਾ ਸ਼ਾਮ ਨੂੰ ਪ੍ਰਦੋਸ਼ ਕਾਲ 'ਚ ਧਾਰਮਿਕ ਅਸਥਾਨਾਂ 'ਤੇ ਦੀਪਦਾਨ ਕਰ ਕੇ ਘਰ 'ਚ ਦੀਵੇ ਰੌਸ਼ਨ ਕਰੋ, ਨਰਕਹਰਾ (ਨਰਕੋ) ਚੌਦਸ਼ , ਰੂ ਚੌਦਸ਼ ਮੱਸਿਆ ਦੁਪਹਿਰ 2 ਵੱਜ ਕੇ 18 ਮਿੰਟ ਤੋਂ ਹੈ, ਸ਼੍ਰੀ ਮਹਾਲਕਸ਼ਮੀ ਦੀ ਪੂਜਾ ਦਾ ਸਮਾਂ ਸ਼ਾਮ ਪ੍ਰਦੋਸ਼ਕਾਲ 'ਚ 5 ਵੱਜ ਕੇ 26 ਮਿੰਟ ਤੋਂ ਰਾਤ 8 ਵੱਜ ਕੇ 8 ਮਿੰਟ ਤਕ, ਨਿਸ਼ੀਥਕਾਲ ਰਾਤ 8 ਵੱਜ ਕੇ 8 ਮਿੰਟ ਤੋਂ 10 ਵੱਜ ਕੇ 51 ਮਿੰਟ ਤਕ ਅਤੇ ਮਹਾਂਨਿਸ਼ੀਥ ਕਾਲ ਰਾਤ 10 ਵੱਜ ਕੇ 51 ਮਿੰਟ ਤੋਂ ਅੱਧੀ ਰਾਤ 1 ਵੱਜ ਕੇ 33 ਮਿੰਟ ਤਕ ਹੈ, ਦਸ ਮਹਾਵਿੱਦਿਆ ਸ਼੍ਰੀ ਕਮਲਾ ਜਯੰਤੀ, ਮਹਾਰਿਸ਼ੀ ਸਵਾਮੀ ਸ਼੍ਰੀ ਦਯਾਨੰਦ ਸਰਸਵਤੀ ਜੀ ਅਤੇ ਸਵਾਮੀ ਸ਼੍ਰੀ ਮਹਾਵੀਰ ਜੀ ਦਾ ਨਿਰਵਾਣ ਦਿਵਸ (ਜੈਨ), ਸਵਾਮੀ ਸ਼੍ਰੀ ਰਾਮ ਤੀਰਥ ਜੀ ਦਾ ਜਨਮ ਅਤੇ ਨਿਰਵਾਣ ਦਿਵਸ, ਮੇਲਾ ਦੀਵਾਲੀ ਅੰਮ੍ਰਿਤਸਰ, ਮੇਲਾ ਕਾਲੀ ਬਾੜੀ ਸ਼ਿਮਲਾ (ਹਿਮਾਚਲ), ਨਹਿਰੂ ਜੀ ਦਾ ਜਨਮ ਦਿਨ, ਬਾਲ ਦਿਵਸ, ਰਿਸ਼ੀ ਬੋਧ ਉਤਸਵ।
15 ਨਵਬੰਰ : ਐਤਵਾਰ : ਇਸ਼ਨਾਨ ਦਾਨ ਆਦਿ ਦੀ ਕੱਤਕ ਦੀ ਮੱਸਿਆ, ਅੰਨਕੂਟ ਗੋਵਰਧਨ ਪੂਜਾ, ਬਲੀ ਪੂਜਾ, ਗੋਕੀੜਾ (ਗੋ ਪੂਜਾ), ਸ਼੍ਰੀ ਵਿਸ਼ਵਕਰਮਾ-ਡੇ (ਪੰਜਾਬ) ਅੱਧੀ ਰਾਤ ਬਾਅਦ ਸਵੇਰੇ 6 ਵੱਜ ਕੇ 53 ਮਿੰਟ 'ਤੇ ਸੂਰਜ ਬ੍ਰਿਸ਼ਚਿਕ ਰਾਸ਼ੀ 'ਚ ਆਵੇਗਾ।
16 ਨਵਬੰਰ : ਸੋਮਵਾਰ : ਕੱਤਕ ਸ਼ੁਕਲ ਪੱਖ ਸ਼ੁਰੂ, ਚੰਦ ਦਰਸ਼ਨ, ਸਵੇਰੇ 6 ਵੱਜ ਕੇ 53 ਮਿੰਟ 'ਤੇ, ਸੂਰਜ ਭਗਵਾਨ ਬ੍ਰਿਸ਼ਚਿਕ ਰਾਸ਼ੀ 'ਚ ਪ੍ਰਵੇਸ਼ ਕਰੇਗਾ, ਸੂਰਜ ਦੀ ਬ੍ਰਿਸ਼ਚਿਕ ਸੰਗਰਾਂਦ ਅਤੇ ਮੱਘਰ ਦਾ ਮਹੀਨਾ ਸ਼ੁਰੂ, ਸੰਗਰਾਂਦ ਦਾ ਪੁੰਨ ਸਮਾਂ ਬਾਅਦ ਦੁਪਹਿਰ 1 ਵੱਜ ਕੇ 17 ਮਿੰਟ ਤਕ ਹੈ, ਸ਼੍ਰੀ ਵਿਸ਼ਵਕਰਮਾ ਪੂਜਨ, ਭਾਈ ਦੂਜ ਟਿੱਕਾ, ਯਮੁਨਾ ਇਸ਼ਨਾਨ, ਚਿੱਤ੍ਰ ਗੁਪਤ ਪੂਜਾ, ਯਮ ਦੂਜ, ਆਚਾਰੀਆ ਸ਼੍ਰੀ ਤੁਲਸੀ ਜੀ ਦਾ ਜਨਮ ਦਿਵਸ (ਜੈਨ)।
17 ਨਵੰਬਰ : ਮੰਗਲਵਾਰ : ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦਾ ਬਲੀਦਾਨ ਦਿਵਸ, ਮੁਸਲਿਮ ਮਹੀਨਾ ਰੱਬੀ-ਉੱਲ-ਆਖਿਰ ਸ਼ੁਰੂ।
18 ਨਵੰਬਰ : ਬੁੱਧਵਾਰ : ਸਿੱਧੀ ਵਿਨਾਇਕ ਸ਼੍ਰ੍ਰੀ ਗਣੇਸ਼ ਚੌਥ ਵਰਤ, ਸੂਰਜ ਛੱਟ (ਡਾਲਾ ਛੱਟ) ਵਰਤ ਸ਼ੁਰੂ।
19 ਨਵੰਬਰ : ਵੀਰਵਾਰ : ਪਾਂਡਵ ਪੰਚਮੀ, ਗਿਆਨ ਪੰਚਮੀ (ਜੈਨ), ਸੁਭਾਗ ਪੰਚਮੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋਤੀ ਜੋਤ ਸਮਾਏ ਦਿਵਸ, ਭਗਤ ਨਾਮਦੇਵ ਦਾ ਜਨਮ ਉਤਸਵ।
20 ਨਵੰਬਰ : ਸ਼ੁੱਕਰਵਾਰ : ਸੂਰਜ ਛੱਟ ਪੁਰਵ, ਛੱਟ ਪੂਜਾ, ਡਾਲਾ ਛੱਟ, ਸਤਿਗੁਰੂ ਸ਼੍ਰੀ ਜਗਜੀਤ ਸਿੰਘ ਜੀ ਦਾ ਜਨਮ ਉਤਸਵ (ਨਾਮਧਾਰੀ ਪੁਰਵ)।
21 ਨਵੰਬਰ : ਸ਼ਨੀਵਾਰ : ਸੂਰਜ ਛੱਟ, ਰਾਤ 10 ਵੱਜ ਕੇ 25 ਮਿੰਟ 'ਤੇ ਪੰਚਕ ਸ਼ੁਰੂ।
22 ਨਵੰਬਰ : ਐਤਵਾਰ : ਸ਼੍ਰੀ ਦੁਰਗਾ ਅਸ਼ਟਮੀ ਵਰਤ ,ਗੋਪ ਅਸ਼ਟਮੀ, ਗੋ ਪੂਜਾ, ਗੋ ਸ਼ਿੰਗਾਰ, ਰਾਸ਼ਟਰੀ ਮਹੀਨਾ ਮੱਘਰ ਸ਼ੁਰੂ।
23 ਨਵੰਬਰ : ਸੋਮਵਾਰ : ਅਕਸ਼ੈ ਨੌਮੀ, ਅਰੋਗ ਨੌਮੀ, ਆਂਵਲਾ (ਆਮਲਾ) ਨੌਮੀ, ਕੁਸ਼ਮਾਂਡ ਨੌਮੀ, ਸ਼੍ਰੀ ਸਤ ਸਾਈਂ ਬਾਬਾ ਜੀ ਦੀ ਜਯੰਤੀ, ਯੁਗਲ ਜੋੜੀ ਮਥੁਰਾ-ਵਰਿੰਦਾਵਨ ਪਰਿਕਰਮਾ।
24 ਨਵੰਬਰ : ਮੰਗਲਵਾਰ : ਮੇਲਾ ਸ਼੍ਰੀ ਅਚਲੇਸ਼ਵਰ ਮਹਾਦੇਵ ਜੀ (ਬਟਾਲਾ, ਪੰਜਾਬ)
