ਨਾਬਾਲਗ ਲੜਕੀ ਨੂੰ ਵਰਗਲਾ ਕੇ ਅਗਵਾ ਕਰਨ ਦੇ ਮਾਮਲੇ ਵਿਚ ਨਾਮਜ਼ਦ
Sunday, Mar 04, 2018 - 08:00 AM (IST)

ਕਪੂਰਥਲਾ, (ਭੂਸ਼ਣ)— ਨਾਬਾਲਗ ਲੜਕੀ ਨੂੰ ਵਰਗਲਾ ਕੇ ਅਗਵਾ ਕਰਨ ਸਬੰਧੀ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਔਰਤ ਸਮੇਤ 3 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਕ ਔਰਤ ਨੇ ਸਿਟੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦੀ 15 ਸਾਲਾ ਨਾਬਾਲਗ ਲੜਕੀ ਪਾਰਲਰ 'ਚ ਕੰਮ ਕਰਦੀ ਹੈ। ਬੀਤੇ ਦਿਨੀਂ ਉਹ ਘਰੋਂ ਗਾਇਬ ਹੋ ਗਈ ਜਦੋਂ ਉਸ ਨੇ ਇਸ ਸਬੰਧੀ ਭਾਲ ਕੀਤੀ ਤਾਂ ਪਤਾ ਲਗਾ ਕਿ ਉਸ ਦੀ ਧੀ ਨੂੰ ਲੰਬੂ ਪੁੱਤਰ ਮਹਿੰਦਰ ਵਾਸੀ ਮੁਹੱਲਾ ਮਹਿਤਾਬਗੜ੍ਹ ਕਪੂਰਥਲਾ ਨੇ ਆਪਣੇ ਰਿਸ਼ਤੇਦਾਰਾਂ ਬੌਬੀ ਪਤਨੀ ਮਨਜੀਤ ਅਤੇ ਉਸ ਦੇ ਪਤੀ ਮਨਜੀਤ ਦੀ ਮਦਦ ਨਾਲ ਅਗਵਾ ਕੀਤਾ ਹੈ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਲੰਬੂ, ਬੌਬੀ ਤੇ ਮਨਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।