ਅੰਤਰਿਮ ਬਜਟ 'ਚ ਨਾ ਤਾਂ ਕੋਈ ਰਾਹਤ ਮਿਲੀ, ਨਾ ਹੀ ਕਿਸੇ 'ਤੇ ਕੋਈ ਵੱਡਾ ਬੋਝ ਪਾਇਆ

02/02/2024 9:41:55 AM

ਲੁਧਿਆਣਾ (ਧੀਮਾਨ) : ਕੇਂਦਰ ਸਰਕਾਰ ਦੇ ਅੰਤਰਿਮ ਬਜਟ ’ਚ ਨਾ ਤਾਂ ਕਿਸੇ ਖੇਤਰ ਨੂੰ ਕੋਈ ਰਾਹਤ ਦਿੱਤੀ ਗਈ ਅਤੇ ਨਾ ਹੀ ਕਿਸੇ ਖੇਤਰ ’ਤੇ ਕੋਈ ਬੋਝ ਪਾਇਆ ਗਿਆ। ਕੇਂਦਰੀ ਵਿੱਤ ਮੰਤਰੀ ਸੀਤਾਰਾਮਨ ਨੇ ਪਿਛਲੇ ਬਜਟ ਨੂੰ ਹੀ ਕੈਰੀ ਫਾਰਵਾਰਡ ਕਰ ਦਿੱਤਾ। ਇਸ ’ਤੇ ਉਦਯੋਗਪਤੀਆਂ ਕੋਲ ਕਹਿਣ ਲਈ ਕੁਝ ਜ਼ਿਆਦਾ ਨਹੀਂ ਸੀ ਪਰ ਉਨ੍ਹਾਂ ਨੇ ਇੰਨਾ ਜ਼ਰੂਰ ਕਿਹਾ ਕਿ ਇਕ-ਦੋ ਅਜਿਹੇ ਬਿੰਦੂ ਹਨ, ਜੋ ਦੇਸ਼ ਦੀ ਤਰੱਕੀ ਲਈ ਫ਼ਾਇਦੇਮੰਦ ਸਾਬਤ ਹੋ ਸਕਦੇ ਹਨ। ਜਿਵੇਂ ਗਰੀਬਾਂ ਲਈ ਘਰ ਬਣਾਉਣਾ ਅਤੇ ਸੋਲਰ ਪੈਨਲ ਲਗਾਉਣ ਲਈ ਜੋ ਸਕੀਮ ਦਿੱਤੀ ਗਈ ਹੈ, ਉਸ ਨੂੰ ਅਰਥ-ਵਿਵਸਥਾ ਨੂੰ ਵੀ ਮਜ਼ਬੂਤੀ ਮਿਲੇਗੀ। ਇਸ ਤੋਂ ਇਲਾਵਾ ਬਜਟ ’ਚ ਨਾ ਤਾਂ ਕੋਈ ਨਵਾਂ ਟੈਕਸ ਲਗਾਇਆ ਗਿਆ ਅਤੇ ਨਾ ਹੀ ਪੁਰਾਣੇ ਟੈਕਸਾਂ ਦੀ ਦਰ ’ਚ ਕੋਈ ਛੇੜਛਾੜ ਕੀਤੀ ਗਈ ਹੈ। ਆਓ ਜਾਣਦੇ ਹਾਂ ਕਿ ਅੰਤਰਿਮ ਬਜਟ ਨੂੰ ਕਿਸ ਰੂਪ ’ਚ ਉਦਯੋਗਪਤੀ ਦੇਖ ਰਹੇ ਹਨ।
ਸੋਲਰ ਪੈਨਲ ਲਾਉਣ ਦੀ ਸਕੀਮ ਨਾਲ ਲੋਕਾਂ ਨੂੰ ਮਿਲੇਗਾ ਫ਼ਾਇਦਾ : ਓਂਕਾਰ ਸਿੰਘ ਪਾਹਵਾ
ਏਵਨ ਸਾਈਕਲ ਲਿਮਟਿਡ ਦੇ ਸੀ. ਐੱਮ. ਡੀ. ਓਂਕਾਰ ਸਿੰਘ ਪਾਹਵਾ ਕਹਿੰਦੇ ਹਨ ਕਿ ਇਹ ਬਜਟ ਪੁਰਾਣਾ ਬਜਟ ਹੀ ਹੈ। ਕੇਂਦਰੀ ਵਿੱਤ ਮੰਤਰੀ ਨੇ ਇਸ ’ਚ ਛੇੜਛਾੜ ਨਹੀਂ ਕੀਤੀ। ਇਸ ਲਈ ਇਸ ਬਜਟ ’ਤੇ ਵਿਸ਼ਲੇਸ਼ਣ ਕਰਨ ਲਈ ਕੁੱਝ ਜ਼ਿਆਦਾ ਨਹੀਂ ਹੈ। ਇਸ ਵਿਚ 1 ਕਰੋੜ ਘਰਾਂ ਦੀ ਛੱਤ ’ਤੇ ਸੋਲਰ ਪੈਨਲਲ ਲਗਾਉਣ ਲਈ ਜੋ ਸਕੀਮ ਬਣਾਈ ਗਈ ਹੈ, ਉਸ ਨਾਲ ਦੇਸ਼ ਦੀ ਅਰਥ ਵਿਵਸਥਾ ਨੂੰ ਜ਼ਰੂਰ ਫ਼ਰਕ ਪਵੇਗਾ। ਇਹ ਵੀ ਸ਼ਲਾਘਾਯੋਗ ਕਦਮ ਹੈ ਕਿ ਜੋ ਘਰ ਆਪਣੀ ਛੱਤ ’ਤੇ ਸੋਲਰ ਪੈਨਲ ਲਗਾਵੇਗਾ, ਉਸ ਨੂੰ 300 ਯੂਨਿਟ ਤੱਕ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਆਮਦਨ ਕਰ ਦੀ ਜੋ ਪੁਰਾਣੀ ਡਿਮਾਂਡ 25,000 ਤੱਕ ਦੀ ਸੀ, ਉਸ ਨੂੰ ਵੀ ਹਟਾਉਣ ਦਾ ਜੋ ਫ਼ੈਸਲਾ ਕੀਤਾ ਗਿਆ, ਉਹ ਵਧੀਆ ਹੈ।

