ਮਮਦੋਟ : ਨਾਮਜ਼ਦਗੀ ਪੱਤਰ ਨੂੰ ਲੈ ਕੇ 2 ਧਿਰਾਂ 'ਚ ਝੜਪ (ਤਸਵੀਰਾਂ)

Monday, Dec 17, 2018 - 04:53 PM (IST)

ਮਮਦੋਟ : ਨਾਮਜ਼ਦਗੀ ਪੱਤਰ ਨੂੰ ਲੈ ਕੇ 2 ਧਿਰਾਂ 'ਚ ਝੜਪ (ਤਸਵੀਰਾਂ)

ਫਿਰੋਜ਼ਪੁਰ (ਸਨੀ, ਸੰਜੀਵ) - ਫਿਰੋਜ਼ਪੁਰ ਦੇ ਕਸਬਾ ਮਮਦੋਟ 'ਚ ਪੰਚਾਇਤੀ ਚੋਣਾਂ ਦੇ ਨਾਮਜ਼ਦਗੀ ਪੱਤਰ ਨੂੰ ਲੈ ਕੇ 2 ਧਿਰਾਂ 'ਚ ਝੜਪ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਝੜਪ ਕਾਰਨ ਕਈ ਲੋਕ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

PunjabKesari

ਦੱਸ ਦੇਈਏ ਕਿ ਜਦੋਂ ਇਹ ਝੜਪ ਹੋ ਰਹੀ ਸੀ, ਉਸ ਸਮੇਂ ਪੁਲਸ ਉਸੇ ਜਗ੍ਹਾ 'ਤੇ ਤਾਇਨਾਤ ਸੀ, ਜੋ ਇਕ ਪਾਸੇ ਖੜ੍ਹੇ ਹੋ ਕੇ ਇਸ ਦਾ ਨਜ਼ਾਰਾ ਲੈ ਰਹੀ ਸੀ। ਇਸ ਝੜਪ 'ਚ ਜ਼ਖਮੀ ਹੋਏ ਲੋਕਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੂਜੀ ਪਾਰਟੀ ਦੇ ਲੋਕ ਉਨ੍ਹਾਂ ਨਾਲ ਸ਼ਰੇਆਮ ਧੱਕਾ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਨਾਮਜ਼ਦਗੀ ਪੱਤਰ ਭਰਨ ਤੋਂ ਰੋਕਿਆ ਜਾ ਰਿਹਾ ਹੈ।

PunjabKesari

ਨਾਮਜ਼ਦਗੀ ਪੱਤਰ ਭਰਨ ਨੂੰ ਲੈ ਕੇ ਦੋਵਾਂ ਧਿਰਾਂ ਦੇ ਲੋਕਾਂ ਵਲੋਂ ਇਕ ਦੂਜੇ 'ਤੇ ਲਾਠੀਆਂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ। ਝਗੜੇ ਦੀ ਇਹ ਸਾਰੀ ਵੀਡੀਓ ਉਥੇ ਲਗੇ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ ਹੈ, ਜਿਸ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।


author

rajwinder kaur

Content Editor

Related News