ਪੰਜਾਬ ''ਚ ਅਜੇ ਕੋਈ ਹੁਕਮ ਲਾਗੂ ਨਹੀਂ
Saturday, Apr 25, 2020 - 10:58 PM (IST)

ਜਲੰਧਰ (ਧਵਨ)- ਓਧਰ ਪੰਜਾਬ ਸਰਕਾਰ ਨੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 29 ਅਪ੍ਰੈਲ ਨੂੰ ਪਾਰਟੀ ਦੇ ਵਿਧਾਇਕਾਂ ਨਾਲ ਚਰਚਾ ਕਰਨਗੇ। ਫਿਰ ਕੈਬਨਿਟ ਦੀ ਮੀਟਿੰਗ ਵੀਡੀਓ ਕਾਨਫਰਾਂਸਿੰਗ ਰਾਹੀਂ ਕੀਤੀ ਜਾਵੇਗੀ। ਯਾਨੀ ਪੰਜਾਬ 'ਚ ਫਿਲਹਾਲ ਕਰਫਿਊ/ਲਾਕ ਡਾਊਨ ਦੀ ਸਥਿਤੀ ਜਿਓਂ ਦੀ ਤਿਓਂ ਲਾਗੂ ਰਹੇਗੀ। ਪੰਜਾਬ ਸਰਕਾਰ ਦੇ ਚੀਫ ਸੈਕ੍ਰੇਟਰੀ ਕੇ.ਬੀ.ਐਸ. ਸਿੱਧੂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਕੇਂਦਰ ਸਰਕਾਰ ਵਲੋਂ ਆਰਡਰ ਆਟੋਮੈਟਿਕ ਤਰੀਕੇ ਨਾਲ ਪੰਜਾਬ 'ਤੇ ਲਾਗੂ ਨਹੀਂ ਹੁੰਦਾ ਹੈ, ਜਿਥੇ ਧਾਰਾ 144 ਦੇ ਤਹਿਤ ਪਾਬੰਦੀ ਲਗਾਈ ਗਈ ਹੈ।