12 ਦਿਨਾਂ ਤੋਂ ਬਿਜਲੀ ਨਾ ਆਉਣ ਕਾਰਨ ਲੋਕਾਂ ਦਿੱਤਾ ਧਰਨਾ
Tuesday, Jun 12, 2018 - 02:34 AM (IST)

ਧਰਮਕੋਟ, (ਸਤੀਸ਼)- ਪਿਛਲੇ 12 ਦਿਨਾਂ ਤੋਂ ਮੋਟਰਾਂ ਦੀ ਬਿਜਲੀ ਨਾ ਆਉਣ ਕਾਰਨ ਅੱਜ ਕੋਟ ਸਦਰ ਖਾਂ ਨਿਵਾਸੀਆਂ ਵੱਲੋਂ ਬਿਜਲੀ ਦਫ਼ਤਰ ਕਡ਼ਿਆਲ ਮੂਹਰੇ ਧਰਨਾ ਦਿੱਤਾ ਗਿਆ। ਇਸ ਮੌਕੇ ਤਾਰਾ ਸਿੰਘ, ਮਨਜੀਤ ਸਿੰਘ, ਬੋਹਡ਼ ਸਿੰਘ, ਮਾਸਟਰ ਦਲੇਰ ਸਿੰਘ, ਸਤਨਾਮ ਸਿੰਘ, ਗੁਰਮੱਤ ਸਿੰਘ, ਸਰਬਜੀਤ ਸਿੰਘ, ਗੁਲਾਬ ਸਿੰਘ, ਬਲਵੀਰ ਸਿੰਘ, ਵਿਸਾਖਾ ਸਿੰਘ, ਚੰਨਣ ਸਿੰਘ, ਕਿੱਕਰ ਸਿੰਘ, ਗੁਰਜੰਟ ਸਿੰਘ, ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਰਸ਼ਪਾਲ ਸਿੰਘ, ਜਸਵੰਤ ਸਿੰਘ, ਕਰਨੈਲ ਸਿੰਘ, ਲਖਵਿੰਦਰ ਸਿੰਘ, ਗੁਰਬੰਤ ਸਿੰਘ ਆਦਿ ਨੇ ਦੱਸਿਆ ਕਿ ਤੇਜ਼ ਹਨੇਰੀ ਆਉਣ ਕਾਰਨ ਕੋਟ ਸਦਰ ਖਾਂ ਦੀਆਂ ਮੋਟਰਾਂ ਦੀ ਲਾਈਨ ਬੰਦ ਹੋ ਗਈ ਸੀ ਅਤੇ 13, 14 ਦੇ ਕਰੀਬ ਖੰਭੇ ਡਿੱਗ ਪਏ ਸਨ। ਅਸੀਂ ਬਿਜਲੀ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਖੰਭੇ ਖਡ਼੍ਹੇ ਕਰਵਾ ਲਓ ਜਾਂ ਫਿਰ ਪ੍ਰਾਈਵੇਟ ਕੰਮ ਕਰਵਾ ਲਓ ਸਾਡੇ ਕੋਲ ਸਟਾਫ ਦੀ ਕਮੀ ਹੈ। ਅਸੀਂ ਪਿੰਡ ਵਾਲਿਆਂ ਦੇ ਸਹਿਯੋਗ ਨਾਲ 30 ਹਾਜ਼ਰ ਰੁਪਏ ਇਕੱਠੇ ਕਰ ਕੇ ਪ੍ਰਾਈਵੇਟ ਬੰਦਿਆਂ ਕੋਲੋਂ ਖੰਭੇ ਖਡ਼੍ਹੇ ਕਰਵਾਏ, ਜਦਕਿ ਇਹ ਕੰਮ ਬਿਜਲੀ ਅਧਿਕਾਰੀਆਂ ਦਾ ਸੀ ਪਰ ਫਿਰ ਵੀ ਸਾਡੇ ਪਿੰਡ ਦੀ ਲਾਈਟ ਨਹੀਂ ਆਈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਦੂਸਰੀ ਲਾਈਨ ਚਾਲੂ ਨਹੀਂ ਹੋ ਜਾਂਦੀ ਧਰਨਾ ਜਾਰੀ ਰਹੇਗਾ। ਇਸ ਮੌਕੇ ਗੁਰਮੇਲ ਸਿੰਘ, ਗੁਰਚਰਨ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ ।