ਚਾਰ ਸਾਲਾਂ 'ਚ ਇਕ ਵੀ ਮੁੱਖ ਬਜਟ ਵਾਅਦਾ ਨਹੀਂ ਹੋਇਆ ਪੂਰਾ : ਪਰਗਟ ਸਿੰਘ
Monday, Mar 09, 2026 - 07:22 AM (IST)
ਵੈੱਬ ਡੈਸਕ : ਕਾਂਗਰਸੀ ਆਗੂ ਪਰਗਟ ਸਿੰਘ ਨੇ ਪੰਜਾਬ ਦੀ ਮੌਜੂਦਾ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਹੈ ਕਿ ਪਿਛਲੇ ਚਾਰ ਸਾਲਾਂ ਦੇ ਬਜਟ ਐਲਾਨ ਸਿਰਫ "ਕਾਗਜ਼ੀ ਵਾਅਦੇ" ਹੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੁਣ ਤੱਕ ਆਪਣੇ ਬਜਟ ਵਿੱਚ ਕੀਤੇ ਗਏ ਕਿਸੇ ਵੀ ਵੱਡੇ ਐਲਾਨ ਨੂੰ ਜ਼ਮੀਨੀ ਪੱਧਰ 'ਤੇ ਪੂਰਾ ਨਹੀਂ ਕੀਤਾ ਹੈ।
2022 Budget: Promise of 16 new medical colleges
— Pargat Singh (@PargatSOfficial) March 8, 2026
2022 Budget: Promise to procure moong at MSP
2023 Budget: Promise of a new agriculture policy
2024 Budget: Promise of the Malwa Canal
2025 Budget: Promise of a ₹5 crore MLA fund
In four years, not a single major budget… pic.twitter.com/3qA20SHEBU
ਪਰਗਟ ਸਿੰਘ ਨੇ ਇਸ ਦੌਰਾਨ ਸਰਕਾਰ ਦੀਆਂ ਅਸਫਲਤਾਵਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ 2022 ਬਜਟ ਦੌਰਾਨ ਸਰਕਾਰ ਨੇ 16 ਨਵੇਂ ਮੈਡੀਕਲ ਕਾਲਜ ਖੋਲ੍ਹਣ ਅਤੇ ਮੂੰਗੀ ਦੀ ਫ਼ਸਲ ਨੂੰ ਘੱਟੋ-ਘੱਟ ਸਮਰਥਨ ਮੁੱਲ (MSP) 'ਤੇ ਖਰੀਦਣ ਦਾ ਵਾਅਦਾ ਕੀਤਾ ਸੀ, ਜੋ ਅਜੇ ਤੱਕ ਅਧੂਰਾ ਹੈ। 2023 ਬਜਟ ਦੌਰਾਨ ਪੰਜਾਬ ਲਈ ਇੱਕ ਨਵੀਂ ਖੇਤੀਬਾੜੀ ਨੀਤੀ ਲਿਆਉਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਇਸ 'ਤੇ ਕੋਈ ਅਮਲ ਨਹੀਂ ਹੋਇਆ। 2024 ਬਜਟ ਦੌਰਾਨ ਮਾਲਵਾ ਨਹਿਰ ਬਣਾਉਣ ਦਾ ਵੱਡਾ ਵਾਅਦਾ ਕੀਤਾ ਗਿਆ ਸੀ। 2025 ਬਜਟ ਦੌਰਾਨ ਹਰੇਕ ਵਿਧਾਇਕ (MLA) ਲਈ 5 ਕਰੋੜ ਰੁਪਏ ਦੇ ਵਿਕਾਸ ਫੰਡ ਦਾ ਐਲਾਨ ਕੀਤਾ ਗਿਆ ਸੀ।
ਪਰਗਟ ਸਿੰਘ ਨੇ ਸਵਾਲ ਉਠਾਇਆ ਕਿ ਜਦੋਂ ਪਿਛਲੇ ਚਾਰ ਸਾਲਾਂ ਦੌਰਾਨ ਇੱਕ ਵੀ ਮੁੱਖ ਬਜਟ ਐਲਾਨ ਪੂਰਾ ਨਹੀਂ ਹੋਇਆ, ਤਾਂ ਪੰਜਾਬ ਦੇ ਲੋਕ ਇਸ ਸਰਕਾਰ ਦੇ ਨਵੇਂ ਵਾਅਦਿਆਂ 'ਤੇ ਕਿਵੇਂ ਵਿਸ਼ਵਾਸ ਕਰ ਸਕਦੇ ਹਨ? ਉਨ੍ਹਾਂ ਅਨੁਸਾਰ ਸਰਕਾਰ ਦੀਆਂ ਇਹ ਪ੍ਰਾਪਤੀਆਂ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹਨ।
ਜਦੋਂ ਕਰਜ਼ਾ ਲੈ ਕੇ ਘਰ ਵਿੱਚ ਕੋਈ ਚੀਜ਼ ਲਿਆਂਦੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਮਾਂ ਹੀ ਫ਼ਿਕਰਮੰਦ ਹੁੰਦੀ ਹੈ।
— Pargat Singh (@PargatSOfficial) March 8, 2026
ਅੱਜ ਚੋਣਾਵੀ ਜੁਮਲਿਆਂ ਲਈ ਪੰਜਾਬ ‘ਤੇ ਕਰਜ਼ਾ ਚੜਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਲੋੜਵੰਦ ਬਜ਼ੁਰਗਾਂ ਨੂੰ ਅਸੀਂ ਨਾ ਤਾਂ ਸਮੇਂ ਸਿਰ ਪੈਨਸ਼ਨ ਦੇ ਰਹੇ ਹਾਂ ਅਤੇ ਨਾ ਹੀ ਉਸ ਵਿੱਚ ਕੋਈ ਵਾਧਾ ਕਰ ਰਹੇ ਹਾਂ। #PunjabBudget pic.twitter.com/BagqdYssGS
ਇਸ ਦੇ ਨਾਲ ਹੀ ਉਨ੍ਹਾਂ ਇਕ ਹੋਰ ਟਵੀਟ ਵਿਚ ਕਿਹਾ ਕਿ ਜਦੋਂ ਕਰਜ਼ਾ ਲੈ ਕੇ ਘਰ ਵਿੱਚ ਕੋਈ ਚੀਜ਼ ਲਿਆਂਦੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਮਾਂ ਹੀ ਫ਼ਿਕਰਮੰਦ ਹੁੰਦੀ ਹੈ। ਅੱਜ ਚੋਣਾਵੀ ਜੁਮਲਿਆਂ ਲਈ ਪੰਜਾਬ ‘ਤੇ ਕਰਜ਼ਾ ਚੜਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਲੋੜਵੰਦ ਬਜ਼ੁਰਗਾਂ ਨੂੰ ਅਸੀਂ ਨਾ ਤਾਂ ਸਮੇਂ ਸਿਰ ਪੈਨਸ਼ਨ ਦੇ ਰਹੇ ਹਾਂ ਅਤੇ ਨਾ ਹੀ ਉਸ ਵਿੱਚ ਕੋਈ ਵਾਧਾ ਕਰ ਰਹੇ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
