ਬੱਚਿਆਂ ਦੀ ਜ਼ਿੰਦਗੀ ਨਾਲ ਕੋਈ ਸਮਝੌਤਾ ਨਹੀਂ, ਸਕੂਲ ਬੰਦ ਕਰਨ ਦਾ ਫੈਸਲਾ ਸਹੀ : ਸਿੰਗਲਾ

03/25/2021 9:42:09 PM

ਭਵਾਨੀਗੜ੍ਹ, (ਕਾਂਸਲ)- ਸਥਾਨਕ ਸ਼ਹਿਰ ਦੀ ਬਾਲਦ ਕੋਠੀ ਵਿਖੇ 5 ਏਕੜ ਜ਼ਮੀਨ ’ਚ 13 ਕਰੋੜ ਦੀ ਲਾਗਤ ਨਾਲ ਨਵੀਂ ਬਣਨ ਵਾਲੀ ਤਹਿਸੀਲ ਕੰਪਲੈਕਸ ਦੀ ਇਮਾਰਤ ਦਾ ਨੀਂਹ ਪੱਥਰ ਅੱਜ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸਰਕਾਰ ਵਿਜੈ ਇੰਦਰ ਸਿੰਗਲਾ ਵੱਲੋਂ ਰੱਖਿਆ ਗਿਆ।

ਇਹ ਵੀ ਪੜ੍ਹੋ:- ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਦੇ 2700 ਨਵੇਂ ਮਾਮਲੇ ਆਏ ਸਾਹਮਣੇ, 43 ਦੀ ਮੌਤ

ਇਸ ਮੌਕੇ ’ਤੇ ਬੋਲਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਵੱਧਣ ਕਾਰਨ ਹੀ ਪੰਜਾਬ ਸਰਕਾਰ ਵਲੋਂ ਸਾਰੇ ਸਕੂਲ ਕਾਲਜ ਬੰਦ ਕਰਨ ਦਾ ਫੈਸਲਾ ਲਿਆ ਹੈ, ਉਨ੍ਹਾਂ ਕਿਹਾ ਕਿ ਸਕੂਲਾਂ ’ਚ ਬੱਚਿਆਂ ਅਤੇ ਅਧਿਆਪਕਾਂ ਦੇ ਕੋਰੋਨਾ ਪਾਜ਼ੇਟਿਵ ਆਏ ਕੇਸਾਂ ਕਰਕੇ ਹੀ ਸਰਕਾਰ ਨੇ ਇਹ ਫੈਸਲਾ ਲਿਆ ਹੈ ਅਤੇ ਸਰਕਾਰ ਬੱਚਿਆਂ ਦੀ ਜਿੰਦਗੀ ਨਾਲ ਕੋਈ ਵੀ ਸਮਝੌਤਾ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਕਿਹਾ ਕਿ 31 ਮਾਰਚ ਤੋਂ ਬਾਅਦ ਬੱਚਿਆਂ ਦੀ ਸਰੀਰਕ ਫਿਟਨੈਸ਼ ਦੇ ਟੈਸਟ ਕਰਵਾਉਣ ਤੋਂ ਬਾਅਦ ਹੀ ਅਗਲੇ ਫੈਸਲੇ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ’ਚ 5 ਤਹਿਸ਼ੀਲ ਕੰਪਲੈਕਸ ਤਿਆਰ ਹੋ ਰਹੇ ਹਨ, ਜਿਨ੍ਹਾਂ ’ਚੋਂ ਇਕ ਭਵਾਨੀਗੜ੍ਹ ਵਿਖੇ ਇਹ ਬਣ ਰਿਹਾ ਹੈ ਜਿਸ ’ਚ ਨਵੀਂ ਤਕਨੀਕ ਦੀ ਤਹਿਸੀਲ, ਕੋਰਟ ਰੂਮ ਅਤੇ ਐਸ.ਡੀ.ਐਮ ਦੀ ਰਿਹਾਇਸ਼ ਦਾ ਪੂਰਨ ਪ੍ਰਬੰਧ ਹੋਵੇਗਾ।

PunjabKesari

ਇਹ ਵੀ ਪੜ੍ਹੋ:- ਵੱਡੀ ਖ਼ਬਰ: ਮਾਛੀਵਾੜਾ ਸਾਹਿਬ 'ਚ ਨਾਮੀ ਪਰਿਵਾਰ ਦੇ 4 ਮੈਂਬਰ ਭੇਦਭਰੇ ਢੰਗ ਨਾਲ ਲਾਪਤਾ

ਇਸ ਮੌਕੇ ’ਤੇ ਜ਼ਿਲ੍ਹਾ ਪੁਲਸ ਮੁਖੀ ਵਿਵੇਕ ਸ਼ੀਲ ਸੋਨੀ, ਏ ਡੀ.ਸੀ ਵਿਕਾਸ , ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ ਡਾ. ਕਰਮਜੀਤ ਸਿੰਘ, ਨਾਇਬ ਤਹਿਸੀਲਦਾਰ ਰਾਜੇਸ਼ ਕੁਮਾਰ ਆਹੂਜਾ, ਵਰਿੰਦਰ ਮਿੱਤਲ ਪ੍ਰਧਾਨ ਅਗਰਵਾਲ ਸਭਾ, ਵਰਿੰਦਰ ਪੰਨਵਾਂ ਚੇਅਰਮੈਨ ਅਤੇ ਬਲਜੀਤ ਕੌਰ ਭੱਟੀਵਾਲ ਕਲ੍ਹਾਂ ਉੱਪ ਚੇਅਰਪਰਸਨ ਬਲਾਕ ਸੰਮਤੀ, ਪਰਦੀਪ ਕੱਦ ਚੇਅਰਮੈਨ ਮਾਰਕਿਟ ਕਮੇਟੀ, ਸੁਖਜਿੰਦਰ ਸਿੰਘ ਬਿੱਟੂ ਤੂਰ ਪ੍ਰਧਾਨ ਟਰੱਕ ਯੂਨੀਅਨ, ਜਗਮੀਤ ਸਿੰਘ ਭੋਲਾ, ਮਹੇਸ਼ ਕੁਮਾਰ ਮਾਝੀ, ਬਲਵਿੰਦਰ ਸਿੰਘ ਘਾਬਦੀਆ, ਹਰਮਨ ਸਿੰਘ, ਵਿਦਿਆ ਭੁੱਲਰ, ਸੁਖਵਿੰਦਰ ਸਿੰਘ ਲਾਲੀ, ਸੁਖਵਿੰਦਰ ਸਿੰਘ ਸੱਖਾ ਸਰਪੰਚ, ਫ਼ਕੀਰ ਚੰਦ ਸਿੰਗਲਾ, ਸੰਜੂ ਵਰਮਾਂ, ਅਵਤਾਰ ਸਿੰਘ ਤੂਰ, ਲਖਵਿੰਦਰ ਸਿੰਘ ਲੱਖੀ ਕਾਕੜਾ, ਗਗਨਦੀਪ ਗੋਲਡੀ, ਰਾਏ ਸਿੰਘ ਬਖਤੜ੍ਹੀ, ਮਹੇਸ਼ ਕੁਮਾਰ ਸਰਪੰਚ, ਸੁਖਦਰਸ਼ਨ ਸਲਦੀ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।


Bharat Thapa

Content Editor

Related News