25 ਨਵੰਬਰ : ਬੁੱਧਵਾਰ : ਦੇਵ ਪ੍ਰਬੋਧਿਨੀ (ਹਰਿ ਪ੍ਰਬੋਧਿਨੀ) ਇਕਾਦਸ਼ੀ ਵਰਤ, ਹਰਿ ਪ੍ਰਬੋਧ ਉਤਸਵ, ਭੀਸ਼ਮ ਪੰਚਕ ਅਤੇ ਤੁਲਸੀ ਵਿਵਾਹ ਉਤਸਵ ਸ਼ੁਰੂ, ਕਵੀ ਕਾਲੀਦਾਸ ਜੀ ਦੀ ਜਯੰਤੀ, ਮੇਲਾ ਕਪਾਲ ਮੋਚਨ (ਜਗਾਧਰੀ-ਹਰਿਆਣਾ)
26 ਨਵੰਬਰ : ਵੀਰਵਾਰ : ਸ਼੍ਰੀ ਤੁਲਸੀ ਵਿਵਾਹ ਉਤਸਵ, ਚੌਮਾਸਾ ਵਰਤ-ਨੇਮ ਆਦਿ ਸਮਾਪਤ, ਦੇਵ ਉਥਾਨ ਉਤਸਵ, ਰਾਤ 9 ਵੱਜ ਕੇ 20 ਮਿੰਟ 'ਤੇ ਪੰਚਕ ਸਮਾਪਤ।
27 ਨਵੰਬਰ : ਸ਼ੁੱਕਰਵਾਰ : ਪ੍ਰਦੋਸ਼ ਵਰਤ, 11ਵੀਂ ਸ਼ਰੀਫ (ਫਾਤਿਹਾਯਜ਼ਦਹੂਮ, ਮੁਸਲਿਮ ਪੁਰਵ)।
28 ਨਵੰਬਰ : ਸ਼ਨੀਵਾਰ : ਬੈਕੁੰਠ ਚੌਦਸ਼ ਵਰਤ, ਮੇਲਾ ਜਨਮ ਦਿਨ ਸ਼੍ਰੀ ਵੀਰ ਵੈਰਾਗੀ ਜੀ (ਨਕੋਦਰ, ਪੰਜਾਬ)।
29 ਨਵੰਬਰ : ਐਤਵਾਰ : ਸ਼੍ਰੀ ਸਤ ਨਾਰਾਇਣ ਵਰਤ, ਭੀਸ਼ਮ ਪੰਚਕ ਸਮਾਪਤ, ਚੌਮਾਸੀ ਚੌਦਸ਼ (ਜੈਨ), ਤ੍ਰਿਪੁਰ ਉਤਸਵ।
30 ਨਵੰਬਰ : ਸੋਮਵਾਰ : ਇਸ਼ਨਾਨ ਦਾਨ ਆਦਿ ਦੀ ਕੱਤਕ ਦੀ ਪੂਰਨਮਾਸ਼ੀ, ਰੱਬੀ ਨੂਰ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ (ਪ੍ਰਗਟ) ਪ੍ਰਕਾਸ਼ ਉਤਸਵ, ਰੱਥ ਯਾਤਰਾ ਅਤੇ ਚੌਮਾਸਾ ਵਰਤ-ਨੇਮ (ਜੈਨ) ਅਤੇ ਕੱਤਕ ਇਸ਼ਨਾਨ ਸਮਾਪਤ, ਮੇਲਾ ਤੀਰਥਰਾਜ ਸ਼੍ਰੀ ਪੁਸ਼ਕਰ ਜੀ (ਰਾਜਸਥਾਨ), ਮੇਲਾ ਸਵਾਮੀ ਸ਼੍ਰੀ ਰਾਮ ਤੀਰਥ ਜੀ (ਅੰਮ੍ਰਿਤਸਰ), ਮੇਲਾ ਸ਼੍ਰੀ ਕਪਾਲ ਮੋਚਨ ਜੀ (ਜਗਾਧਰੀ-ਹਰਿਆਣਾ, ਨਿੰਬਾਰਕ ਆਚਾਰੀਆ ਜੀ ਦੀ ਜਯੰਤੀ, ਦੇਵ ਦੀਵਾਲੀ, ਸੋਨਪੁਰ ਮੇਲਾ ਹਰੀ ਹਰਿ ਕਸ਼ੇਤਰ ਅਤੇ ਗੜ੍ਹ-ਗੰਗਾ (ਉੱਤਰ ਪ੍ਰਦੇਸ਼)
ਪੰਡਿਤ ਕੁਲਦੀਪ ਸ਼ਰਮਾ ਜੋਤਿਸ਼ੀ