ਉੱਤਰੀ ਭਾਰਤ 'ਚ ਠੰਡ ਦਾ ਕਹਿਰ, 6 ਸੂਬਿਆਂ ਲਈ ਰੈੱਡ ਵਾਰਨਿੰਗ ਜਾਰੀ

12/30/2019 9:58:25 AM

ਨਵੀਂ ਦਿੱਲੀ (ਏਜੰਸੀਆਂ) : ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਜਾਨਲੇਵਾ ਸੀਤ ਲਹਿਰ ਜਾਰੀ ਹੈ। ਪਹਾੜਾਂ 'ਤੇ ਬਰਫਬਾਰੀ, ਠੰਡੀਆਂ ਹਵਾਵਾਂ ਅਤੇ ਸੰਘਣੀ ਧੁੰਦ ਕਾਰਣ ਦਿੱਲੀ ਸਮੇਤ ਪੂਰਾ ਉੱਤਰ ਭਾਰਤ ਬਰਫੀਲੀ ਠੰਡ ਨਾਲ ਜੰਮ ਗਿਆ ਹੈ। ਦਿੱਲੀ ਦੇ ਸਰਾਏ ਕਾਲੇ ਖਾਨ ਇਲਾਕੇ ਵਿਚ ਐਤਵਾਰ ਸਵੇਰੇ ਘੱਟੋ-ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਾਰਗਿਲ ਦੇ ਦਰਾਸ ਜ਼ਿਲੇ ਵਿਚ ਇਹ ਮਨਫੀ 28.6 ਸੀ। ਮੱਧ ਪ੍ਰਦੇਸ਼ ਦੇ ਪਹਾੜੀ ਸ਼ਹਿਰ ਪੰਚਮੜ੍ਹੀ ਵਿਖੇ ਘੱਟੋ-ਘੱਟ ਤਾਪਮਾਨ ਮਨਫੀ 1.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਜੰਮੂ-ਕਸ਼ਮੀਰ ਵਰਗੇ 6 ਸੂਬਿਆਂ ਲਈ ਰੈੱਡ ਵਾਰਨਿੰਗ ਜਾਰੀ ਕੀਤੀ ਹੈ। ਮੱਧ ਪ੍ਰਦੇਸ਼ ਲਈ ਯੈਲੋ ਵਾਰਨਿੰਗ ਜਾਰੀ ਕੀਤੀ ਗਈ ਹੈ। ਹਰਿਆਣਾ ਵਿਚ ਹਿਸਾਰ ਤੇ ਪੰਜਾਬ 'ਚ ਬਠਿੰਡਾ ਸਭ ਤੋਂ ਠੰਡੇ ਰਹੇ। ਹਿਸਾਰ ਵਿਚ 0.2 ਅਤੇ ਬਠਿੰਡਾ ਵਿਚ 0.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਠੰਡ ਨਾਲ 8 ਬਜ਼ੁਰਗਾਂ ਸਣੇ 12 ਦੀ ਮੌਤ
ਰਿਵਾੜੀ/ਬਾਵਲ ਤੋਂ ਰੋਹਿਲਾ ਮੁਤਾਬਕ ਭਿਆਨਕ ਠੰਡ ਕਾਰਣ ਰਿਵਾੜੀ ਤੇ ਬਾਵਲ ਵਿਚ 8 ਬਜ਼ੁਰਗਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚੋਂ 6 ਬਜ਼ੁਰਗਾਂ ਦਾ ਅੰਤਿਮ ਸੰਸਕਾਰ ਰਿਵਾੜੀ ਵਿਖੇ ਅਤੇ ਦੋ ਦਾ ਬਾਵਲ ਵਿਖੇ ਹੋਇਆ। ਓਧਰ ਬਿਹਾਰ ਦੇ ਔਰੰਗਾਬਾਦ ਅਤੇ ਜਮੂਹੀ ਜ਼ਿਲਿਆਂ ਵਿਚ ਵੀ 4 ਲੋਕਾਂ ਦੀ ਮੌਤ ਹੋ ਗਈ।


cherry

Content Editor

Related News