36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਨੋਟੀਫਿਕੇਸ਼ਨ ਜਾਰੀ

Wednesday, Nov 24, 2021 - 02:43 AM (IST)

36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ(ਰਮਨਜੀਤ)- ਪੰਜਾਬ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਸੂਬਾ ਸਰਕਾਰ ਵਲੋਂ ਹਾਲ ਹੀ ’ਚ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਉਕਤ ਮਕਸਦ ਲਈ ਐਕਟ ਪਾਸ ਕਰਵਾਇਆ ਗਿਆ ਸੀ।
ਮੁੱਖ ਮੰਤਰੀ ਵਲੋਂ ਪੇਸ਼ ਕੀਤੇ ਗਏ ਉਕਤ ਐਕਟ ’ਚ ਕਿਹਾ ਗਿਆ ਸੀ ਕਿ ਗਰੁੱਪ ਸੀ ਅਤੇ ਗਰੁਪ ਡੀ ’ਚ ਐਡਹਾਕ, ਕਾਂਟ੍ਰੈਕਟ, ਵਰਕ ਚਾਰਜਡ, ਟੈਂਪਰੇਰੀ ਜਾਂ ਡੇਲੀ ਵੇਜਿਜ ’ਤੇ ਲੱਗੇ ਹੋਏ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕੀਤੀਆਂ ਜਾਣ। ਇਸ ਲਈ ਵਿਭਾਗਾਂ ਮੁਤਾਬਕ ਇਨ੍ਹਾਂ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਸਬੰਧੀ ਨਿਯਮ ਵੀ ਤਿਆਰ ਕੀਤੇ ਗਏ ਹਨ।


author

Bharat Thapa

Content Editor

Related News