ਇਹ ਵੀ ਪੜ੍ਹੋ : PSEB ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀ ਦੇਣ ਧਿਆਨ, ਵੈੱਬਸਾਈਟ 'ਤੇ ਅਪਲੋਡ ਹੋਏ ਰੋਲ ਨੰਬਰ
2 ਕਰੋੜ ਨਵੇਂ ਘਰ ਬਣਾਉਣ ਨਾਲ ਕੰਸਟ੍ਰਕਸ਼ਨ ਇੰਡਸਟਰੀ ਹੋਵੇਗੀ ਪ੍ਰਫੁੱਲਿਤ : ਉਪਕਾਰ ਸਿੰਘ ਆਹੂਜਾ
ਚੈਂਬਰ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਕਹਿੰਦੇ ਹਨ ਕਿ ਬਜਟ ਸ਼ਾਰਟ ਟਰਮ ਲਈ ਹੀ ਹੈ। ਇਸ ਲਈ ਇਸ ’ਚ ਜ਼ਿਆਦਾ ਛੇੜਛਾੜ ਕਰਨਾ ਨਹੀਂ ਬਣਦਾ ਸੀ। ਕੇਂਦਰੀ ਵਿੱਤ ਮੰਤਰੀ ਨੇ ਕਿਸੇ ਵੀ ਤਰ੍ਹਾਂ ਦੇ ਟੈਕਸ ਦੀ ਦਰ ਨੂੰ ਨਾ ਤਾਂ ਵਧਾਇਆ ਅਤੇ ਨਾ ਹੀ ਘੱਟ ਕੀਤਾ। ਇਹ ਇਕ ਚੰਗਾ ਕਦਮ ਹੈ। ਗਰੀਬ ਲੋਕਾਂ ਲਈ ਜੋ 2 ਕਰੋੜ ਨਵੇਂ ਘਰ ਬਣਾਉਣ ਦੀ ਯੋਜਨਾ ਬਣਾਈ ਗਈ ਹੈ, ਉਸ ਨਾਲ ਕੰਸਟ੍ਰਕਸ਼ਨ ਇੰਡਸਟਰੀ ਨੂੰ ਕਾਫੀ ਫਾਇਦਾ ਮਿਲੇਗਾ।
ਬਜਟ ਅਗਾਂਹਵਧੂ ਹੈ : ਰਲਹਨ
ਲੁਧਿਆਣਾ ਹੈਂਡ ਟੂਲਜ਼ ਜੱਥੇਬੰਦੀ ਦੇ ਪ੍ਰਧਾਨ ਐੱਸ. ਸੀ. ਰਲਹਨ ਕਹਿੰਦੇ ਹਨ ਕਿ ਜਿਸ ਹੌਸਲੇ ਨਾਲ ਕੇਂਦਰੀ ਵਿੱਤ ਮੰਤਰੀ ਨੇ ਬਜਟ ਪੇਸ਼ ਕੀਤਾ ਹੈ, ਉਸ ਤੋਂ ਲੱਗਦਾ ਹੈ ਕਿ ਭਾਜਪਾ ਮੁੜ ਸੱਤਾ ’ਚ ਆਵੇਗੀ ਕਿਉਂਕਿ ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਉਹ ਪ੍ਰਮੁੱਖ ਬਜਟ ਜੁਲਾਈ ’ਚ ਪੇਸ਼ ਕਰਨਗੇ। ਇਸ ਨਾਲ ਮੋਦੀ ਸਰਕਾਰ ਦਾ ਕਾਨਫੀਡੈਂਸ ਨਜ਼ਰ ਆਉਂਦਾ ਹੈ। ਤਿੰਨ ਨਵੇਂ ਕੋਰੀਡੋਰ ਬਣਾਉਣ ਦੀ ਜੋ ਵਿਵਸਥਾ ਰੱਖੀ ਗਈ ਹੈ, ਉਹ ਇਕ ਸ਼ਲਾਘਾਯੋਗ ਕਦਮ ਹੈ। ਇਸ ਨਾਲ ਦੇਸ਼ ਦੀ ਅਰਥਵਿਵਸਥ ਨੂੰ ਵੀ ਗਤੀ ਮਿਲੇਗੀ। ਕੁਲ ਮਿਲਾ ਕੇ ਇਸ ਨੂੰ ਅਗਾਂਹਵਧੂ ਬਜਟ ਕਿਹਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਗੈਰ-ਕਾਨੂੰਨੀ ਟ੍ਰੈਵਲ ਏਜੰਟਾਂ 'ਤੇ CM ਮਾਨ ਸਖ਼ਤ, ਬੋਲੇ-ਪ੍ਰਾਪਰਟੀਆਂ ਅਟੈਚ ਕਰਾਂਗੇ (ਵੀਡੀਓ)
ਟੈਕਸੇਸ਼ਨ ਸਿਸਟਮ ਨੂੰ ਨਾ ਛੇੜਨਾ ਇਕ ਚੰਗਾ ਕਦਮ : ਰਜਨੀਸ਼ ਓਸਵਾਲ
ਸ਼੍ਰੇਆਂਸ਼ ਇੰਡਸਟ੍ਰੀਜ਼ ਲਿਮਟਿਡ ਦੇ ਸੀ. ਐੱਮ. ਡੀ. ਰਜਨੀਸ਼ ਓਸਵਾਲ ਨੇ ਕਿਹਾ ਕਿ ਇਹ ਭਾਜਪਾ ਸਰਕਾਰ ਦਾ ਅੰਤਰਿਮ ਬਜਟ ਸੀ, ਇਸ ਲਈ ਇਸ ’ਚ ਬਹੁਤ ਜ਼ਿਆਦਾ ਬਦਲਾਅ ਕਰਨਾ ਮੁਨਾਸਿਬ ਨਹੀਂ ਸੀ। ਟੈਕਸੇਸ਼ਨ ਸਿਸਟਮ ’ਚ ਕੋਈ ਬਦਲਾਅ ਨਾ ਹੋਣ ਕਾਰਨ ਲੋਕਾਂ ਦਾ ਭਾਜਪਾ ਪ੍ਰਤੀ ਭਰੋਸਾ ਦਿਖਾਉਂਦਾ ਹੈ ਕਿ ਲੋਕ ਇਨ੍ਹਾਂ ਦੇ ਰਾਜ ’ਚ ਖੁਸ਼ ਹਨ ਅਤੇ ਦੇਸ਼ ਤਰੱਕੀ ਕਰ ਰਿਹਾ ਹੈ। ਟੈਕਸੇਸ਼ਨ ਨੂੰ ਲੈ ਕੇ ਕਿਸੇ ਨੇ ਵੀ ਕੋਈ ਵਿਰੋਧ ਨਹੀਂ ਕੀਤਾ। ਕੇਂਦਰੀ ਵਿੱਤ ਮੰਤਰੀ ਨੇ ਕੈਪੀਟਲ ਡਿਫਿਸਿਟ ਨੂੰ 5.1 ’ਤੇ ਮੇਨਟੇਨ ਕਰਨ ਲਈ ਜੋ ਵਾਅਦਾ ਕੀਤਾ ਹੈ, ਉਹ ਵੀ ਭਾਜਪਾ ਦਾ ਅਗਲੇ ਟਰਮ ’ਚ ਮੁੜ ਸੱਤਾ ’ਚ ਆਉਣਾ ਦਰਸਾਉਂਦਾ ਹੈ। ਇਸੇ ਤਰ੍ਹਾਂ 3 ਕੋਰੀਡੋਰ ਬਣਾਉਣ ਦਾ ਐਲਾਨ ਹੋਇਆ ਹੈ, ਉਸ ਨਾਲ ਵੀ ਦੇਸ਼ ਤਰੱਕੀ ਦੇ ਰਾਹ ’ਤੇ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Babita

Content Editor

Related News